ਮੁੰਬਈ, 18 ਅਗਸਤ, 2026 (ਦੀਪਕ ਦੱਤਾ) : ਬਾਲੀਵੁੱਡ ਅਦਾਕਾਰਾ ਅਤੇ ਡਾਂਸਰ ਨੋਰਾ ਫਤੇਹੀ ਆਪਣੇ ਨਵੇਂ ਫੈਸ਼ਨ ਲੁੱਕਸ ਰਾਹੀਂ ਸਟ੍ਰੀਟ ਫੈਸ਼ਨ ਨੂੰ ਮੁੜ ਸੁਰਖੀਆਂ ਵਿੱਚ ਲਿਆ ਰਹੀ ਹੈ। ਕੁਝ ਸਮੇਂ ਤੋਂ ਜਿੱਥੇ ਸਿੰਪਲ ਅਤੇ ‘ਕਲੀਨ’ ਲੁੱਕ ਦਾ ਰੁਝਾਨ ਛਾਇਆ ਹੋਇਆ ਸੀ, ਉੱਥੇ ਨੋਰਾ ਦੇ ਬੋਲਡ ਅਤੇ ਕੈਜ਼ੂਅਲ ਅੰਦਾਜ਼ ਨੇ ਫੈਸ਼ਨ ਪ੍ਰੇਮੀਆਂ ਦਾ ਧਿਆਨ ਖਿੱਚਿਆ ਹੈ। ਨੋਰਾ ਦੇ ਲੁੱਕ ਵਿੱਚ ਬੈਗੀ ਜੀਨਜ਼, ਕ੍ਰਾਪ ਟਾਪ, ਓਵਰਸਾਈਜ਼ ਜੈਕਟ, ਸਨੀਕਰਜ਼, ਸਨਗਲਾਸਿਜ਼ ਅਤੇ ਸਟੇਟਮੈਂਟ ਐਕਸੈਸਰੀਜ਼ ਖਾਸ ਨਜ਼ਰ ਆਉਂਦੀਆਂ ਹਨ। ਉਨ੍ਹਾਂ ਦਾ ਸਟਾਈਲ ਆਰਾਮਦਾਇਕ ਹੋਣ ਦੇ ਨਾਲ-ਨਾਲ ਆਤਮਵਿਸ਼ਵਾਸ ਅਤੇ ਵਿਅਕਤੀਗਤ ਪਸੰਦ ਨੂੰ ਵੀ ਦਰਸਾਉਂਦਾ ਹੈ।
ਬੈਗੀ ਜੀਨਜ਼ ਅਤੇ ਸਨੀਕਰਜ਼ ਦਾ ਜਲਵਾ
ਸਟ੍ਰੀਟ ਫੈਸ਼ਨ ਦੀ ਵਾਪਸੀ ਵਿੱਚ ਬੈਗੀ ਡੈਨਿਮ ਅਤੇ ਸਟਾਈਲਿਸ਼ ਸਨੀਕਰਜ਼ ਅਹਿਮ ਭੂਮਿਕਾ ਨਿਭਾ ਰਹੇ ਹਨ। ਓਵਰਸਾਈਜ਼ ਬਾਟਮ ਨੂੰ ਫਿੱਟ ਜਾਂ ਕ੍ਰਾਪ ਟਾਪ ਨਾਲ ਜੋੜਨਾ ਨੋਰਾ ਦੇ ਲੁੱਕ ਦੀ ਖਾਸ ਪਛਾਣ ਬਣ ਰਿਹਾ ਹੈ। ਫੈਸ਼ਨ ਮਾਹਿਰਾਂ ਮੁਤਾਬਕ ਸਟ੍ਰੀਟ ਸਟਾਈਲ ਨੂੰ ਅਪਣਾਉਣ ਲਈ ਪੂਰੀ ਵਾਰਡਰੋਬ ਬਦਲਣ ਦੀ ਲੋੜ ਨਹੀਂ। ਸਧਾਰਨ ਜੀਨਜ਼ ਅਤੇ ਟੀ-ਸ਼ਰਟ ਨਾਲ ਸਿਰਫ਼ ਕੈਪ, ਸਟੇਟਮੈਂਟ ਬੈਗ, ਸਨੀਕਰਜ਼ ਜਾਂ ਜੰਕੀ ਜਿਊਲਰੀ ਜੋੜ ਕੇ ਵੀ ਲੁੱਕ ਨੂੰ ਨਵਾਂ ਰੂਪ ਦਿੱਤਾ ਜਾ ਸਕਦਾ ਹੈ। ਨੋਰਾ ਫਤੇਹੀ ਦਾ ਫੈਸ਼ਨ ਅੰਦਾਜ਼ ਇਹ ਦਰਸਾਉਂਦਾ ਹੈ ਕਿ ਸਟਾਈਲ ਦਾ ਮਤਲਬ ਸਿਰਫ਼ ਮਹਿੰਗੇ ਜਾਂ ਪਰਫੈਕਟ ਕੱਪੜੇ ਨਹੀਂ, ਸਗੋਂ ਆਪਣੀ ਸ਼ਖਸੀਅਤ ਨੂੰ ਖੁੱਲ੍ਹ ਕੇ ਪ੍ਰਗਟ ਕਰਨਾ ਵੀ ਹੈ।






