Homeਹਰਿਆਣਾਨੌਜਵਾਨ, ਅੰਨਦਾਤਾ, ਨਾਰੀ ਸ਼ਕਤੀ ਅਤੇ ਗਰੀਬ ਦੇ ਸਸ਼ਕਤੀਕਰਨ ਨਾਲ ਮਜ਼ਬੂਤ ਹੋ ਰਿਹਾ ਹਰਿਆਣਾ: ਵਿਧਾਨ ਸਭਾ ਡਿਪਟੀ ਸਪੀਕਰ ਡਾ. ਕ੍ਰਿਸ਼ਨ ਲਾਲ ਮਿੱਢਾ

ਨੌਜਵਾਨ, ਅੰਨਦਾਤਾ, ਨਾਰੀ ਸ਼ਕਤੀ ਅਤੇ ਗਰੀਬ ਦੇ ਸਸ਼ਕਤੀਕਰਨ ਨਾਲ ਮਜ਼ਬੂਤ ਹੋ ਰਿਹਾ ਹਰਿਆਣਾ: ਵਿਧਾਨ ਸਭਾ ਡਿਪਟੀ ਸਪੀਕਰ ਡਾ. ਕ੍ਰਿਸ਼ਨ ਲਾਲ ਮਿੱਢਾ

Haryana’s progress driven by empowerment of youth, farmers, women and the poor.

