Homeਧਰਮਮੰਡੀ ਗੋਬਿੰਦਗੜ੍ਹ ਪਹੁੰਚੀ ਸਰਵ ਧਰਮ ਗ੍ਰੰਥ ਸਨਮਾਨ ਪੈਦਲ ਯਾਤਰਾ, ਸੰਗਤਾਂ ਵੱਲੋਂ ਭਰਪੂਰ...

ਮੰਡੀ ਗੋਬਿੰਦਗੜ੍ਹ ਪਹੁੰਚੀ ਸਰਵ ਧਰਮ ਗ੍ਰੰਥ ਸਨਮਾਨ ਪੈਦਲ ਯਾਤਰਾ, ਸੰਗਤਾਂ ਵੱਲੋਂ ਭਰਪੂਰ ਸਵਾਗਤ

ਮੰਡੀ ਗੋਬਿੰਦਗੜ੍ਹ: 6 ਜਨਵਰੀ 2026 (ਸ਼.ਅ.ਬਿਓਰੋ):  ਸਰਵ ਧਰਮ ਗ੍ਰੰਥ ਸਨਮਾਨ ਵਹੀਰ ਅੱਜ ਮੰਡੀ ਗੋਬਿੰਦਗੜ੍ਹ ਪਹੁੰਚੀ। ਇਸ ਮੌਕੇ ਦਾਸ ਅਤੇ ਮੰਡੀ ਗੋਬਿੰਦਗੜ੍ਹ ਦੀਆਂ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤੀ ਗਈ। ਸੰਗਤਾਂ ਨੇ ਪੰਜ ਪਿਆਰਿਆਂ ਨੂੰ ਸਿਰੋਪੇ ਭੇਟ ਕਰਕੇ ਸਤਿਕਾਰ ਪ੍ਰਗਟ ਕੀਤਾ।

ਇਸ ਦੌਰਾਨ ਸਰਬ ਧਰਮ ਸੇਵਾ ਫਾਉਂਡੇਸ਼ਨ, ਸੰਚਾਲਕ ਰਾਮ ਸਿੰਘ ਰਾਣਾ, ਭਾਈ ਦਲੀਪ ਸਿੰਘ ਬਿੱਕਰ, ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਤੇ ਟ੍ਰਸ਼ਟ (ਰਜਿ.) ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੂੰ ਵੀ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਸੰਗਤਾਂ ਵੱਲੋਂ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਅਤੇ ਸਰਵ ਧਰਮ ਗ੍ਰੰਥ ਸਨਮਾਨ ਵਹੀਰ ਨੂੰ ਪੂਰਾ ਸਾਥ ਦੇਣ ਦਾ ਭਰੋਸਾ ਵੀ ਦਿੱਤਾ ਗਿਆ।

ਸੰਗਤਾਂ ਨੇ ਕਿਹਾ ਕਿ ਇਹ ਵਹੀਰ ਸਾਰੇ ਧਰਮਾਂ ਦੇ ਗ੍ਰੰਥਾਂ ਦੇ ਸਤਿਕਾਰ ਅਤੇ ਆਪਸੀ ਭਾਈਚਾਰੇ ਦੀ ਮਜ਼ਬੂਤ ਮਿਸਾਲ ਹੈ, ਜਿਸ ਨਾਲ ਸਮਾਜ ਵਿੱਚ ਇਕਤਾ ਅਤੇ ਸਾਂਝ ਦਾ ਸੁਨੇਹਾ ਫੈਲਦਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments