Homeਪਟਿਆਲਾ ਅਪਡੇਟਪਟਿਆਲਾ ਦੇ ਅੰਬਰ ’ਤੇ 500 ਡਰੋਨਾਂ ਨੇ ਉਕਰੀ ਗੁਰੂ ਰਵਿਦਾਸ ਜੀ ਦੀ...

ਪਟਿਆਲਾ ਦੇ ਅੰਬਰ ’ਤੇ 500 ਡਰੋਨਾਂ ਨੇ ਉਕਰੀ ਗੁਰੂ ਰਵਿਦਾਸ ਜੀ ਦੀ ਰੂਹਾਨੀ ਵਿਰਾਸਤ

500 drones illuminate Patiala sky with the spiritual legacy of Guru Ravidas Ji.

ਪਟਿਆਲਾ, 12 ਸਤੰਬਰ, 2026 (ਛਤਰਪਾਲ ਸਿੰਘ) : ਅੱਜ ਦੇਰ ਰਾਤ ਪਟਿਆਲਾ ਦੇ ਅੰਬਰ ’ਤੇ ਉਡੇ 500 ਡਰੋਨਾਂ ਨੇ ਗੁਰੂ ਰਵਿਦਾਸ ਜੀ ਦੀ ਰੂਹਾਨੀ ਵਿਰਾਸਤ ਨੂੰ ਖੂਬਸੂਰਤੀ ਨਾਲ ਚਿਤਰਿਆ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਪਟਿਆਲਾ ਸ਼ਹਿਰੀ ਹਲਕੇ ਵਿਖੇ ਪੁਰਾਣੇ ਬੱਸ ਅੱਡੇ ‘ਚ ਨਿਵੇਕਲੀ ਡਰੋਨ ਪੇਸ਼ਕਾਰੀ ਨੇ ਸੰਗਤ ਨੂੰ ਅਧਿਆਤਮਿਕਤਾ ਅਤੇ ਆਧੁਨਿਕ ਤਕਨੀਕ ਦੇ ਸੁਮੇਲ ਨਾਲ ਗੁਰੂ ਰਵਿਦਾਸ ਜੀ ਦੇ ਜੀਵਨ, ਸਿੱਖਿਆਵਾਂ ਅਤੇ ਬਾਣੀ ਨਾਲ ਰੂਬਰੂ ਕਰਵਾਇਆ।
ਇਸ ਮੌਕੇ ਸੰਗਤ ਦੇ ਰੂਪ ਵਿੱਚ ਪੁੱਜੇ ਵਿਧਾਇਕ ਪਟਿਆਲਾ ਸ਼ਹਿਰੀ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਉਦੇਸ਼ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਫ਼ਲਸਫ਼ੇ ਨੂੰ ਕੇਵਲ ਸਮਾਗਮਾਂ ਤੱਕ ਸੀਮਤ ਰੱਖਣਾ ਨਹੀਂ, ਸਗੋਂ ਉਨ੍ਹਾਂ ਵੱਲੋਂ ਦਰਸਾਈ ਬਰਾਬਰੀ, ਕਿਰਤ, ਮਨੁੱਖੀ ਮਾਣ-ਸਨਮਾਨ ਅਤੇ ਭੇਦ-ਰਹਿਤ ਸਮਾਜ ਦੀ ਸੋਚ ਨੂੰ ਲੋਕ-ਚੇਤਨਾ ਦਾ ਹਿੱਸਾ ਬਣਾਉਣਾ ਹੈ। ਉਨ੍ਹਾਂ ਦੇ ਨਾਲ ਮੇਅਰ ਕੁੰਦਨ ਗੋਗੀਆ, ਸਾਬਕਾ ਚੇਅਰਮੈਨ ਸ਼ੁਰਜੀਤ ਸਿੰਘ ਅਬਲੋਵਾਲ, ਐਸ ਸੀ ਵਿੰਗ ਜੋਨ ਇੰਚਾਰਜ ਅਮਰੀਕ ਸਿੰਘ ਬੰਗੜ ਸਮੇਤ ਹੋਰ ਆਗੂ, ਸਮੂਹ ਕੌਂਸਲਰ ਅਤੇ ਪਟਿਆਲਾ ਦੀ ਸੰਗਤ ਹਾਜ਼ਰ ਸੀ।
ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਡਰੋਨ ਸ਼ੋਅ ਦੌਰਾਨ ਅੰਬਰ ’ਤੇ ਉੱਭਰਦੀਆਂ ਰੌਸ਼ਨ ਆਕ੍ਰਿਤੀਆਂ ਨੇ ਆਧੁਨਿਕ ਤਕਨੀਕ ਅਤੇ ਅਧਿਆਤਮਿਕ ਵਿਰਾਸਤ ਦਾ ਅਨੋਖਾ ਸੰਗਮ ਪੇਸ਼ ਕੀਤਾ। ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਇਹ ਪੇਸ਼ਕਾਰੀ ਖ਼ਾਸ ਤੌਰ ’ਤੇ ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਜੀਵਨ, ਬਾਣੀ ਅਤੇ ਵਿਚਾਰਧਾਰਾ ਨਾਲ ਜੋੜਨ ਦਾ ਪ੍ਰਭਾਵਸ਼ਾਲੀ ਮਾਧਿਅਮ ਬਣੀ।
ਇਸ ਮੌਕੇ ਸ਼੍ਰੋਮਣੀ ਢਾਡੀ ਦੇਸ ਰਾਜ ਲਚਕਾਣੀ ਦੇ ਢਾਡੀ ਜੱਥੇ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਬਾਣੀ ਨਾਲ ਸਬੰਧਤ ਢਾਡੀ ਵਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ।ਇਸ ਮੌਕੇ ਐਸ ਡੀ ਐਮ ਗੁਰਦੇਵ ਸਿੰਘ, ਯੂਥ ਆਗੂ ਯੁਵਰਾਜ ਜੁਨੇਜਾ, ਦੇਵਿੰਦਰ ਸਿੰਘ ਮਿੱਕੀ, ਰਣਜੀਤ ਸਿੰਘ ਚੰਡੋਕ, ਰਵਿੰਦਰਪਾਲ ਸਿੰਘ ਵਿੰਟੀ, ਗੱਜਣ ਸਿੰਘ, ਰਾਜ ਕੁਮਾਰ ਮਿਠਾਰੀਆ, ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਅਤੇ ਸੰਗਤ ਮੌਜੂਦ ਸੀ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments