HomeHealth & Fitnessਚਾਹ ਬਨਾਉਣ ਦਾ ਸਹੀ ਤਰੀਕਾ ਕੀ ਹੈ? ਆਓ, ਜਾਣੀਏ

ਚਾਹ ਬਨਾਉਣ ਦਾ ਸਹੀ ਤਰੀਕਾ ਕੀ ਹੈ? ਆਓ, ਜਾਣੀਏ

ਅਕਸਰ ਦੇਖਿਆ ਜਾਂਦਾ ਹੈ ਕਿ ਲੋਕਾਂ ਨੂੰ ਚਾਹ ਬਨਾਉਣ ਦਾ ਸਹੀ ਤਰੀਕਾ ਨਾ ਪਤਾ ਹੋਣ ਕਾਰਨ ਉਹ ਇਸਨੂੰ ਬਹੁਤ ਜ਼ਿਆਦਾ ਉਬਾਲਦੇ ਹਨ ਜਾਂ ਫੇਰ ਬਹੁਤ ਘੱਟ। ਇਸ ਤਰਾਂ ਕਰਨ ਨਾਲ ਚਾਹ ਦਾ ਸਹੀ ਸੁਆਦ ਨਹੀਂ ਆਉਂਦਾ। ਆਓ, ਜਾਣੀਏ ਚਾਹ ਬਨਾਉਣ ਦਾ ਸਹੀ ਤਰੀਕਾ:

ਸਭ ਤੋਂ ਪਹਿਲਾਂ ਪਾਣੀ ਨੂੰ ਗਰਮ ਕਰੋ। ਜਦੋਂ ਪਾਣੀ ਉਬਲਣਾ ਸ਼ੁਰੂ ਹੋ ਜਾਵੇ ਤਾਂ ਇਸ ‘ਚ ਚਾਹ-ਪੱਤੀ ਪਾਓ। (ਤੁਸੀਂ ਚਾਹ ਦਾ ਸੁਆਦ ਵਧਾਉਣ ਲਈ ਇਲਾਇਚੀ, ਲੋਂਗ ਜਾਂ ਫਿਰ ਤੁਲਸੀ ਮਿਲਾ ਸਕਦੇ ਹੋ) ਚਾਹ ਪੱਤੀ ਪਾਉਣ ਤੋਂ ਬਾਅਦ ਇਸਨੂੰ 2 ਤੋਂ 3 ਮਿੰਟ ਤੱਕ ਉਬਾਲੋ। ਇਸ ਤੋਂ ਬਾਅਦ ਤੁਸੀਂ ਸਵਾਦ ਅਨੁਸਾਰ ਸ਼ੱਕਰ ਅਤੇ ਦੁੱਧ ਮਿਲਾ ਸਕਦੇ ਹੋ। ਜੇਕਰ ਹੋ ਸਕੇ ਤਾਂ ਰੂਮ ਟੈਂਪਰੇਚਰ ਮੁਤਾਬਕ ਦੁੱਧ ਦਾ ਤਾਪਮਾਨ ਹੋਣਾ ਚਾਹੀਦਾ ਹੈ। ਦੁੱਧ ਪਾਉਣ ਤੋਂ ਬਾਅਦ ਫਿਰ ਇਸ ਨੂੰ 3 ਤੋਂ 4 ਮਿੰਟ ਤੱਕ ਉਬਾਲੋ। ਉਬਾਲਣ ਤੋਂ ਮਗਰੋਂ ਛਾਣੋ ਅਤੇ 2 ਮਿੰਟ ਤੋਂ ਬਾਅਦ ਤੁਸੀਂ ਇਸਨੂੰ ਪੀ ਸਕਦੇ ਹੋ।

ਗਰਮ-ਗਰਮ ਚਾਹ ਪੀਣ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਸਰੀਰ ਦੇ ਅੰਦਰੂਨੀ ਹਿੱਸਿਆਂ ਜਿਵੇਂ ਕਿ ਜੀਭ, ਗਲਾ, ਅਤੇ ਫੂਡ ਪਾਈਪ ਨੂੰ ਨੁਕਸਾਨ ਹੋ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments