Homeਦੇਸ਼ਸਾਰਾ ਅਲੀ ਖ਼ਾਨ ਨੇ ਗੁਰਦੁਆਰਾ ਬੰਗਲਾ ਸਾਹਿਬ 'ਚ ਟੀਕਿਆ ਮੱਥਾ

ਸਾਰਾ ਅਲੀ ਖ਼ਾਨ ਨੇ ਗੁਰਦੁਆਰਾ ਬੰਗਲਾ ਸਾਹਿਬ ‘ਚ ਟੀਕਿਆ ਮੱਥਾ

28 ਜੁਲਾਈ, 2026 (ਹਰਸ਼ਪ੍ਰੀਤ ਕੌਰ) : ਅਦਾਕਾਰਾ ਸਾਰਾ ਅਲੀ ਖ਼ਾਨ ਨੇ ਆਪਣੀ ਦਿੱਲੀ ਫੇਰੀ ਦੌਰਾਨ ਰਵਾਇਤ ਨੂੰ ਬਰਕਰਾਰ ਰੱਖਦਿਆਂ ਆਪਣੀ ਸਭ ਤੋਂ ਚੰਗੀ ਦੋਸਤ ਸਾਰਾ ਵੈਸੋਹਾ ਨਾਲ ਪ੍ਰਸਿੱਧ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਦੋਵਾਂ ਨੇ ਸਤਿਕਾਰ ਵਜੋਂ ਸਿਰ ਢੱਕ ਕੇ ਅਤੇ ਇੱਕ ਵਰਗੇ ਪਹਿਰਾਵੇ (ਚਿੱਟੀਆਂ ਸ਼ਰਟਾਂ ਤੇ ਨੀਲੀਆਂ ਜੀਨਸਾਂ) ਵਿੱਚ ਸ਼ਰਧਾ ਅਸਥਾਨ ‘ਚ ਹਾਜ਼ਰੀ ਲਵਾਈ।

ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਸਾਰਾ ਨੇ ਤਾਜ ਪੈਲੇਸ ਵਿਖੇ ‘ਇੰਡੀਆ ਕੂਚਰ ਵੀਕ’ ਦੌਰਾਨ ਫੈਸ਼ਨ ਡਿਜ਼ਾਈਨਰ ਕੁਨਾਲ ਰਾਵਲ ਦੇ ਸ਼ੋਅ ਵਿੱਚ ਵੀ ਸ਼ਿਰਕਤ ਕੀਤੀ ਸੀ। ਜੇਕਰ ਫ਼ਿਲਮੀ ਖੇਤਰ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਫ਼ਿਲਮ ‘ਪਤੀ ਪਤਨੀ ਔਰ ਵੋ 2’ ਵਿੱਚ ਨਜ਼ਰ ਆਈ ਸਾਰਾ ਅਲੀ ਖ਼ਾਨ ਹੁਣ ਆਯੁਸ਼ਮਾਨ ਖੁਰਾਨਾ ਨਾਲ ਆਪਣੀ ਅਗਲੀ ਸਪਾਈ ਕਾਮੇਡੀ ਫ਼ਿਲਮ ‘ਉੱਡਤਾ ਤੀਰ’ ਵਿੱਚ ਨਜ਼ਰ ਆਵੇਗੀ, ਜੋ 11 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਦੀ ਉਮੀਦ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments