Homeਪੰਜਾਬ "ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ"  , ਕੱਲ ਮਿਤੀ 12...

 “ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ”  , ਕੱਲ ਮਿਤੀ 12 ਅਕਤੂਬਰ ਤੋਂ ਬਲਾਕ ਬੱਸੀ ਪਠਾਣਾ, ਖੇੜਾ ਅਤੇ ਖਮਾਣੋਂ ਦੇ ਪਿੰਡਾਂ ਵਿੱਚ ਸੁਰੂ ਹੋਣਗੇ ਦਸਤਾਵੇਜ਼ੀ ਫਿਲਮ ਦੇ ਸੋਅ 

Documentary Film Screenings to Begin on October 12 in Villages Across Bassi Pathana, Khera and Khamano Blocks.

ਬਲਾਕ ਸਰਹਿੰਦ ਅਤੇ ਅਮਲੋਹ ਵਿਖੇ ਸਫਲਤਾ ਪੂਰਵਕ ਦਸਤਾਵੇਜ਼ੀ ਸੌਅ ਸਪੰਨ ਹੋਏ
ਬੱਸੀ ਪਠਾਣਾ/ਖਮਾਣੋਂ/ਫ਼ਤਹਿਗੜ੍ਹ ਸਾਹਿਬ ,11 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਲਾਈ ਜਾ ਰਹੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਤਹਿਤ ਹੁਣ ਜ਼ਿਲ੍ਹੇ ਦੇ ਬਲਾਕ ਬੱਸੀ ਪਠਾਣਾ, ਖੇੜਾ ਅਤੇ ਖਮਾਣੋਂ ਦੇ ਵੱਖ ਵੱਖ ਪਿੰਡਾਂ ਵਿੱਚ ਗੁਰੂ ਸਾਹਿਬ ਦੇ ਜੀਵਨ, ਸਿੱਖਿਆਵਾਂ ਅਤੇ ਮਹਾਨ ਫਲਸਫੇ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਦਿਖਾਈ ਜਾਵੇਗੀ। ਡਿਪਟੀ ਕਮਿਸ਼ਨਰ ਡਾ ਸੋਨਾ ਥਿੰਦ ਨੇ ਦੱਸਿਆ ਕਿ ਬਲਾਕ ਸਰਹਿੰਦ ਅਤੇ ਅਮਲੋਹ ਵਿਖੇ ਰਵਿਦਾਸ ਜੀ ਨੂੰ ਸਮਰਪਿਤ ਦਸਤਾਵੇਜ਼ੀ ਸੌਅ ਸਮੁੱਚੇ ਪਿੰਡਾਂ ਵਿੱਚ ਸਫ਼ਲਤਾ ਪੂਰਵਕ ਦਿਖਾਉਣ ਤੋਂ ਬਾਅਦ 12 ਅਕਤੂਬਰ ਤੋਂ ਬਲਾਕ ਬੱਸੀ ਪਠਾਣਾਂ ਦੇ ਪਿੰਡ ਜੜਖੇਲਾਂ, ਦਮਹੇੜੀ, ਲਾਡਪੁਰੀ, ਬਲਾਕ ਖੇੜਾ ਦੇ ਪਿੰਡ ਕੋਟਲਾ ਬਜਵਾੜਾ, ਗੁਰੂ ਨਾਨਕ ਨਗਰ, ਭੈਰੋਂਪੁਰ ਅਤੇ ਬਲਾਕ ਖਮਾਣੋਂ ਦੇ ਪਿੰਡ ਮਾਨਪੁਰ, ਖੰਟ ਅਤੇਂ ਸੰਧਾਰੀ ਮਾਜਰਾ ਵਿਖੇ ਲਗਭਗ 30 ਮਿੰਟ ਦੀ ਵਿਸ਼ੇਸ਼ ਦਸਤਾਵੇਜ਼ੀ ਫਿਲਮ ਦਿਖਾਈ ਜਾਵੇਗੀ।  ਫਿਲਮ ਰਾਹੀਂ ਲੋਕਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ, ਉਨ੍ਹਾਂ ਦੀ ਬਾਣੀ, ਸਿੱਖਿਆਵਾਂ ਅਤੇ ਸਮਾਜ ਸੁਧਾਰ ਲਈ ਪਾਏ ਅਮੁੱਲ ਯੋਗਦਾਨ ਤੋਂ ਜਾਣੂ ਕਰਵਾਇਆ ਜਾਵੇਗਾ।ਇਹ ਸ਼ੋਅ ਕ੍ਰਮਵਾਰ 05 ਵਜੇ, 06 ਵਜੇ ਅਤੇ 07 ਵਜੇ ਸ਼ੁਰੂ ਹੋਣਗੇ।  ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਸ਼ੇਸ਼ ਡਾਕੂਮੈਂਟਰੀ ਨੂੰ ਦੇਖਣ ਅਤੇ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੀਆਂ ਮਹਾਨ ਸਿੱਖਿਆਵਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments