Homeਪਟਿਆਲਾ ਅਪਡੇਟਮਾਤਾ ਦੇ ਆਸ਼ੀਰਵਾਦ ਨਾਲ ਸਤੰਬਰ ਤੱਕ ਸੰਗਤਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ...

ਮਾਤਾ ਦੇ ਆਸ਼ੀਰਵਾਦ ਨਾਲ ਸਤੰਬਰ ਤੱਕ ਸੰਗਤਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ : ਮੇਅਰ ਕੁੰਦਨ ਗੋਗੀਆ

ਪਟਿਆਲਾ, 22 ਜੁਲਾਈ, 2026 (ਦੀਪਕ ਦੱਤਾ): ਸਨਾਤਨ ਧਰਮ ਵਿੱਚ ਆਸਥਾ ਦੇ ਪ੍ਰਮੁੱਖ ਕੇਂਦਰ ਅਤੇ ਪਟਿਆਲਾ ਦੇ ਵਿਸ਼ਵ-ਪ੍ਰਸਿੱਧ ਮਾਤਾ ਸ਼੍ਰੀ ਕਾਲੀ ਦੇਵੀ ਮੰਦਿਰ ਵਿੱਚ ਚੱਲ ਰਹੇ ਸ਼ਾਨਦਾਰ ਸੁੰਦਰੀਕਰਨ ਦੇ ਕੰਮ ਨੂੰ ਦੇਖਣ ਲਈ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸੇ ਤਹਿਤ ਸ਼ਹਿਰ ਦੀਆਂ ਪ੍ਰਮੁੱਖ ਸਖਸ਼ੀਅਤਾ ਨੇ  ਮੇਅਰ ਕੁੰਦਨ ਗੋਗੀਆ ਦੀ ਅਗਵਾਈ ਵਿੱਚ ਮੰਦਿਰ ਦਾ ਦੌਰਾ ਕਰਕੇ ਇੱਥੇ ਚੱਲ ਰਹੇ ਨਿਰਮਾਣ ਕਾਰਜਾਂ ਨੂੰ ਦਿਲਚਸਪੀ ਨਾਲ ਦੇਖਿਆ।

ਇਸ ਦੌਰਾਨ ਮੰਦਿਰ ਐਡਵਾਈਜ਼ਰੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਅਜੇ ਅਲੀਪੁਰਹੀਆ ਅਤੇ ਸੰਜੇ ਸਿੰਗਲਾ ਨੇ ਮੇਅਰ ਕੁੰਦਨ ਗੋਗੀਆ ਨੂੰ ਮੰਦਿਰ ਦੇ ਸੁੰਦਰੀਕਰਨ ਅਤੇ ਨਵ-ਨਿਰਮਾਣ ਕਾਰਜਾਂ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਦਸਣਯੋਗ ਹੈ ਕਿ ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 80 ਕਰੋੜ ਦੀ ਲਾਗਤ ਨਾਲ ਮੰਦਿਰ ਦੇ ਆਧੁਨਿਕ ਪ੍ਰਕਾਰ ਦੇ ਨਿਰਮਾਣ ਦਾ ਐਲਾਨ ਕੀਤਾ ਸੀ.

ਮੇਅਰ ਨੇ ਕਿਹਾ ਕਿ ਮਾਤਾ ਦੇ ਆਸ਼ੀਰਵਾਦ ਨਾਲ ਸਤੰਬਰ ਤੱਕ ਸੰਗਤਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਹਿੰਦੂ ਸਮਾਜ ਦੇ ਮੈਂਬਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੇਅਰ ਕੁੰਦਨ ਗੋਗੀਆ ਅਤੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਮੰਦਿਰ ਦੇ ਪ੍ਰਵੇਸ਼ ਲਈ ਤਿੰਨ ਮੁੱਖ ਦੁਆਰ ਹੋਣਗੇ, ਦੇਵੀ ਦੇਵਤਿਆਂ ਦੇ ਅਧਾਰਿਤ ਸਰੋਵਰ ਦੀ ਪਰਕਰਮਾ ਵਿੱਚ ਲਾਈਟ ਐਂਡ ਸਾਊਂਡ ਦੇ ਪ੍ਰੋਗਰਾਮ ਵੀ ਉਲੀਕੇ ਜਾਣਗੇ।

ਇਸ ਮੌਕੇ ਸ਼੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਦੀ ਪ੍ਰਮੁੱਖ ਸਖਸ਼ੀਅਤਾ ਜਿਸ ਵਿੱਚ ਰਾਜਨ ਸਿੰਗਲਾ, ਸੀ ਏ ਅਨਮੋਲ ਗਰਗ, ਦੀਪਕ ਜੈਨ, ਅਜੇ ਸਿੰਗਲਾ, ਅਨਿਲ ਜੈਨ, ਪਰਵੇਸ਼ ਰੌਏ ਮੰਗਲਾ, ਪਵਨ ਗੁਪਤਾ, ਜੈ ਨਾਰਾਇਣ ਗੋਇਲ ਪ੍ਰਧਾਨ ਪਟਿਆਲਾ ਇੰਡਸਟਰੀਜ਼ ਐਸੋਸੀਏਸ਼ਨ, ਜੀਵਨ ਸਿੰਗਲਾ, ਮੋਹਿਤ ਗੋਇਲ, ਰਾਜੀਵ ਗੋਇਲ, ਪੁਨੀਤ ਸਿੰਗਲਾ, ਡੀ ਪੀ ਗੋਇਲ, ਸੀ.ਏ. ਰਾਜੀਵ ਗੋਇਲ, ਅਸ਼ਵਨੀ ਗਰਗ, ਸੰਜੀਵ ਗਰਗ, ਹਿਮਾਂਸ਼ੂ ਸ਼ਰਮਾ ਅਤੇ ਰਾਕੇਸ਼ ਗੁਪਤਾ ਆਦਿ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments