Homeਪੰਜਾਬ50 ਸਿਖਿਆਰਥੀਆਂ ਨੇ ਵੈਟਨਰੀ ਯੂਨੀਵਰਸਿਟੀ ਵਿਖੇ ਲਈ ਮੁਰਗੀ ਪਾਲਣ ਸੰਬੰਧੀ ਸਿਖਲਾਈ

50 ਸਿਖਿਆਰਥੀਆਂ ਨੇ ਵੈਟਨਰੀ ਯੂਨੀਵਰਸਿਟੀ ਵਿਖੇ ਲਈ ਮੁਰਗੀ ਪਾਲਣ ਸੰਬੰਧੀ ਸਿਖਲਾਈ

Veterinary University trains 50 participants in poultry farming to strengthen practical skills and encourage entrepreneurship in the livestock sector.

ਲੁਧਿਆਣਾ 21 ਅਕਤੂਬਰ 2026 (ਛਤਰਪਾਲ ਸਿੰਘ ) : ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਨੇ ਵਿਗਿਆਨਕ ਪੋਲਟਰੀ ਪਾਲਣ ਦੇ ਤਰੀਕਿਆਂ ਨੂੰ ਉਤਸ਼ਾਹਿਤ ਕਰਨ, ਤਕਨੀਕੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਉੱਦਮਤਾ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਦੋ ਹਫ਼ਤਿਆਂ ਦਾ ‘ ਮੁਰਗੀ ਪਾਲਣ ਸਿਖਲਾਈ ਪ੍ਰੋਗਰਾਮ’ ਕਰਵਾਇਆ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖਵੱਖ ਜ਼ਿਲ੍ਹਿਆਂ ਤੋਂ ਆਏ 50 ਸਿਖਿਆਰਥੀਆਂ (ਜਿਨ੍ਹਾਂ ਵਿੱਚ 47 ਪੁਰਸ਼ ਅਤੇ 3 ਔਰਤਾਂ ਸ਼ਾਮਲ ਸਨ) ਨੇ ਸਿਖਲਾਈ ਪ੍ਰਾਪਤ ਕੀਤੀ

ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਇਸ ਸਿਖਲਾਈ ਪ੍ਰੋਗਰਾਮ ਦੇ ਆਯੋਜਨ ਲਈ ਪਸਾਰ ਸਿੱਖਿਆ ਵਿੰਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਗਿਆਨ-ਆਧਾਰਿਤ ਗਿਆਨ ਦੇ ਪ੍ਰਸਾਰ, ਵਿਹਾਰਕ ਹੁਨਰ ਵਿਕਾਸ ਅਤੇ ਲੋੜ-ਆਧਾਰਿਤ ਸਿਖਲਾਈ ਪਹਿਲਕਦਮੀਆਂ ਰਾਹੀਂ ਪਸ਼ੂ ਪਾਲਕਾਂ ਨੂੰ ਸਮਰੱਥ ਬਣਾਉਣ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ। ਪੋਲਟਰੀ ਫਾਰਮਿੰਗ ਦੀ ਵਧਦੀ ਸੰਭਾਵਨਾ ‘ਤੇ ਚਾਨਣਾ ਪਾਉਂਦੇ ਹੋਏ, ਉਨ੍ਹਾਂ ਜ਼ੋਰ ਦਿੱਤਾ ਕਿ ਇਹ ਕਾਰੋਬਾਰ ਉੱਦਮਤਾ ਅਤੇ ਰੁਜ਼ਗਾਰ ਪਦਾ ਕਰਨ ਦੇ ਸ਼ਾਨਦਾਰ ਮੌਕੇ ਪ੍ਰਦਾਨ ਕਰ ਰਿਹਾ ਹੈ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪੇਂਡੂ ਰੋਜ਼ਗਾਰ ਨੂੰ ਮਜ਼ਬੂਤ ਕਰਨ ਅਤੇ ਕਿਸਾਨ ਭਾਈਚਾਰਿਆਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਸੁਧਾਰਨ ਵਿੱਚ ਪਸ਼ੂ-ਪਾਲਣ ਨਾਲ ਜੁੜੇ ਕਾਰੋਬਾਰਾਂ ਦੇ ਮਹੱਤਵਪੂਰਨ ਯੋਗਦਾਨ ਦੀ ਚਰਚਾ ਕੀਤੀ । ਉਨ੍ਹਾਂ ਨੇ ਪੋਲਟਰੀ ਫਾਰਮਿੰਗ ਨੂੰ ਰੋਜ਼ਗਾਰ ਦੇ ਸਾਧਨਾਂ ਵਿੱਚ ਵਿਭਿੰਨਤਾ ਲਿਆਉਣ ਅਤੇ ਆਰਥਿਕ ਸ਼ਕਤੀਕਰਨ ਦੇ ਇੱਕ ਅਹਿਮ ਜ਼ਰਏ ਵਜੋਂ ਉਜਾਗਰ ਕੀਤਾ, ਖਾਸ ਤੌਰ ‘ਤੇ ਉਨ੍ਹਾਂ ਪੇਂਡੂ ਨੌਜਵਾਨਾਂ ਲਈ ਜੋ ਸਵੈ-ਰੁਜ਼ਗਾਰ ਦੇ ਮੌਕੇ ਵੇਖ ਰਹੇ ਹਨ।

ਡਾ. ਜਸਵਿੰਦਰ ਸਿੰਘ, ਮੁਖੀ, ਪਸਾਰ ਸਿੱਖਿਆ ਵਿਭਾਗ ਅਤੇ ਕੋਰਸ ਨਿਰਦੇਸ਼ਕ ਨੇ ਦੱਸਿਆ ਕਿ ਕੋਰਸ ਪਾਠਕ੍ਰਮ ਵਿੱਚ ਵਿਗਿਆਨਕ ਪੋਲਟਰੀ ਉਤਪਾਦਨ ਦੇ ਮਹੱਤਵਪੂਰਨ ਪਹਿਲੂ ਸ਼ਾਮਲ ਸਨ ਜਿਨ੍ਹਾਂ ਵਿੱਚ ਪੋਲਟਰੀ ਸ਼ੈਡ , ਖੁਰਾਕ ਅਤੇ ਪੌਸ਼ਟਿਕਤਾ ਪ੍ਰਬੰਧਨ, ਬਿਮਾਰੀ ਦੀ ਰੋਕਥਾਮ ਅਤੇ ਨਿਯੰਤਰਣ, ਜੈਵਿਕ ਸੁਰੱਖਿਆ ਉਪਾਅ, ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਅਤੇ ਮੰਡੀਕਾਰੀ ਰਣਨੀਤੀਆਂ ਸ਼ਾਮਲ ਸਨ। ਇਹ ਸੈਸ਼ਨ ਸਿਖਿਆਰਥੀਆਂ ਨੂੰ ਢੁੱਕਵੇਂ ਪ੍ਰਬੰਧਨ ਅਭਿਆਸਾਂ ਨਾਲ ਜਾਣੂ ਕਰਵਾਉਣ, ਉਤਪਾਦਨ ਨਾਲ ਸਬੰਧਤ ਜੋਖਮਾਂ ਨੂੰ ਘੱਟ ਕਰਨ, ਪੰਛੀਆਂ ਦੀ ਸਿਹਤ ਬਣਾਈ ਰੱਖਣ ਅਤੇ ਸਮੁੱਚੇ ਫਾਰਮ ਮੁਨਾਫ਼ੇ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤੇ ਗਏ ਸਨ। ਪ੍ਰੋਗਰਾਮ ਦੇ ਵਿਹਾਰਕ ਰੁਝਾਨ ਨੇ ਪ੍ਰਤੀਭਾਗੀਆਂ ਨੂੰ ਪੋਲਟਰੀ ਫਾਰਮ ਚਲਾਉਣ ਲਈ ਰੋਜ਼ਾਨਾ ਦੀਆਂ ਜ਼ਰੂਰਤਾਂ ਦੀ ਬਿਹਤਰ ਸਮਝ ਪ੍ਰਪਤ ਕਰਨ ਦੇ ਯੋਗ ਬਣਾਇਆ। ਡਾ. ਹਰਪਾਲ ਸਿੰਘ ਸੋਢੀ, ਸਹਾਇਕ ਜਨਰਲ ਮੈਨੇਜਰ, ਵੈਂਕੀਜ਼ ਇੰਡੀਆ ਲਿਮਟਿਡ ਨੇ ਆਧੁਨਿਕ ਵਪਾਰਕ ਪੋਲਟਰੀ ਉਤਪਾਦਨ ‘ਤੇ ਇੱਕ ਮਾਹਰ ਭਾਸ਼ਣ ਦਿੱਤਾ। ਉਨ੍ਹਾਂ ਨੇ ਸਮਕਾਲੀ ਉਤਪਾਦਨ ਅਭਿਆਸਾਂ ‘ਤੇ ਉਦਯੋਗਅਧਾਰਿਤ ਦ੍ਰਿਸ਼ਟੀਕੋਣ ਸਾਂਝੇ ਕੀਤੇ ਅਤੇ ਪੋਲਟਰੀ ਖੇਤਰ ਵਿੱਚ ਉੱਭਰ ਰਹੇ ਮੌਕਿਆਂ ਨੂੰ ਉਜਾਗਰ ਕੀਤਾ। ਸਿਖਲਾਈ ਪ੍ਰੋਗਰਾਮ ਦਾ ਸੰਯੋਜਨ ਡਾ. ਰਾਜੇਸ਼ ਕਸਰੀਜਾ ਅਤੇ ਡਾ. ਪ੍ਰਤੀਕ ਸਿੰਘ ਵੱਲੋਂ ਵਿਦਿਆਰਥੀ ਸੰਯੋਜਕ ਡਾ. ਨੱਲਪਤੀ ਸਾਈਂ ਅਜਨਾ ਦੇ ਸਹਿਯੋਗ ਨਾਲ ਕੀਤਾ ਗਿਆ ਸੀ।

RELATED ARTICLES
- Advertisment -
Google search engine
Google search engine
Google search engine

Most Popular

Recent Comments