Homeਹਰਿਆਣਾਕਿਸਾਨਾਂ ਨੂੰ ਕਣਕ ਦਾ ਗੁਣਵੱਤਾਯੁਕਤ ਬੀਜ ਅਤੇ ਖਾਦ ਦੀ ਸਮੇਂ ਸਿਰ ਉਪਲਬਧਤਾ ਯਕੀਨੀ ਬਣਾਈ...

ਕਿਸਾਨਾਂ ਨੂੰ ਕਣਕ ਦਾ ਗੁਣਵੱਤਾਯੁਕਤ ਬੀਜ ਅਤੇ ਖਾਦ ਦੀ ਸਮੇਂ ਸਿਰ ਉਪਲਬਧਤਾ ਯਕੀਨੀ ਬਣਾਈ ਜਾਵੇ – ਖੇਤੀਬਾੜੀ ਮੰਤਰੀ

Agriculture Minister directs officials to ensure timely availability of quality wheat seed and fertilizers for farmers.

ਅਧਿਕਾਰੀਆਂ ਨੂੰ ਨਿਰਦੇਸ਼ਪਰਾਲੀ ਪ੍ਰਬੰਧਨ ਦੀਆਂ ਮਸ਼ੀਨਾਂ ਦੀ ਵੈਰੀਫਿਕੇਸ਼ਨ ਅਤੇ ਸਬਸਿਡੀ ਜਲਦੀ ਤੋਂ ਜਲਦੀ ਜਾਰੀ ਕੀਤੀ ਜਾਵੇ

ਚੰਡੀਗੜ੍ਹ, 20 ਅਗਸਤ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਆਉਣ ਵਾਲੇ ਰਬੀ ਦੇ ਸੀਜ਼ਨ ਲਈ ਕਣਕ ਦਾ ਗੁਣਵੱਤਾਯੁਕਤ ਬੀਜ ਅਤੇ ਖਾਦ ਦੀ ਪੂਰੀ ਮਾਤਰਾ ਕਿਸਾਨਾਂ ਨੂੰ ਸਮੇਂ ਸਿਰ ਉਪਲਬਧ ਕਰਵਾਉਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਪਰਾਲੀ ਪ੍ਰਬੰਧਨ ਸਕੀਮ ਤਹਿਤ ਅਵਸ਼ੇਸ਼ ਦੇ ਪ੍ਰਬੰਧਨ ਲਈ ਸਰਕਾਰ ਵੱਲੋਂ ਸਬਸਿਡੀ ਤੇ ਦਿੱਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਨ ਅਤੇ ਸਬਸਿਡੀ ਦੀ ਰਕਮ ਜਲਦੀ ਤੋਂ ਜਲਦੀ ਕਿਸਾਨਾਂ ਦੇ ਖਾਤੇ ਵਿੱਚ ਭੇਜਣ ਦੇ ਨਿਰਦੇਸ਼ ਦਿੱਤੇ। ਸ਼੍ਰੀ ਰਾਣਾ ਅੱਜ ਇੱਥੇ ਆਪਣੇ ਦਫ਼ਤਰ ਵਿੱਚ ਫਸਲਾਂ ਲਈ ਖਾਦ-ਬੀਜ ਦੀ ਉਪਲਬਧਤਾ ਦੀ ਸਮੀਖਿਆ ਕਰਨ ਲਈ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

ਮੀਟਿੰਗ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਸ਼੍ਰੀ ਰਾਜਨਾਰਾਇਣ ਕੌਸ਼ਿਕਵਧੀਕ ਡਾਇਰੈਕਟਰ ਅਤੇ ਹਰਿਆਣਾ ਰਾਜ ਬੀਜ ਪ੍ਰਮਾਣੀਕਰਨ ਏਜੰਸੀ ਦੇ ਡਾਇਰੈਕਟਰ (ਵਾਧੂ ਚਾਰਜ) ਡਾ. ਰਾਮਪ੍ਰਤਾਪ ਸਿਹਾਗ, ਵਧੀਕ ਡਾਇਰੈਕਟਰ ਡਾ. ਪ੍ਰਦੀਪ ਮੀਲ ਸਮੇਤ ਹੋਰ ਅਧਿਕਾਰੀ ਮੌਜੁਦ ਸਨ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਨੂੰ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਕਣਕ ਦਾ ਕੱਚਾ ਬੀਜ (ਰਾਅ-ਸੀਡ) ਲਗਭਗ 40 ਲੱਖ 64 ਹਜ਼ਾਰ ਕੁਇੰਟਲ ਹੈ ਜਦਕਿ ਸੂਬੇ ਵਿੱਚ ਸਿਰਫ 17-18 ਲੱਖ ਕੁਇੰਟਲ ਬੀਜ ਦੀ ਹੀ ਬਿਜਾਈ ਹੋ ਪਾਉਂਦੀ ਹੈ। ਇਸ ਕੱਚੇ ਬੀਜ ਦੀ ਪ੍ਰੋਸੈਸਿੰਗ ਅਤੇ ਸਰਟੀਫਿਕੇਸ਼ਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਸਤੰਬਰ ਮਹੀਨੇ ਤੱਕ ਇਹ ਬੀਜ ਤਿਆਰ ਹੋ ਜਾਵੇਗਾ। ਅਕਤੂਬਰ ਮਹੀਨੇ ਵਿੱਚ ਹੋਣ ਵਾਲੀ ਕਣਕ ਦੀ ਬਿਜਾਈ ਲਈ ਲੋੜੀਂਦੀ ਗਿਣਤੀ ਵਿੱਚ ਬੀਜ ਉਪਲਬਧ ਹੈ।

ਸ਼੍ਰੀ ਰਾਣਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨਾਂ ਨੂੰ ਛੋਲੇ ਅਤੇ ਮਸਰ ਦੀ ਫਸਲ ਲਈ ਚੰਗੀ ਗੁਣਵੱਤਾ ਦਾ ਬੀਜ ਉਪਲਬਧ ਕਰਵਾਉਣ ਲਈ ਵੀ ਤਿਆਰੀ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਇਨ੍ਹਾਂ ਦਾਲਾਂ ਦੀ ਵਿਕਰੀ ਤੋਂ ਚੰਗੀ ਆਮਦਨ ਹੋ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਆਉਣ ਵਾਲੇ ਰਬੀ ਸੀਜ਼ਨ ਦੀਆਂ ਫਸਲਾਂ ਲਈ ਯੂਰੀਆਡੀ.ਏ.ਪੀ. ਅਤੇ ਐਨ.ਪੀ.ਕੇ. ਆਦਿ ਖਾਦਾਂ ਦਾ ਲੋੜੀਂਦਾ ਸਟਾਕ ਰੱਖਣ ਦੇ ਨਿਰਦੇਸ਼ ਦਿੱਤੇ ਤਾਂ ਜੋ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੀ ਬਿਜਾਈ ਅਤੇ ਉਨ੍ਹਾਂ ਦੇ ਵਾਧੇ ਲਈ ਸਮੇਂ ਸਿਰ ਉਪਲਬਧ ਹੋ ਸਕੇ। ਖੇਤੀਬਾੜੀ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਅੱਜ ਤੱਕ ਯੂਰੀਆ ਦਾ 2,34,712 ਮੀਟਰਿਕ ਟਨਡੀ.ਏ.ਪੀ. 55,081 ਮੀਟਰਿਕ ਟਨਐਨ.ਪੀ.ਕੇ. 35,049 ਮੀਟਰਿਕ ਟਨ ਅਤੇ ਐਸ.ਐਸ.ਪੀ. 59,610 ਮੀਟਰਿਕ ਟਨ ਸਟਾਕ ਵਿੱਚ ਉਪਲਬਧ ਹੈ। ਸ਼੍ਰੀ ਰਾਣਾ ਨੇ ਦੱਸਿਆ ਕਿ ਖਾਦ ਵੰਡ ਦੇ ਕੰਮ ਨੂੰ “ਮੇਰੀ ਫਸਲ ਮੇਰਾ ਬਿਉਰਾ” ਪੋਰਟਲ ਨਾਲ ਜੋੜਨ ਨਾਲ ਕਿਸਾਨਾਂ ਨੂੰ ਫਾਇਦਾ ਹੋਇਆ ਹੈਖਾਦ ਦੀ ਕੋਈ ਕਮੀ ਨਹੀਂ ਰਹੀ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਸਬਸਿਡੀ ਦੀ ਬੱਚਤ ਦੇ ਰੂਪ ਵਿੱਚ 863 ਕਰੋੜ ਰੁਪਏ ਦੀ ਵੀ ਬੱਚਤ ਹੋਈ ਹੈ ਜਿਸ ਲਈ ਕੇਂਦਰ ਸਰਕਾਰ ਨੇ ਹਰਿਆਣਾ ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਸੀ।

ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਅਧਿਕਾਰੀਆਂ ਨੂੰ ਰਾਸ਼ਟਰੀ ਖੇਤੀਬਾੜੀ ਵਿਕਾਸ ਯੋਜਨਾ ਤਹਿਤ “ਫਸਲ ਅਵਸ਼ੇਸ਼ ਪ੍ਰਬੰਧਨ” ਸਕੀਮ ਵਿੱਚ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਮਸ਼ੀਨਾਂ ਬਾਰੇ ਵਿਸਥਾਰ ਨਾਲ ਸਮੀਖਿਆ ਕੀਤੀ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀਉਨ੍ਹਾਂ ਪ੍ਰਬੰਧਨ ਲਈ ਦਿੱਤੀਆਂ ਜਾਣ ਵਾਲੀਆਂ ਮਸ਼ੀਨਾਂ ਸੁਪਰ ਸੀਡਰਬੇਲਿੰਗ ਮਸ਼ੀਨਹੈਪੀ ਸੀਡਰਸ਼ਰਬ ਮਾਸਟਰਜ਼ੀਰੋ ਟਿਲ ਸੀਡ ਕਮ ਫਰਟੀਲਾਈਜ਼ਰ ਡ੍ਰਿਲ ਸਮੇਤ ਹੋਰ ਮਸ਼ੀਨਾਂ ਨੂੰ ਸਮੇਂ ਸਿਰ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਮਸ਼ੀਨ ਦੀ ਖਰੀਦ ਕਰਨ ਦੇ ਤੁਰੰਤ ਬਾਅਦ ਮਸ਼ੀਨ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਵੇ ਅਤੇ ਜਲਦੀ ਤੋਂ ਜਲਦੀ ਉਸ ਮਸ਼ੀਨ ਦੀ ਸਬਸਿਡੀ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਭੇਜ ਦਿੱਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨਾਂ ਨੂੰ ਖਾਦਬੀਜ ਅਤੇ ਪਰਾਲੀ ਪ੍ਰਬੰਧਨ ਵਿੱਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਸਮੇਂ ਸਿਰ ਉਪਲਬਧਤਾ ਯਕੀਨੀ ਬਣਾਈ ਜਾਵੇ।

RELATED ARTICLES
- Advertisment -
Google search engine
Google search engine
Google search engine

Most Popular

Recent Comments