Homeਪੰਜਾਬਭਾਜਪਾ ਉਪ-ਪ੍ਰਧਾਨ ਬਣੇ ਮਨਪ੍ਰੀਤ ਬਾਦਲ, ਕਿਹਾ- ਜ਼ਿੰਮੇਵਾਰੀ ਨੂੰ ਨਿਮਰਤਾ ਨਾਲ ਸਵੀਕਾਰਿਆ

ਭਾਜਪਾ ਉਪ-ਪ੍ਰਧਾਨ ਬਣੇ ਮਨਪ੍ਰੀਤ ਬਾਦਲ, ਕਿਹਾ- ਜ਼ਿੰਮੇਵਾਰੀ ਨੂੰ ਨਿਮਰਤਾ ਨਾਲ ਸਵੀਕਾਰਿਆ

Former Punjab Finance Minister Manpreet Singh Badal thanks BJP leadership after being appointed National Vice President.

ਬਠਿੰਡਾ, 18 ਅਗਸਤ 2026 (ਹਰਸ਼ਪ੍ਰੀਤ ਕੌਰ) : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਨੂੰ ਪਾਰਟੀ ਦੀ ਨਵੀਂ ਰਾਸ਼ਟਰੀ ਟੀਮ ਵਿੱਚ ਉਪ-ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਨਵੀਂ ਨਿਯੁਕਤੀ ਤੋਂ ਬਾਅਦ ਬਾਦਲ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਨਿਮਰਤਾ ਨਾਲ ਸਵੀਕਾਰ ਕਰਦੇ ਹਨ। ਮਨਪ੍ਰੀਤ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਨਿਯੁਕਤੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਸਭ ਤੋਂ ਪਹਿਲਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਉਨ੍ਹਾਂ ’ਤੇ ਜੋ ਭਰੋਸਾ ਪ੍ਰਗਟਾਇਆ ਹੈ, ਉਹ ਉਸ ਲਈ ਧੰਨਵਾਦੀ ਹਨ। ਬਾਦਲ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਉਨ੍ਹਾਂ ਲਈ ਕਿਸੇ ਇਨਾਮ ਵਾਂਗ ਨਹੀਂ, ਸਗੋਂ ਇੱਕ ਵੱਡੀ ਪਰਖ ਹੈ। ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਉਹ ਇਸ ਭੂਮਿਕਾ ਨੂੰ ਸਫਲਤਾਪੂਰਵਕ ਨਿਭਾ ਸਕਣਗੇ।

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਨਵੀਂ ਟੀਮ ਨੂੰ ‘ਭਾਰਤ ਦੇ ਭਵਿੱਖ ਦੀ ਟੀਮ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਨਵੀਂ ਟੀਮ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ, ਪਾਰਟੀ ਵਰਕਰਾਂ ਨਾਲ ਸੰਬੰਧ ਮਜ਼ਬੂਤ ਕਰਨ ਅਤੇ ਲੋਕਾਂ ਨਾਲ ਸੰਵਾਦ ਵਧਾਉਣ ਲਈ ਕੰਮ ਕਰੇਗੀ। ਨਵੀਂ ਨਿਯੁਕਤੀ ਨਿਤਿਨ ਨਬੀਨ ਦੇ ਭਾਜਪਾ ਪ੍ਰਧਾਨ ਬਣਨ ਤੋਂ ਕਰੀਬ ਛੇ ਮਹੀਨੇ ਬਾਅਦ ਕੀਤੀ ਗਈ ਹੈ। ਪਾਰਟੀ ਨੇ ਕਈ ਸੀਨੀਅਰ ਆਗੂਆਂ ਨੂੰ ਰਾਸ਼ਟਰੀ ਉਪ-ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਹੈ। ਇਨ੍ਹਾਂ ਵਿੱਚ ਵਸੁੰਧਰਾ ਰਾਜੇ, ਤੀਰਥ ਸਿੰਘ ਰਾਵਤ, ਰਾਮ ਮਾਧਵ, ਬੈਜਯੰਤ ਜੈ ਪਾਂਡਾ, ਡੀ. ਪੁਰੰਦੇਸ਼ਵਰੀ, ਰੇਖਾ ਵਰਮਾ, ਭਾਰਤੀ ਪ੍ਰਵੀਣ ਪਵਾਰ ਅਤੇ ਮਨਪ੍ਰੀਤ ਸਿੰਘ ਬਾਦਲ ਸਮੇਤ ਹੋਰ ਆਗੂ ਸ਼ਾਮਲ ਹਨ। ਪਾਰਟੀ ਨੇ ਰਾਸ਼ਟਰੀ ਸਕੱਤਰਾਂ ਦੀ ਨਵੀਂ ਟੀਮ ਦਾ ਵੀ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪਿਊਸ਼ ਗੋਇਲ ਨੂੰ ਮੁੜ ਰਾਸ਼ਟਰੀ ਖਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਰਾਜ ਸਭਾ ਮੈਂਬਰ ਤਰੁਣ ਚੁੱਘ ਨੂੰ ਕੇਂਦਰੀ ਦਫ਼ਤਰ ਇੰਚਾਰਜ ਬਣਾਇਆ ਗਿਆ ਹੈ। ਭਾਜਪਾ ਨੇ ਯੁਵਾ ਮੋਰਚਾ ਅਤੇ ਮਹਿਲਾ ਮੋਰਚਾ ਲਈ ਵੀ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਗੁਜਰਾਤ ਦੇ ਸੰਸਦ ਮੈਂਬਰ ਹੇਮੰਗ ਜੋਸ਼ੀ ਨੂੰ ਯੁਵਾ ਮੋਰਚਾ ਅਤੇ ਛੱਤੀਸਗੜ੍ਹ ਦੀ ਰੂਪਕੁਮਾਰੀ ਚੌਧਰੀ ਨੂੰ ਮਹਿਲਾ ਮੋਰਚਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments