Homeਦੇਸ਼ਭਾਰਤ—ਪਾਕਿਸਤਾਨ ਮੈਚ ਤੇ ਨਨਕਾਣਾ ਸਾਹਿਬ ਯਾਤਰਾ ਨੂੰ ਲੈ ਕੇ ਕੇਂਦਰ ਸਰਕਾਰ ਤੇ...

ਭਾਰਤ—ਪਾਕਿਸਤਾਨ ਮੈਚ ਤੇ ਨਨਕਾਣਾ ਸਾਹਿਬ ਯਾਤਰਾ ਨੂੰ ਲੈ ਕੇ ਕੇਂਦਰ ਸਰਕਾਰ ਤੇ ਭੜਕੇ ਮੁੱਖ ਮੰਤਰੀ ਮਾਨ

ਚੰਡੀਗੜ੍ਹ, 15 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ):

ਮੈਚ ਨੂੰ ਲੈ ਕੇ ਤੇ ਕੇਂਦਰ ਸਰਕਾਰ ਦੇ ਇਸ ਸਾਲ ਨਵੰਬਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਸਤਾਵਿਤ ਨਨਕਾਣਾ ਸਾਹਿਬ (ਪਾਕਿਸਤਾਨ) ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਕਰਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਹੁਣ ਮੈਚ ਤਾਂ ਖੇਡ ਲਿਆ ਫਿਰ ਸ਼ਰਧਾਲੂਆਂ ਤੋਂ ਕੀ ਕਸੂਰ ਹੋ ਗਿਆ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬੀ ਫਿਲਮ ਜੋ ਕਿ ਦਿਲਜੀਤ ਦੋਸਾਂਝ ਨੇ ਬਣਾਈ ਸੀ, ਉਹ ਵੀ ਪਹਿਲਗਾਮ ਦੀ ਗਲ ਕਹਿ ਕੇ ਰਿਲੀਜ਼ ਨਹੀ ਹੋਣ ਦਿੱਤੀ।  ਕਲ ਕਰਵਾਏ ਕ੍ਰਿਕਟ ਮੈਚ ਤੇ ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀ ਕਹਿ ਰਹੇ ਹਨ ਕਿ ਅਸੀ ਪਾਕਿਸਤਾਨ ਦੇ ਖਿਡਾਰੀਆਂ ਨਾਲ ਹੱਥ ਨਹੀ ਮਿਲਾਇਆ, ਇਹ ਕਿਹੋ ਜਹੀ ਗਲ ਹੈ ਕਿ ਮੈਚ ਖੇਡ ਲਿਆ ਹੱਥ ਨਹੀ ਮਿਲਾਇਆ, ਇਹ ਤਾਂ ਬਹੁਤ ਅਜੀਬ ਗੱਲ ਹੈ।

ਉਨਾਂ ਕਿਹਾ ਕਿ ਅਨੁਰਾਗ ਠਾਕੁਰ ਜੀ ਕਹਿ ਰਹੇ ਹਨ ਕਿ ਮੈਚ ਕਰਵਾਉਣਾ ਸਾਡੀ ਮਜਬੂਰੀ ਸੀ। ਮਾਨ ਨੇ ਕਿਹਾ ਕਿ ਇਹ ਕਿਹੋ ਜਹੀ ਮਜਬੂਰੀ ਹੈ ? ਸਮਝ ਨਹੀ ਆਈ ਮਜਬੂਰੀ। ਮੈਚ ਖੇਡ ਸਕਦੇ ਹਨ ਪਰ ਨਨਕਾਣਾ ਸਾਹਿਬ ਜਾਣ ਦੀ ਸਿੱਖਾਂ ਨੂੰ ਇਜਾਜ਼ਤ ਨਹੀ ਦਿੱਤੀ। ਮਾਨ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਆਫ਼ਤ ਆਈ ਤਾਂ ਮਦਦ ਲਈ ਭਾਜਪਾ ਵਾਲੇ ਦੌੜੇ ਗਏ ਪਰ ਪੰਜਾਬ ਦੀ ਕੋਈ ਮਦਦ ਨਹੀ ਕੀਤੀ ਹੜ੍ਹਾਂ ਵਿਚ।

ਮਾਨ ਨੇ ਕਿਹਾ ਕਿ ਪੰਜਾਬ ਅਤੇ ਪੰਜਾਬ ਦੀ ਸਿੱਖ ਜਨਤਾ ਨਾਲ ਹੀ ਦੁਸ਼ਮਨੀ ਕਿਉ ਕੀਤੀ ਜਾ ਰਹੀ ਹੈ। ਨੂੰ ਵੀ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਹੁਣ ਪੁੱਛਣ ਕੇਂਦਰ ਸਰਕਾਰ ਨੂੰ, ਮੋਦੀ ਸਾਹਿਬ ਨੂੰ ਕਿ ਸ਼ਰਧਾਲੂਆਂ ਦੀ ਕੀ ਕਸੂਰ ਹੈ ਉਹਨਾਂ ਨੂੰ ਨਨਕਾਣਾ ਸਾਹਿਬ ਜਾਣ ਦੀ ਮਨਜ਼ੂਰੀ ਕਿਉਂ ਨਹੀਂ ਦਿੱਤੀ ਜਾ ਰਹੀ।

RELATED ARTICLES
- Advertisment -
Google search engine
Google search engine
Google search engine

Most Popular

Recent Comments