19 ਅਗਸਤ 2026 (ਹਰਸ਼ਪ੍ਰੀਤ ਕੌਰ) : Anthropic ਦੇ CEO Dario Amodei ਨੇ AI ਦੇ ਭਵਿੱਖ ਨੂੰ ਲੈ ਕੇ ਦਿੱਤੀਆਂ ਆਪਣੀਆਂ ਚੇਤਾਵਨੀਆਂ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਸੰਦੇਸ਼ ਸਿਰਫ਼ ਨਕਾਰਾਤਮਕ ਨਹੀਂ ਰਿਹਾ। ਉਨ੍ਹਾਂ ਮੁਤਾਬਕ AI ਦੇ ਖਤਰਿਆਂ ਦੇ ਨਾਲ-ਨਾਲ ਇਸ ਦੇ ਫਾਇਦਿਆਂ ਬਾਰੇ ਵੀ ਗੱਲ ਕੀਤੀ ਗਈ ਹੈ। Amodei ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਨਿਵੇਸ਼ਕ Gavin Baker ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ AI ਨੂੰ ਲੈ ਕੇ ਬੇਹੱਦ ਨਿਰਾਸ਼ਾਵਾਦੀ ਤਸਵੀਰ ਪੇਸ਼ ਕਰਨ ਵਾਲੀ ਧਾਰਨਾ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੰਦੇਸ਼ AI ਦੇ ਖਤਰਿਆਂ ਅਤੇ ਫਾਇਦਿਆਂ ਵਿਚਕਾਰ ਲਗਭਗ ਸੰਤੁਲਿਤ ਰਿਹਾ ਹੈ। Amodei ਨੇ AI ਪ੍ਰਤੀ ਲੋਕਾਂ ਦੀਆਂ ਚਿੰਤਾਵਾਂ ਦੇ ਪਿੱਛੇ ਭਰੋਸੇ ਦੇ ਸੰਕਟ ਨੂੰ ਵੱਡਾ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਆਮ ਲੋਕ ਕੰਪਨੀਆਂ, ਸਰਕਾਰਾਂ ਅਤੇ ਟੈਕਨਾਲੋਜੀ ਉਦਯੋਗ ’ਤੇ ਪੂਰਾ ਭਰੋਸਾ ਨਹੀਂ ਕਰਦੇ ਅਤੇ ਅਕਸਰ ਇਹ ਸ਼ੱਕ ਕਰਦੇ ਹਨ ਕਿ ਉਨ੍ਹਾਂ ਨਾਲ ਕੋਈ ਨਵਾਂ ਤਰੀਕਾ ਅਪਣਾਕੇ ਧੋਖਾ ਕੀਤਾ ਜਾ ਸਕਦਾ ਹੈ। Anthropic ਦੇ CEO ਦੀਆਂ ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ AI ਦੇ ਤੇਜ਼ੀ ਨਾਲ ਵਧਦੇ ਪ੍ਰਭਾਵ, ਇਸ ਦੇ ਸੰਭਾਵਿਤ ਖਤਰਿਆਂ ਅਤੇ ਕੰਪਨੀਆਂ ਦੀ ਜਵਾਬਦੇਹੀ ਨੂੰ ਲੈ ਕੇ ਵਿਸ਼ਵ ਪੱਧਰ ’ਤੇ ਚਰਚਾ ਤੇਜ਼ ਹੋ ਰਹੀ ਹੈ।
AI ਨੂੰ ਲੈ ਕੇ Dario Amodei ਨੇ ਕਿਹਾ- ਲੋਕਾਂ ਦਾ ਭਰੋਸਾ ਸੰਕਟ ’ਚ
Anthropic CEO says AI debate highlights a growing crisis of public trust.
RELATED ARTICLES






