HomeUncategorizedਉੱਘੀ ਪੰਜਾਬੀ ਕਵਿੱਤਰੀ ਭੁਪਿੰਦਰ ਕੌਰ ਵਾਲੀਆ (73) ਦਾ ਦਿਹਾਂਤ

ਉੱਘੀ ਪੰਜਾਬੀ ਕਵਿੱਤਰੀ ਭੁਪਿੰਦਰ ਕੌਰ ਵਾਲੀਆ (73) ਦਾ ਦਿਹਾਂਤ

ਪਟਿਆਲਾ 29 ਜੁਲਾਈ, ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੇ ਸੀਨੀਅਰ ਮੈਂਬਰ ਅਤੇ ਉੱਘੀ ਪੰਜਾਬੀ ਕਵਿੱਤਰੀ ਭੁਪਿੰਦਰ ਕੌਰ ਵਾਲੀਆ (73) ਦਾ ਬੀਤੀ ਰਾਤ ਪਟਿਆਲਾ ਵਿਖੇ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਅਕਾਲ ਚਲਾਣੇ ਤੇ ਡੂੰਘੇ ਸ਼ੋਕ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਕਿਹਾ ਕਿ ਲਗਨਸ਼ੀਲ, ਪ੍ਰਤਿਭਾਸ਼ਾਲੀ ਅਤੇ ਪ੍ਰਤੀਬੱਧ ਕਵਿੱਤਰੀ ਭੁਪਿੰਦਰ ਕੌਰ ਵਾਲੀਆ ਦੀ ਤਬੀਅਤ ਪਿਛਲੇ ਕੁਝ ਅਰਸੇ ਤੋਂ ਨਾਸਾਜ਼ ਸੀ ਪਰੰਤੂ ਇਹਦੇ ਬਾਵਜੂਦ ਵੀ ਉਹ ਸਭਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਵਿਖੇ ਲਗਭਗ ਹਰ ਮਹੀਨੇ ਹੋਣ ਵਾਲੀ ਇਕੱਤਰਤਾ ਵਿੱਚ ਆਪਣੇ ਜੀਵਨ ਸਾਥੀ ਸ. ਅਮਰਜੀਤ ਸਿੰਘ ਵਾਲੀਆ ਸਮੇਤ ਸਮੇਂ ਸਿਰ ਪੁੱਜਦੇ ਅਤੇ ਸਰੋਤਿਆਂ ਨਾਲ ਆਪਣਾ ਰਚਨਾ ਪਾਠ ਸਾਂਝਾ ਕਰਦੇ ਸਨ।
ਉਹਨਾਂ ਦੀ ਲੇਖਣੀ ਦਾ ਦਾਇਰਾ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ, ਗੁਰਮਤਿ ਆਦਿ ਖੇਤਰਾਂ ਦੁਆਲੇ ਘੁੰਮਦਾ ਸੀ ਮੈਡਮ ਵਾਲੀਆ ਦੀ ਇੱਕ ਪੁਸਤਕ ‘ਜਿੰਦਗੀ ਬਨਾਮ ਸੰਘਰਸ਼’ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਵੋਤਮ ਪੁਸਤਕ ਪੁਰਸਕਾਰ ਵੀ ਪ੍ਰਾਪਤ ਹੋਇਆ ਸੀ। ਉਹਨਾਂ ਦੀ ਇੱਕ ਹੋਰ ਪੰਜਾਬੀ ਪੁਸਤਕ ‘ਅਫਸਾਨਾ ਇ ਜ਼ਿੰਦਗੀ’ ਪ੍ਰਕਾਸ਼ਿਤ ਹੋਈ ਇਸ ਤੋਂ ਇਲਾਵਾ ਪ੍ਰਸਿੱਧ ਅਖਬਾਰਾਂ ਰਿਸਾਲਿਆ ਵਿੱਚ ਉਹਨਾਂ ਦੀਆਂ ਕਾਵਿ ਰਚਨਾਵਾਂ ਛਪਦੀਆਂ ਰਹਿੰਦੀਆਂ ਸਨ।
ਮੈਡਮ ਵਾਲੀਆ ਦਾ ਸਸਕਾਰ ਉਹਨਾਂ ਦੇ ਵਿਦੇਸ਼ ਰਹਿੰਦੇ ਪੁੱਤਰ ਦੇ ਪਰਤਣ ਤੇ ਪਟਿਆਲਾ ਵਿਖੇ ਕੀਤਾ ਜਾਵੇਗਾ। ਇਸ ਦੌਰਾਨ ਸਭਾ ਦੇ ਸ੍ਰਪਰਸਤ ਡਾ. ਗੁਰਬਚਨ ਸਿੰਘ ਰਾਹੀ, ਕਹਾਣੀਕਾਰ ਬਾਬੂ ਸਿੰਘ ਰਹਿਲ,  ਸੁਖਦੇਵ ਸਿੰਘ ਸ਼ਾਂਤ ਤੋਂ ਇਲਾਵਾ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਵਿੱਤ ਸਕੱਤਰ ਬਲਬੀਰ ਸਿੰਘ ਦਿਲਦਾਰ ਤੋਂ ਇਲਾਵਾ ਡਾਕਟਰ ਹਰਪ੍ਰੀਤ ਸਿੰਘ ਰਾਣਾ ਨਵਦੀਪ ਸਿੰਘ ਮੁੰਡੀ, ਜੱਗਾ ਰੰਗੂਵਾਲ ਅਤੇ ਕ੍ਰਿਸ਼ਨ ਧੀਮਾਨ ਆਦਿ ਨੇ ਵੀ ਮੈਡਮ ਵਾਲੀਆ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ।
ਦਵਿੰਦਰ ਪਟਿਆਲਵੀ 
ਜਨਰਲ ਸਕੱਤਰ 
ਪੰਜਾਬੀ ਸਾਹਿਤ ਸਭਾ ਪਟਿਆਲਾ
RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments