Homeਪੰਜਾਬਮੰਤਰੀ ਗੋਇਲ ਦਾ ਦਾਅਵਾ: "ਮਾਵਾਂ ਧੀਆ ਸਤਿਕਾਰ ਯੋਜਨਾ" ਤੋਂ ਘਬਰਾਏ ਵਿਰੋਧੀ

ਮੰਤਰੀ ਗੋਇਲ ਦਾ ਦਾਅਵਾ: “ਮਾਵਾਂ ਧੀਆ ਸਤਿਕਾਰ ਯੋਜਨਾ” ਤੋਂ ਘਬਰਾਏ ਵਿਰੋਧੀ

ਲਹਿਰਾਗਾਗਾ 25 ਜੁਲਾਈ ( ਦੀਪਕ ਦੱਤਾ): “ਆਪ” ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਚਲਾਈ ਮੁਹਿੰਮ ਦੇ ਚਲਦੇ ਵੱਖ-ਵੱਖ ਹਲਕਿਆਂ ਅੰਦਰ ਸਪੋਰਟਸ ਵਿੰਗ ਦੇ ਅਹੁਦੇਦਾਰ ਨਿਯੁਕਤ ਕੀਤੇ ਜਾ ਰਹੇ ਹਨ, ਇਸਦੇ ਚਲਦੇ ਹੀ ਹਲਕਾ ਲਹਿਰਾ ਅੰਦਰ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੇ ਅਸ਼ੀਰਵਾਦ ਸਦਕਾ ਲਹਿਰਾਗਗਾ ਦੇ ਨੌਜਵਾਨ ਸਿਮਰਨ ਗਿਫਟੀ ਨੂੰ ਸਪੋਰਟਸ ਵਿੰਗ ਹਲਕਾ ਲਹਿਰਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਆਪਣੀ ਨਿਯੁਕਤੀ ਉਪਰੰਤ ਸਿਮਰਨ ਗਿਫਟੀ ਵੱਲੋਂ ਮੰਤਰੀ ਗੋਇਲ ਤੋਂ ਅਸ਼ੀਰਵਾਦ ਲੈਣ ਅਤੇ ਗੋਇਲ ਪਰਿਵਾਰ ਦਾ ਸਨਮਾਨ ਕਰਨ ਲਈ ਵਿਸ਼ੇਸ਼ ਸਮਾਰੋਹ ਰੱਖਿਆ ਗਿਆ, ਜਿਸ ਵਿੱਚ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਆਪਣੀ ਪਤਨੀ ਸ਼੍ਰੀਮਤੀ ਸੀਮਾ ਗੋਇਲ ਅਤੇ ਪਰਿਵਾਰ ਦੇ ਨਾਲ ਸ਼ਿਰਕਤ ਕਰਦਿਆਂ ਸਪੋਰਟਸ ਵਿੰਗ ਦੇ ਚੇਅਰਮੈਨ ਸਿਮਰਨ ਗਿਫਟੀ ਨੂੰ ਅਸ਼ੀਰਵਾਦ ਦਿੰਦਿਆਂ ਉਸਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ, ਮੰਤਰੀ ਗੋਇਲ ਨੇ ਕਿਹਾ ਕਿ ਪੰਜਾਬ ਨੂੰ “ਰੰਗਲਾ ਪੰਜਾਬ” ਬਣਾਉਣ ਲਈ ਸਰਕਾਰ ਵੱਲੋਂ ਨੌਜਵਾਨਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਅੱਗੇ ਵਧਣ ਦੇ ਮੌਕੇ ਦਿੱਤੇ ਜਾ ਰਹੇ ਹਨ।
ਸਰਕਾਰ ਵੱਲੋਂ ਸਪੋਰਟਸ ਵਿੰਗ ਦਾ ਗਠਨ ਕਰਕੇ ਹਲਕਾ ਪੱਧਰ ਤੇ ਨੌਜਵਾਨਾਂ ਨੂੰ ਇਸ ਸਬੰਧੀ ਜੁੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ ਤਾਂ ਜੋ ਨੌਜਵਾਨ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਹੋ ਕੇ ਖੇਡਾਂ ਦਾ ਹਿੱਸਾ ਬਣਦੇ ਹੋਏ ਰੰਗਲੇ ਪੰਜਾਬ ਚ ਆਪਣਾ ਹਿੱਸਾ ਪਾ ਸਕਣ। ਪਿੰਡ ਪਿੰਡ ਆਧੁਨਿਕ ਖੇਡ ਸਟੇਡੀਅਮ ਬਣਾਉਣਾ, ਜਿੰਮ ਖੋਲਣਾ ਅਤੇ ਨੌਜਵਾਨਾਂ ਨੂੰ ਸਪੋਰਟਸ ਕਿੱਟਾਂ ਦੇਣਾ ਸਰਕਾਰ ਦਾ ਅਹਿਮ ਉਪਰਾਲਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਕੁਝ ਲੋਕ ਭਲਾਈ ਸਕੀਮਾਂ ਬੰਦ ਕਰਨ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ,ਜਿਸ ਵਿੱਚ ਕੋਈ ਸੱਚਾਈ ਨਹੀਂ ਹੈ , ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਕਿਸੇ ਵੀ ਲੋਕ ਪੱਖੀ ,ਲੋਕ ਭਲਾਈ ਸਕੀਮ ਨੂੰ ਬੰਦ ਨਹੀਂ ਕਰੇਗੀ, ਬਲਕਿ ਹਰ ਸਕੀਮ ਹਰ ਵਿਅਕਤੀ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਮਹਿਲਾਵਾਂ ਨੂੰ ਹਰ ਮਹੀਨੇ ਆਰਥਿਕ ਮਦਦ ਦੇਣ ਵਾਲੀ “ਮਾਵਾਂ ਧੀਆਂ ਸਤਿਕਾਰ ਯੋਜਨਾ” ਤੋਂ ਵਿਰੋਧੀ ਬੁਖਲਾਏ ਹੋਏ ਹਨ ਜਿਸਦੇ ਚਲਦੇ ਉਹ ਗਲਤ ਅਫਵਾਹਾਂ ਫੈਲਾ ਰਹੇ ਹਨ,ਉਹਨਾਂ ਕਿਹਾ ਕਿ ਸਮੁੱਚਾ ਹਲਕਾ ਉਹਨਾਂ ਦਾ ਪਰਿਵਾਰ ਹੈ। ਹਰ ਵਿਅਕਤੀ ਦੇ ਦੁੱਖ ਸੁੱਖ ਵਿੱਚ ਖੜਨਾ ਕਿਸੇ ਤੇ ਅਹਿਸਾਨ ਨਹੀਂ ਬਲਕਿ ਮੇਰੀ ਅਤੇ ਗੋਇਲ ਪਰਿਵਾਰ ਦੀ ਜਿੰਮੇਵਾਰੀ ਹੈ। ਇਸ ਉਪਰੰਤ ਸਿਮਰਨ ਗਿਫਟੀ ਵੱਲੋਂ ਐਡਵੋਕੇਟ ਬਰਿੰਦਰ ਗੋਇਲ, ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸੀਮਾ ਗੋਇਲ  ਅਤੇ ਪਰਿਵਾਰ ਦਾ ਸਨਮਾਨ ਕਰਦਿਆਂ ਵਿਸ਼ਵਾਸ ਦਵਾਇਆ ਕਿ ਪਾਰਟੀ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।
ਇਸ ਮੌਕੇ ਗੌਰਵ ਗੋਇਲ,ਸੀਸਪਾਲ ਅਨੰਦ ਚੇਅਰਮੈਨ ਮਾਰਕੀਟ ਕਮੇਟੀ ਲਹਿਰਾ, ਬਿੱਲਾ ਸਿੰਘ ਘੋੜੇਨਾਬ, ਬੱਬੂ ਸਿੰਗਲਾ ਮੂਨਕ, ਰਤਨ ਸਰਮਾ, ਪਿ੍ਸ ਕੁਮਾਰ ਚੇਅਰਮੈਨ ਵਪਾਰੀ ਵਿੰਗ ਹਲਕਾ ਲਹਿਰਾ, ਪਰਵੀਨ ਕੁਮਾਰ ਟਿੱਕਾ,ਅਜੇ ਕੁਮਾਰ ਠੋਲੀ,ਓਐਸਡੀ ਰਕੇਸ਼ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਲੰਟੀਅਰ ਹਾਜ਼ਰ ਸਨ।
RELATED ARTICLES
- Advertisment -
Google search engine
Google search engine
Google search engine

Most Popular

Recent Comments