ਪਟਿਆਲਾ, 19 ਅਗਸਤ, 2026 (ਦੀਪਕ ਦੱਤਾ) : ਹਲਕਾ ਪਟਿਆਲਾ ਦਿਹਾਤੀ ਅਧੀਨ ਪੈਂਦੇ ਬਲਾਕ ਆਲੋਵਾਲ ਦੇ ਵੱਖ-ਵੱਖ ਮੰਡਲਾਂ ਵਿੱਚ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਅਹਿਮ ਜਥੇਬੰਦਕ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਦੌਰਾਨ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਇੰਚਾਰਜ ਸ਼੍ਰੀ ਮੋਹਿਤ ਮੋਹਿੰਦਰਾ ਨੇ ਮੰਡਲ ਪ੍ਰਧਾਨਾਂ, ਬੂਥ ਕਮੇਟੀ ਮੈਂਬਰਾਂ ਅਤੇ ਸੀਨੀਅਰ ਆਗੂਆਂ ਨਾਲ ਪਾਰਟੀ ਦੀ ਮਜ਼ਬੂਤੀ ਲਈ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਮੋਹਿਤ ਮੋਹਿੰਦਰਾ ਨੇ ਕਿਹਾ ਕਿ ਪਿੰਡਾਂ ਅਤੇ ਜ਼ਮੀਨੀ ਪੱਧਰ ‘ਤੇ ਕਾਂਗਰਸ ਪਾਰਟੀ ਦਾ ਆਧਾਰ ਬਹੁਤ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਬਲਾਕ ਆਲੋਵਾਲ ਦੇ ਹਰ ਮੰਡਲ ਵਿੱਚ ਵਰਕਰਾਂ ਦਾ ਭਰਵਾਂ ਇਕੱਠ ਇਹ ਸਾਫ਼ ਦਰਸਾਉਂਦਾ ਹੈ ਕਿ ਲੋਕ ਮੌਜੂਦਾ ਸਰਕਾਰ ਦੇ ਝੂਠੇ ਲਾਰਿਆਂ ਤੋਂ ਤੰਗ ਆ ਚੁੱਕੇ ਹਨ ਅਤੇ ਕਾਂਗਰਸ ਪਾਰਟੀ ਵੱਲ ਉਮੀਦ ਨਾਲ ਦੇਖ ਰਹੇ ਹਨ। ਉਨ੍ਹਾਂ ਸਮੂਹ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਪ੍ਰਮੁੱਖਤਾ ਨਾਲ ਉਠਾਉਣ ਅਤੇ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ। ਹਾਜ਼ਰ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੇ ਇਕਜੁੱਟ ਹੋ ਕੇ ਵਿਸ਼ਵਾਸ ਦਿਵਾਇਆ ਕਿ ਉਹ ਆਪੋ-ਆਪਣੇ ਮੰਡਲਾਂ ਅਤੇ ਬੂਥਾਂ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਇਸ ਮੌਕੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ, ਬਲਾਕ ਪ੍ਰਧਾਨ ਆਲੋਵਾਲ ਹਰਬੀਰ ਸਿੰਘ ਢੀਂਡਸਾ, ਦਫ਼ਤਰ ਇੰਚਾਰਜ ਮਲਕੀਤ ਸਿੰਘ ਭਾਇਆ, ਅਜੈਬ ਸਿੰਘ, ਰਗਵੀਰ ਸਿੰਘ ਖਟੜਾ, ਮੇਹਰਬਾਨ ਬਾਜਵਾ, ਜਗਦੀਪ ਸਿੰਘ ਜੱਗੀ, ਜਗਪਾਲ ਸਿੰਘ ਸ਼ਮਲਾ, ਸੁਖਚੈਨ ਸਿੰਘ, ਸੁਰਿੰਦਰ ਸਿੰਘ, ਭਜਨ ਸਿੰਘ, ਦਰਸ਼ਨ ਸਿੰਘ ਹੈਪੀ, ਰਮੇਸ਼ ਸਿੰਘ ਰਾਵਤ, ਸੁੱਖਵਿੰਦਰ ਸਿੰਘ, ਕੇਵਲ ਸਿੰਘ, ਜੱਗਦੀਪ ਸ਼ਰਮਾ, ਗੁਰਸੇਵਕ ਸਿੰਘ, ਸੁੱਚਾ ਸਿੰਘ, ਸੁਰਜੀਤ ਸਿੰਘ, ਸੁੱਖਵਿੰਦਰ ਸਿੰਘ ਫੱਗਣਮਾਜਰਾ, ਤਜਿੰਦਰ ਸਿੰਘ, ਜਗਤਾਰ ਖਾਨ, ਸੁਖਚੈਨ ਸਿੰਘ, ਹਰਜਸਪਾਲ ਸਿੰਘ, ਸੁਖਦੀਪ ਸਿੰਘ ਲਲੌਡਾ, ਬਿਕਰਮ ਸਿੰਘ ਲਲੌਡਾ, ਸੁਖਵਿੰਦਰ ਸਿੰਘ ਸਰਪੰਚ, ਰਵੀ ਹਿਆਣਾ, ਜਸਵੰਤ ਸਿੰਘ ਸ਼ਮਲਾ, ਕੁਲਵੰਤ ਸਿੰਘ ਲਾਡੀ, ਨਿਰਭੈ ਸਿੰਘ, ਦਰਸ਼ਨ ਲੁਬਾਣਾ, ਸੁਖਚੈਨ ਨੰਬਰਦਾਰ, ਸੁਖਵਿੰਦਰ ਸਿੰਘ ਮਾਡਲ ਟਾਊਨ, ਰਾਮ ਸਿੰਘ, ਕਰਮਜੀਤ ਸਿੰਘ ਅਜਨੌਦਾ, ਪਰਮਿੰਦਰ ਸਿੰਘ, ਪਰਗਟ ਸਿੰਘ, ਨਿਰਮਲ ਸਿੰਘ, ਪਰਮੋਦ ਆਲੋਵਾਲ, ਹਰਜਿੰਦਰ ਸਿੰਘ, ਚਮਕੌਰ ਸਿੰਘ, ਦਰਸ਼ਨ ਸਿੰਘ ਕਿਸ਼ਨਗੜ੍ਹ, ਚੰਦ ਸਿੰਘ, ਬੇਅੰਤ ਸਿੰਘ, ਸੰਜੀਵ ਕੁਮਾਰ ਲੌਟ, ਰਜਿੰਦਰ ਸਿੰਘ ਕਾਲਾ, ਦਰਸ਼ਨ ਸਿੰਘ ਧਨੌਰਾ, ਜਸਵਿੰਦਰ ਸਿੰਘ ਨਿੱਕਾ, ਗੁਰਜੀਤ ਸਿੰਘ ਨਵਾਂ ਫਤਿਹਪੁਰ, ਸੁਰੇਸ਼ ਕੁਮਾਰ ਸਿਓਨਾ, ਵਿਜੇ ਸ਼ਰਮਾ, ਮੁਲਾਇਮ ਰਾਣਾ, ਸੁਨੀਤਾ ਰਾਣੀ, ਧਰਮਿੰਦਰ ਸਿੰਘ, ਇੰਦਰਪ੍ਰੀਤ ਸਿੰਘ, ਭੁਪਿੰਦਰ ਸਿੰਘ ਮੰਗਾ, ਨਾਜਰ ਸਿੰਘ ਲੰਗ, ਸਿਤਾਰ ਮੁਹੰਮਦ, ਟਵਿੰਕਲ ਅਚਿੰਤ, ਬਲਜਿੰਦਰ ਸਿੰਘ ਮਾਨ, ਬਚਿੱਤਰ ਸਿੰਘ, ਦਰਸ਼ਨ ਸਿੰਘ ਕਰਮਗੜ੍ਹ, ਰਗਵੀਰ ਸਿੰਘ ਅਤੇ ਰਗਵੀਰ ਖਾਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।






