Homeਸੰਸਾਰ‘ਯੇ ਦੋਸਤੀ ਹਮ ਨਹੀਂ ਛੋੜੇਂਗੇ’— ਟੈਰਿਫ ਘਟਾ ਕੇ ਟਰੰਪ ਨੇ ਦਿੱਤਾ ਦੋਸਤੀ...

‘ਯੇ ਦੋਸਤੀ ਹਮ ਨਹੀਂ ਛੋੜੇਂਗੇ’— ਟੈਰਿਫ ਘਟਾ ਕੇ ਟਰੰਪ ਨੇ ਦਿੱਤਾ ਦੋਸਤੀ ਦਾ ਸਬੂਤ

ਭਾਰਤ / ਅਮਰੀਕਾ 19 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ)  ਟਰੰਪ ਦੇ ਟੈਰਿਫ ਵਧਾਉਣ ਕਾਰਨ ਭਾਰਤ—ਅਮਰੀਕਾ ਵਿਚਾਲੇ ਦੂਰੀ ਪੈ ਗਈ ਸੀ । ਇਸ ਦੌਰਾਨ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ, ਵੀ. ਅਨੰਤ ਨਾਗੇਸ਼ਵਰਨ ਨੇ ਇੱਕ ਵੱਡਾ ਐਲਾਨ ਕੀਤਾ ਕਿ ਸੰਯੁਕਤ ਰਾਜ ਅਮਰੀਕਾ ਜਲਦੀ ਹੀ ਭਾਰਤੀ ਸਾਮਾਨਾਂ ‘ਤੇ 25 ਪ੍ਰਤੀਸ਼ਤ ਪੈਨਲਟੀ ਟੈਰਿਫ ਨੂੰ ਹਟਾ ਸਕਦਾ ਹੈ। ਸ਼ਾਇਦ, ਭਾਰਤ ਦਾ ਰੈਸੀਪ੍ਰੋਕਲ ਟੈਰਿਫ ਵੀ ਘਟ ਸਕਦਾ ਹੈ।

ਮਿਲੀ ਜਾਣਕਾਰੀ ਅਨੁਸਾਰ ਮੁੱਖ ਆਰਥਿਕ ਸਲਾਹਕਾਰ ਨਾਗੇਸ਼ਵਰਨ ਦਾ ਕਹਿਣਾ ਹੈ ਕਿ, “25 ਪ੍ਰਤੀਸ਼ਤ ਵਾਧੂ ਟੈਰਿਫ ਰਾਜਨੀਤਿਕ ਹਾਲਾਤਾਂ ਕਾਰਨ ਲਗਾਇਆ ਗਿਆ ਸੀ, ਪਰ ਪਿਛਲੇ ਕੁਝ ਹਫ਼ਤਿਆਂ ਦੇ ਵਿਕਾਸ ਨੂੰ ਦੇਖਦਿਆਂ ਹੋਇਆਂ ਮੇਰਾ ਅਨੁਮਾਨ ਹੈ ਕਿ ਪੈਨਲਟੀ ਟੈਰਿਫ 30 ਨਵੰਬਰ ਤੋਂ ਬਾਅਦ ਲਾਗੂ ਨਹੀਂ ਰਹੇਗਾ।” ਉਨ੍ਹਾਂ ਇਹ ਵੀ ਕਿਹਾ, “ਮੇਰੇ ਕੋਲ ਇਸ ਦਾ ਕੋਈ ਠੋਸ ਸਬੂਤ ਨਹੀਂ ਹੈ, ਪਰ ਇਹ ਮੇਰਾ ਅਨੁਮਾਨ ਹੈ। ਦੋਵੇਂ ਦੇਸ਼ ਤਣਾਅ ਘਟਾਉਣ ਦਾ ਤਰੀਕਾ ਲੱਭ ਰਹੇ ਹਨ।”

ਅਮਰੀਕਾ ਨੇ ਸ਼ੁਰੂਆਤ ਵਿੱਚ ਭਾਰਤ ‘ਤੇ 25 ਪ੍ਰਤੀਸ਼ਤ ਟੈਰਿਫ ਲਗਾਇਆ ਸੀ। ਇਸ ਤੋਂ ਬਾਅਦ, ਰੂਸ ਤੋਂ ਤੇਲ ਖਰੀਦਣ ਕਰਕੇ ਭਾਰਤ ਨੂੰ 25 ਪ੍ਰਤੀਸ਼ਤ ਟੈਰਿਫ ਦਾ ਹੋਰ ਝਟਕਾ ਲੱਗਿਆ। ਨਤੀਜੇ ਵਜੋਂ, ਭਾਰਤ ਦਾ ਕੁੱਲ ਟੈਰਿਫ 50 ਪ੍ਰਤੀਸ਼ਤ ਹੈ। ਜੇਕਰ 25 ਪ੍ਰਤੀਸ਼ਤ ਪੈਨਲਟੀ ਟੈਰਿਫ ਘਟਾ ਦਿੱਤਾ ਜਾਂਦਾ ਹੈ, ਤਾਂ ਟੈਰਿਫ ਦੁਬਾਰਾ ਘੱਟ ਕੇ 25 ਪ੍ਰਤੀਸ਼ਤ ਹੋ ਜਾਵੇਗਾ। ਜੇਕਰ ਰਿਸਪ੍ਰੋਕਲ ਟੈਰਿਫ ਵੀ ਘਟਾਇਆ ਜਾਂਦਾ ਹੈ, ਤਾਂ ਇਹ ਸਿਰਫ 10 ਤੋਂ 15 ਪ੍ਰਤੀਸ਼ਤ ਤੱਕ ਘੱਟ ਜਾਵੇਗਾ। ਹਾਲਾਂਕਿ, ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਭਾਰਤ ਅਤੇ ਅਮਰੀਕਾ ਵਿਚਾਲੇ ਟੈਰਿਫ ਦੇ ਨਾਲ-ਨਾਲ ਟ੍ਰੇਡ ਡੀਲ ‘ਤੇ ਗੱਲ ਨਹੀਂ ਬਣੀ ਸੀ। ਅਮਰੀਕੀ ਪ੍ਰਤੀਨਿਧੀਆਂ ਨੇ ਹਾਲ ਹੀ ਵਿੱਚ ਭਾਰਤ ਦਾ ਦੌਰਾ ਕੀਤਾ ਸੀ, ਜਿੱਥੇ ਦਿੱਲੀ ਵਿੱਚ ਵਪਾਰਕ ਗੱਲਬਾਤ ਹੋਈ ਸੀ। ਇਨ੍ਹਾਂ ਗੱਲਬਾਤਾਂ ਨੂੰ ਦੋਵਾਂ ਦੇਸ਼ਾਂ ਲਈ ਸਕਾਰਾਤਮਕ ਮੰਨਿਆ ਗਿਆ ਸੀ।

RELATED ARTICLES
- Advertisment -
Google search engine
Google search engine
Google search engine

Most Popular

Recent Comments