ਹਰਿਆਣਾ, 16 ਅਗਸਤ, 2026 (ਸੰਜੀਵ ਸ਼ਰਮਾ) : 80ਵੇਂ ਆਜ਼ਾਦੀ ਦਿਹਾੜੇ ਦੇ ਅਵਸਰ ‘ਤੇ ਗੁਰੂਗ੍ਰਾਮ ਦੇ ਸੈਕਟਰ 38 ਸਥਿਤ ਤਾਊ ਦੇਵੀ ਲਾਲ ਸਟੇਡੀਅਮ ਵਿੱਚ ਜ਼ਿਲ੍ਹਾ ਪੱਧਰੀ ਸਮਾਰੋਹ ਦਾ ਆਯੋਜਨ ਹੋਇਆ। ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਲਾਲ ਮਿੱਢਾ ਨੇ ਮੁੱਖ ਮਹਿਮਾਨ ਵਜੋਂ ਸਮਾਰੋਹ ਵਿੱਚ ਕੌਮੀ ਝੰਡਾ ਲਹਿਰਾਇਆ, ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਦੀ ਸਲਾਮੀ ਲਈ। ਪ੍ਰੋਗਰਾਮ ਦੀ ਸ਼ੁਰੂਆਤ ਝੰਡਾ ਲਹਿਰਾਉਣ ਤੋਂ ਬਾਅਦ ਰਾਸ਼ਟਰੀ ਗੀਤ ਨਾਲ ਹੋਈ। ਜ਼ਿਲ੍ਹਾ ਪੱਧਰੀ ਸਮਾਰੋਹ ਵਿੱਚ ਸਕੂਲੀ ਵਿਦਿਆਰਥੀਆਂ ਨੇ ਦੇਸ਼ ਭਗਤੀ ਵਾਲੇ ਪ੍ਰੋਗਰਾਮ ਪੇਸ਼ ਕਰਕੇ ਅਨੋਖੀ ਛਹਿਬਰ ਲਾਈ। ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਲਾਲ ਮਿੱਢਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰਿਆਣਾ ਦੇਸ਼ ਦੀ ਆਰਥਿਕ ਪ੍ਰਗਤੀ ਨੂੰ ਗਤੀ ਦੇਣ ਵਾਲੇ ਪ੍ਰਮੁੱਖ ਰਾਜਾਂ ਵਿੱਚ ਆਪਣੀ ਭੂਮਿਕਾ ਲਗਾਤਾਰ ਮਜ਼ਬੂਤ ਕਰ ਰਿਹਾ ਹੈ ਅਤੇ ‘ਵਿਕਸਿਤ ਭਾਰਤ’ ਦੇ ਨਾਲ ‘ਵਿਕਸਿਤ ਹਰਿਆਣਾ’ ਦੇ ਸੰਕਲਪ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।ਰਾਜ ਸਰਕਾਰ ਦਾ ਟੀਚਾ ਕੇਵਲ ਆਰਥਿਕ ਵਿਕਾਸ ਦੀ ਗਤੀ ਨੂੰ ਵਧਾਉਣਾ ਨਹੀਂ, ਸਗੋਂ ਅਜਿਹਾ ਸਮਾਵੇਸ਼ੀ ਅਤੇ ਸੰਤੁਲਿਤ ਵਿਕਾਸ ਯਕੀਨੀ ਬਣਾਉਣਾ ਹੈ, ਜਿਸਦਾ ਲਾਭ ਸਮਾਜ ਦੇ ਆਖਰੀ ਵਿਅਕਤੀ ਤੱਕ ਪਹੁੰਚੇ ਅਤੇ ਹਰਿਆਣਾ ਦੇ ਹਰੇਕ ਵਰਗ ਨੂੰ ਪ੍ਰਗਤੀ ਦੇ ਅਵਸਰ ਮਿਲਣ। ਉਨ੍ਹਾਂ ਕਿਹਾ ਕਿ ਹਰਿਆਣਾ ਅੱਜ ਉਦਯੋਗ, ਖੇਤੀਬਾੜੀ, ਸੇਵਾ ਖੇਤਰ, ਨਿਵੇਸ਼, ਬੁਨਿਆਦੀ ਢਾਂਚੇ ਅਤੇ ਰੋਜ਼ਗਾਰ ਦੇ ਖੇਤਰ ਵਿੱਚ ਨਿਰੰਤਰ ਪ੍ਰਗਤੀ ਕਰ ਰਿਹਾ ਹੈ। ਡਾ. ਮਿੱਢਾ ਨੇ ਕਿਹਾ ਕਿ ਹਰਿਆਣਾ ਸਰਕਾਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੁਆਰਾ ਦੱਸੇ ਗਏ ਵਿਕਸਿਤ ਭਾਰਤ ਦੇ ਚਾਰ ਪ੍ਰਮੁੱਖ ਥੰਮ੍ਹਾਂ, ਨੌਜਵਾਨ, ਅੰਨਦਾਤਾ, ਨਾਰੀ ਸ਼ਕਤੀ ਅਤੇ ਗਰੀਬ ਨੂੰ ਸਸ਼ਕਤ ਬਣਾਉਂਦੇ ਹੋਏ ‘ਵਿਕਸਿਤ ਹਰਿਆਣਾ’ ਦੇ ਸੰਕਲਪ ਨੂੰ ਨਿਰੰਤਰ ਅੱਗੇ ਵਧਾ ਰਹੀ ਹੈ। ਪ੍ਰਦੇਸ਼ ਸਰਕਾਰ ਦੀ ਵਿਕਾਸ ਨੀਤੀ ਦੇ ਕੇਂਦਰ ਵਿੱਚ ਸਮਾਜ ਦਾ ਹਰੇਕ ਵਰਗ ਹੈ। ਸਰਕਾਰ ਦਾ ਮੰਨਣਾ ਹੈ ਕਿ ਵਿਕਾਸ ਕੇਵਲ ਆਰਥਿਕ ਅੰਕੜਿਆਂ ਵਿੱਚ ਵਾਧੇ ਤੱਕ ਸੀਮਤ ਨਹੀਂ ਹੋਣਾ ਚਾਹੀਦਾ, ਸਗੋਂ ਉਸ ਦੀ ਸਾਰਥਕਤਾ ਉਦੋਂ ਹੀ ਹੈ ਜਦੋਂ ਪ੍ਰਦੇਸ਼ ਦੇ ਗਰੀਬ ਪਰਿਵਾਰਾਂ ਦਾ ਜੀਵਨ ਪੱਧਰ ਬਿਹਤਰ ਹੋਵੇ, ਕਿਸਾਨਾਂ ਨੂੰ ਖੁਸ਼ਹਾਲੀ ਮਿਲੇ, ਔਰਤਾਂ ਨੂੰ ਅੱਗੇ ਵਧਣ ਦੇ ਸਮਾਨ ਅਵਸਰ ਮਿਲਣ ਅਤੇ ਨੌਜਵਾਨਾਂ ਲਈ ਸਿੱਖਿਆ, ਹੁਨਰ ਅਤੇ ਰੋਜ਼ਗਾਰ ਦੇ ਨਵੇਂ ਦੁਆਰ ਖੁੱਲ੍ਹਣ।

RELATED ARTICLES
- Advertisment -
Google search engine
Google search engine
Google search engine

Most Popular

Recent Comments