Homeਦੇਸ਼ਲੇਹ-ਲਦਾਖ ਵਿੱਚ 5.5 ਤੀਬਰਤਾ ਦਾ ਭੂਚਾਲ

ਲੇਹ-ਲਦਾਖ ਵਿੱਚ 5.5 ਤੀਬਰਤਾ ਦਾ ਭੂਚਾਲ

5.5 magnitude earthquake jolts Leh early Thursday morning

ਲੇਹ (ਲਦਾਖ), 13 ਅਗਸਤ 2026 (ਹਰਸ਼ਪ੍ਰੀਤ ਕੌਰ) : ਲਦਾਖ ਦੇ ਲੇਹ ਇਲਾਕੇ ਵਿੱਚ ਵੀਰਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਮੁਤਾਬਕ ਭੂਚਾਲ ਦੀ ਤੀਬਰਤਾ 5.5 ਮਾਪੀ ਗਈ। NCS ਅਨੁਸਾਰ ਭੂਚਾਲ ਸਵੇਰੇ ਕਰੀਬ 6:05 ਵਜੇ ਆਇਆ ਅਤੇ ਇਸ ਦਾ ਕੇਂਦਰ ਲੇਹ ਵਿੱਚ ਧਰਤੀ ਤੋਂ ਲਗਭਗ 10 ਕਿਲੋਮੀਟਰ ਦੀ ਗਹਿਰਾਈ ‘ਤੇ ਸੀ। ਭੂਚਾਲ ਦੇ ਕੋਆਰਡੀਨੇਟ 36.881° ਉੱਤਰੀ ਅਕਸ਼ਾਂਸ਼ ਅਤੇ 74.402° ਪੂਰਬੀ ਦੇਸ਼ਾਂਤਰ ਦਰਜ ਕੀਤੇ ਗਏ।

ਭੂਚਾਲ ਤੋਂ ਬਾਅਦ ਫਿਲਹਾਲ ਕਿਸੇ ਜਾਨੀ ਨੁਕਸਾਨ ਜਾਂ ਵੱਡੇ ਪੱਧਰ ‘ਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਣ ਦੀ ਸੂਚਨਾ ਨਹੀਂ ਹੈ। ਵਿਗਿਆਨਕ ਤੌਰ ‘ਤੇ ਭੂਚਾਲ ਧਰਤੀ ਦੀ ਸਤ੍ਹਾ ਤੋਂ ਲੈ ਕੇ ਕਰੀਬ 700 ਕਿਲੋਮੀਟਰ ਦੀ ਗਹਿਰਾਈ ਤੱਕ ਆ ਸਕਦੇ ਹਨ। ਇਨ੍ਹਾਂ ਨੂੰ ਗਹਿਰਾਈ ਦੇ ਆਧਾਰ ‘ਤੇ ਉਥਲੇ, ਦਰਮਿਆਨੀ ਅਤੇ ਡੂੰਘੇ ਭੂਚਾਲਾਂ ਵਿੱਚ ਵੰਡਿਆ ਜਾਂਦਾ ਹੈ। ਮਾਹਿਰਾਂ ਅਨੁਸਾਰ ਉਥਲੇ ਭੂਚਾਲ ਆਮ ਤੌਰ ‘ਤੇ ਜ਼ਿਆਦਾ ਨੁਕਸਾਨਦੇਹ ਹੋ ਸਕਦੇ ਹਨ, ਕਿਉਂਕਿ ਇਨ੍ਹਾਂ ਤੋਂ ਨਿਕਲਣ ਵਾਲੀਆਂ ਭੂਚਾਲੀ ਲਹਿਰਾਂ ਨੂੰ ਧਰਤੀ ਦੀ ਸਤ੍ਹਾ ਤੱਕ ਪਹੁੰਚਣ ਲਈ ਘੱਟ ਦੂਰੀ ਤੈਅ ਕਰਨੀ ਪੈਂਦੀ ਹੈ। ਇਸ ਕਾਰਨ ਜ਼ਮੀਨ ਵਿੱਚ ਤੇਜ਼ ਕੰਪਨ ਅਤੇ ਢਾਂਚਿਆਂ ਨੂੰ ਨੁਕਸਾਨ ਦਾ ਖਤਰਾ ਵੱਧ ਸਕਦਾ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments