Homeਦੇਸ਼ਭਾਰਤੀ ਫ਼ੌਜ ਨੇ ਓਪਰੇਸ਼ਨ ਸਿੰਧੂਰ ਦੌਰਾਨ ਸਿਵਲ ਡਿਫੈਂਸ ਤੇ ਹੋਮ ਗਾਰਡਜ਼ ਪਟਿਆਲਾ...

ਭਾਰਤੀ ਫ਼ੌਜ ਨੇ ਓਪਰੇਸ਼ਨ ਸਿੰਧੂਰ ਦੌਰਾਨ ਸਿਵਲ ਡਿਫੈਂਸ ਤੇ ਹੋਮ ਗਾਰਡਜ਼ ਪਟਿਆਲਾ ਦੀ ਟੀਮ ਵੱਲੋਂ ਨਿਭਾਈ ਭੂਮਿਕਾ ਲਈ ਸਪੈਸ਼ਲ ਡੀ.ਜੀ.ਪੀ. ਸੰਜੀਵ ਕਾਲੜਾ ਦਾ ਕੀਤਾ ਸਨਮਾਨ

ਪਟਿਆਲਾ, 23 ਜੂਨ:

               ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀ ਵੱਲੋਂ ਓਪ੍ਰੇਸ਼ਨ ਸਿੰਧੂਰ ਵਿਚ ਸਿਵਲ ਡਿਫੈਂਸ ਪਟਿਆਲਾ ਦੀ ਟੀਮ ਵੱਲੋ ਜ਼ਿਲ੍ਹੇ ਅੰਦਰ ਸਿਵਲ ਡਿਫੈਂਸ ਮੌਕ ਡਰਿੱਲ ਦੇ ਪ੍ਰਦਰਸ਼ਨ ਰਾਹੀ ਆਰਮੀ ਕੰਨਟੋਨਮੈਂਟ ਵਿਚ ਰਹਿ ਰਹੇ ਸੈਨਿਕਾ ਦੇ ਪਰਿਵਾਰਾਂ ਨੂੰ ਹਵਾਈ ਹਮਲੇ ਦੌਰਾਨ ਆਪਣਾ ਅਤੇ ਦੂਸਰਿਆਂ ਦਾ ਬਚਾਓ ਕਰਨ ਬਾਰੇ ਜਾਣਕਾਰੀ ਦੇਣ ਅਤੇ ਸੈਨਾ ਦੇ ਸਹਿਯੋਗ ਲਈ ਹੋਮ ਗਾਰਡਜ ਅਤੇ ਸਿਵਲ ਡੀਫੈਂਸ ਪੰਜਾਬ ਦੇ ਸਪੈਸ਼ਲ ਡੀ.ਜੀ.ਪੀ.  ਸੰਜੀਵ ਕਾਲੜਾ ਦਾ ਸਨਮਾਨ ਕੀਤਾ ਗਿਆ।ਇਸ ਮੋਕੇ ਹੋਮ ਗਾਰਡਜ ਦੇ ਡਿਪਟੀ ਕਮਾਂਡੈਂਟ ਜਨਰਲ ਹਰਮਨਜੀਤ ਸਿੰਘ ਅਤੇ ਜਿਲ੍ਹਾ ਪਟਿਆਲਾ ਦੇ ‌ਜ਼ਿਲ੍ਹਾ ਕਮਾਂਡਰ ਗੁਰਲਵਦੀਪ ਸਿੰਘ ਵੀ ਹਾਜ਼ਰ ਸਨ।

               ਫ਼ੌਜ ਦੇ ਮਹਿਲਾ ਅਧਿਕਾਰੀ ਨੇ ਪਟਿਆਲਾ ਦੀ ਟੀਮ ਦੀ ਸ਼ਲਾਘਾ ਕਰਦਿਆਂ ਆਖਿਆ ਕਿ, “ਇਸ ਆਪ੍ਰੇਸ਼ਨ ਦੌਰਾਨ ਸਿਵਲ ਡਿਫੈਂਸ ਦੀ ਇਹ ਟ੍ਰੇਨਿੰਗ ਬਹੁਤ ਹੀ ਲਾਹੇਵੰਦ ਸਾਬਤ ਹੋਈ ਹੈ।ਉਨ੍ਹਾਂ ਕਿਹਾ ਇਸ ਟ੍ਰੇਨਿੰਗ ਦੇ ਚੱਲਦੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਸੈਨਿਕਾਂ ਦੇ ਪਰਿਵਾਰ ਇਸ ਦਾ ਲਾਭ ਲੈਣਗੇ, ਅਤੇ ਭਵਿੱਖ ਵਿਚ ਵੀ ਸਿਵਲ ਡਿਫੈਂਸ ਵੱਲੋਂ ਦਿੱਤੀ ਜਾਣ ਵਾਲੀ ਅਜਿਹੀ ਟ੍ਰੇਨਿੰਗ ਦਾ ਪ੍ਰਦਰਸ਼ਨ ਵੀ ਆਰਮੀ ਕੰਨਟੋਨਮੈਂਟ ਵਿਚ ਕੀਤਾ ਜਾਵੇਗਾ ।ਉਨ੍ਹਾਂ ਕਿਹਾ ਕਿ ਸਿਵਲ ਡਿਫੈਂਸ ਅਤੇ ਹੋਮ ਗਾਰਡਜ਼ ਨੇ ਉਪਰੇਸ਼ਨ ਸ਼ੀਲਡ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਫ਼ੌਜ ਨਾਲ ਤਾਲਮੇਲ ਕਰਕੇ ਨਾਗਰਿਕ ਸੁਰੱਖਿਆ ਦੀ ਟ੍ਰੇਨਿੰਗ ਦਿੱਤੀ ਹੈ।

               ਇਸ ਸਨਮਾਨ ਦੌਰਾਨ ਭਾਰਤੀ ਫ਼ੌਜ ਨੇ ਸਿਵਲ ਡਿਫੈਂਸ ਵਲੰਟੀਅਰਜ ਅਤੇ ਹੋਮ ਗਾਰਡਜ ਜਵਾਨਾਂ ਦੀ ਰਾਸ਼ਟਰੀ ਸੇਵਾ ਵਿਚ ਨਿਭਾਈ ਇਸ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੱਤੀ। ਮਹਿਲਾ ਫ਼ੌਜੀ ਅਧਿਕਾਰੀ ਨੇ ਸਪੈਸ਼ਲ ਡੀ.ਜੀ.ਪੀ. ਸਨਮਾਨ ਚਿੰਨ ਅਤੇ ਪ੍ਰਸੰਸ਼ਾ ਪੱਤਰ ਦਿੱਤਾ ਗਿਆ। ਜਿਸ ਵਿਚ ਮਹਿਕਮਾ ਪੰਜਾਬ ਹੋਮ ਗਾਰਡਜ ਵੱਲੋ ਪਾਏ ਅਹਿਮ ਯੋਗਦਾਨ ਦੀ ਫੋਜ ਦੇ ਅਧਿਕਾਰੀਆ ਵੱਲੋ ਪ੍ਰਸੰਸ਼ਾ ਕੀਤੀ ਗਈ। ਇਸ ਲਈ ਸੰਜੀਵ ਕਾਲੜਾ ਨੇ ਫ਼ੌਜ ਦੇ ਅਧਿਕਾਰੀਆਂ ਦਾ ਤਹਿਤ ਦਿੱਲੋ ਧੰਨਵਾਦ ਕਰਦਿਆਂ ਖੁਸ਼ੀ ਦਾ ਪ੍ਰਗਟਾਉਂਦਿਆਂ ਭਵਿੱਖ ਵਿਚ ਵੀ ਹੋਮ ਗਾਰਡਜ ਵੱਲੋ ਭਾਰਤੀ ਫੋਜ ਨਾਲ ਇਸੇ ਤਰ੍ਹਾਂ ਸਹਿਯੋਗ ਦੇਣ ਦੀ ਗੱਲ ਦੁਹਰਾਈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments