Homeਮਨੋਰੰਜਨਨਾਮੀ ਗਾਇਕ ਨਾਲ ਵਾਪਰਿਆ ਭਾਣਾ, ਇੰਡਸਟਰੀ 'ਚ ਛਾਈ ਸੋਗ ਦੀ ਲਹਿਰ

ਨਾਮੀ ਗਾਇਕ ਨਾਲ ਵਾਪਰਿਆ ਭਾਣਾ, ਇੰਡਸਟਰੀ ‘ਚ ਛਾਈ ਸੋਗ ਦੀ ਲਹਿਰ

20 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ):  ਮਸ਼ਹੂਰ ਗਾਇਕ ਜੁਬੀਨ ਗਰਗ ਨੇ 52 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਸਕੂਬਾ ਡਾਈਵਿੰਗ ਦੌਰਾਨ ਉਨ੍ਹਾਂ ਨਾਲ ਇੱਕ ਹਾਦਸਾ ਹੋਇਆ ਜਿਸ ਵਿੱਚ ਉਹਨਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨੇ ਇੰਡਸਟਰੀ ਅਤੇ ਫੈਨਜ਼ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਦਰਅਸਲ ਮਸ਼ਹੂਰ ਗਾਇਕ ਇਨ੍ਹਾਂ ਦਿਨਾਂ ਸਿੰਗਾਪੁਰ ਵਿੱਚ ਨਾਰਥ ਈਸਟ ਫੈਸਟਿਵਲ ਅਟੈਂਡ ਕਰਨ ਗਏ ਸਨ। ਇਹ ਫੈਸਟਿਵਲ 19 ਤੋਂ 21 ਸਤੰਬਰ ਤੱਕ ਹੋਣਾ ਸੀ। ਰਿਪੋਰਟ ਦੇ ਮੁਤਾਬਕ, ਸਿੰਗਾਪੁਰ ਪੁਲਿਸ ਨੇ ਉਨ੍ਹਾਂ ਨੂੰ ਸਮੁੰਦਰ ਤੋਂ ਰੈਸਕਿਊ ਕਰਕੇ ਹਸਪਤਾਲ ਪਹੁੰਚਾਇਆ ਪਰ ਡਾਕਟਰ ਉਨ੍ਹਾਂ ਨੂੰ ਬਚਾ ਨਹੀਂ ਸਕੇ।

ਜੁਬੀਨ ਗਰਗ ਅਸਮ ਦੇ ਸਭ ਤੋਂ ਮਸ਼ਹੂਰ ਸੰਗੀਤਕਾਰਾਂ ਵਿੱਚੋਂ ਇੱਕ ਸਨ। ਬਾਲੀਵੁੱਡ ਵਿੱਚ ਵੀ ਉਨ੍ਹਾਂ ਨੇ ਕਈ ਸੁਪਰਹਿੱਟ ਗੀਤ ਦਿੱਤੇ, ਜਿਨ੍ਹਾਂ ਵਿੱਚ ‘ਗੈਂਗਸਟਰ’ ਫਿਲਮ ਦਾ “ਯਾ ਅਲੀ” ਵੀ ਸ਼ਾਮਲ ਹੈ। ਜੁਬੀਨ ਦੀ ਮੌਤ ਨਾਲ ਨਾ ਸਿਰਫ ਸੰਗੀਤ ਉਦਯੋਗ, ਸਗੋਂ ਪੂਰਾ ਬਾਲੀਵੁੱਡ ਸਦਮੇ ਵਿੱਚ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments