Homeਸੰਸਾਰਐਡਮੰਟਨ ’ਚ ਸਿੱਖ ਟਰੱਕ ਡਰਾਈਵਰ ’ਤੇ ਕਥਿਤ ਨਸਲੀ ਹਮਲਾ

ਐਡਮੰਟਨ ’ਚ ਸਿੱਖ ਟਰੱਕ ਡਰਾਈਵਰ ’ਤੇ ਕਥਿਤ ਨਸਲੀ ਹਮਲਾ

Sikh truck driver allegedly assaulted with racial and religious remarks at a Walmart store in Edmonton.

ਐਡਮੰਟਨ, 17 ਅਗਸਤ, 2026 (ਕਾਜਲ) : ਕੈਨੇਡਾ ਦੇ ਐਡਮੰਟਨ ਵਿੱਚ ਇੱਕ ਸਿੱਖ ਟਰੱਕ ਡਰਾਈਵਰ ਨਾਲ ਕਥਿਤ ਤੌਰ ’ਤੇ ਨਸਲੀ ਅਤੇ ਧਾਰਮਿਕ ਟਿੱਪਣੀਆਂ ਕਰਦਿਆਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੱਖਣੀ ਐਡਮੰਟਨ ਦੇ ਟੈਮਰੈਕ-ਵੇਅ ਸਥਿਤ ਵਾਲਮਾਰਟ ਸੁਪਰਸੈਂਟਰ ਵਿੱਚ ਵਾਪਰੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਹਮਲੇ ਦੌਰਾਨ ਪੀੜਤ ਦੀ ਦਾੜ੍ਹੀ ਖਿੱਚੀ ਗਈ, ਚਿਹਰੇ ’ਤੇ ਮੁੱਕੇ ਮਾਰੇ ਗਏ ਅਤੇ ਉਸ ਦੀ ਪੱਗ ਵੀ ਲਾਹ ਦਿੱਤੀ ਗਈ। ਘਟਨਾ ਦੌਰਾਨ ਕਥਿਤ ਤੌਰ ’ਤੇ ਸਿੱਖ ਧਰਮ ਅਤੇ ਪੀੜਤ ਦੀ ਪਛਾਣ ਨੂੰ ਲੈ ਕੇ ਅਪਮਾਨਜਨਕ ਟਿੱਪਣੀਆਂ ਵੀ ਕੀਤੀਆਂ ਗਈਆਂ।

ਪੀੜਤ ਦੀ ਪਛਾਣ ਬ੍ਰਿਟਿਸ਼ ਕੋਲੰਬੀਆ ਨਾਲ ਸਬੰਧਤ ਟਰੱਕ ਡਰਾਈਵਰ ਤਲਵਿੰਦਰ ਸਿੰਘ ਅਟਵਾਲ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚਿਆ, ਜਿਸ ਤੋਂ ਬਾਅਦ ਐਡਮੰਟਨ ਪੁਲਿਸ ਸਰਵਿਸ ਦੀ ਕ੍ਰਾਈਮ ਯੂਨਿਟ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਘਟਨਾ ਨਾਲ ਜੁੜੇ ਤੱਥਾਂ, ਹਮਲੇ ਦੇ ਕਾਰਨਾਂ ਅਤੇ ਸ਼ਾਮਲ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਅੱਗੇ ਵਧਣ ਨਾਲ ਹੋਰ ਵੇਰਵੇ ਸਾਹਮਣੇ ਆਉਣ ਦੀ ਉਮੀਦ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments