Homeਪਟਿਆਲਾ ਅਪਡੇਟ10ਵਾਂ ਆਯੁਰਵੈਦਿਕ ਦਿਵਸ, 18 ਸਤੰਬਰ ਨੂੰ  

10ਵਾਂ ਆਯੁਰਵੈਦਿਕ ਦਿਵਸ, 18 ਸਤੰਬਰ ਨੂੰ  

ਸਰਕਾਰੀ ਆਯੁਰਵੈਦਿਕ ਕਾਲਜ ਪਟਿਆਲਾ ਵੱਲੋਂ 18 ਸਤੰਬਰ ਨੂੰ ਸਵੇਰੇ 10-00 ਵਜੇ 10ਵਾਂ ਆਯੁਰਵੈਦਿਕ ਦਿਵਸ ਮਨਾਇਆ ਜਾ ਰਿਹਾ ਹੈ । ਇਸ ਮੌਕੇ ਜਨਤਾ ਨੂੰ ਆਯੁਰਵੈਦ ਸਬੰਧੀ ਜਾਗਰੁਕ ਕਰਨ ਸਬੰਧੀ ਇਕ ਵਾਕਾਥੋਨ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਹ ਰੈਲੀ ਸਵੇਰੇ ਸਰਕਾਰੀ ਆਯੁਰਵੈਦਿਕ ਕਾਲਜ ਤੋਂ ਸ਼ੁਰੂ ਹੋ ਕੇ ਪੋਲੋ ਗਰਾਂਊਂਡ, ਫੁਹਾਰਾ ਚੌਕ ਅਤੇ ਲੋਅਰ ਮਾਲ ਤੋਂ ਹੁੰਦੀ ਹੋਈ ਵਾਪਸ ਕਾਲਜ ਵਿਖੇ ਖ਼ਤਮ ਹੋਵੇਗੀ । ਰੈਲੀ ਦੀ ਅਗਵਾਈ ਵਾਈਸ ਚਾਂਸਲਰ ਡਾ: ਸੰਜੀਵ ਸੂਦ, ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਸੰਜੀਵ ਗੋਇਲ ਅਤੇ ਕਾਲਜ ਦੇ ਪ੍ਰਿੰਸੀਪਲ ਡਾ: ਅੰਜੂ ਬਾਲਾ ਕਰਨਗੇ। ਉਹਨਾਂ ਦੱਸਿਆ ਕਿ ਇਸ ਰੈਲੀ ਦਾ ਮੰਤਵ ਆਯੁਰਵੈਦਿਕ ਚਿਕਤਸਾ ਸਬੰਧੀ ਲੋਕਾਂ ਵਿੱਚ ਰੂਚੀ ਵਧਾਉਣਾ ਹੈ ਅਤੇ ਰੋਜ਼ਾਨਾ ਜੀਵਨ ਵਿੱਚ ਆਯੁਰਵੈਦ ਦੇ ਢੰਗ ਨੂੰ ਅਪਨਾਉਣ ਲਈ ਪ੍ਰੇਰਿਤ ਕਰਨਾ ਹੈ ।

ਪ੍ਰਿੰਸੀਪਲ ਅੰਜੂ ਬਾਲਾ ਨੇ ਦੱਸਿਆ ਕਿ ਇਹ ਰੈਲੀ ਇਕ ਯਾਤਰਾ ਨਹੀ ਸਗੋਂ ਆਯੁਰਵੈਦਿਕ ਜੀਵਨ ਸ਼ੈਲੀ ਦੀ ਮਹੱਤਤਾ ਨੂੰ ਲੋਕਾਂ ਤੱਕ ਪੰਹੁਚਾਵੁਣ ਲਈ ਇਕ ਜਾਗਰੂਕਤਾ ਮੁੰਹਿਮ ਹੈ। ਉਹਨਾਂ ਦੱਸਿਆ ਕਿ ਰੈਲੀ ਵਿੱਚ ਵਿਦਿਆਰਥੀਆਂ ਅਧਿਆਪਕਾਂ ਅਤੇ ਆਯੁਰਵੈਦ ਪਸੰਦ ਕਰਨ ਵਾਲੇ ਲੋਕਾਂ ਦੀ ਭਰਪੂਰ ਭਾਗੀਦਾਰੀ ਰਹੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments