Home ਦੇਸ਼ ਹਿਮਾਚਲ ਦੇ ਚੰਬਾ ‘ਚ 3.0 ਤੀਬਰਤਾ ਦਾ ਭੂਚਾਲ, ਸਵੇਰੇ 6:36 ਵਜੇ ਲੱਗੇ...

ਹਿਮਾਚਲ ਦੇ ਚੰਬਾ ‘ਚ 3.0 ਤੀਬਰਤਾ ਦਾ ਭੂਚਾਲ, ਸਵੇਰੇ 6:36 ਵਜੇ ਲੱਗੇ ਝਟਕੇ

A 3.0-magnitude earthquake struck Himachal Pradesh’s Chamba at 6:36 am on Friday.

0

ਚੰਬਾ, 14 ਅਗਸਤ, 2026 (ਜਗਦੇਵ ਸਿੰਘ ਜੱਗੀ) : ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਮੁਤਾਬਕ ਭੂਚਾਲ ਦੀ ਤੀਬਰਤਾ 3.0 ਮਾਪੀ ਗਈ। NCS ਅਨੁਸਾਰ ਭੂਚਾਲ ਸਵੇਰੇ 6 ਵੱਜ ਕੇ 36 ਮਿੰਟ ‘ਤੇ ਆਇਆ। ਭੂਚਾਲ ਦਾ ਕੇਂਦਰ ਚੰਬਾ ਖੇਤਰ ਵਿੱਚ ਧਰਤੀ ਤੋਂ ਲਗਭਗ 5 ਕਿਲੋਮੀਟਰ ਦੀ ਡੂੰਘਾਈ ‘ਤੇ ਦਰਜ ਕੀਤਾ ਗਿਆ। NCS ਵੱਲੋਂ ਜਾਰੀ ਵੇਰਵਿਆਂ ਮੁਤਾਬਕ ਭੂਚਾਲ ਦਾ ਸਥਾਨ 33.131 ਉੱਤਰੀ ਅਕਸ਼ਾਂਸ਼ ਅਤੇ 76.585 ਪੂਰਬੀ ਦੇਸ਼ਾਂਤਰ ‘ਤੇ ਸੀ। 3.0 ਤੀਬਰਤਾ ਵਾਲੇ ਇਸ ਭੂਚਾਲ ਨੂੰ ਹਲਕੀ ਸ਼੍ਰੇਣੀ ਦਾ ਮੰਨਿਆ ਜਾਂਦਾ ਹੈ। ਫਿਲਹਾਲ ਇਸ ਭੂਚਾਲ ਕਾਰਨ ਕਿਸੇ ਵੱਡੇ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਜਾਣਕਾਰੀ ਸਾਹਮਣੇ ਨਹੀਂ ਆਈ।

ਭੂਚਾਲ ਦੀ ਡੂੰਘਾਈ ਦੇ ਆਧਾਰ ‘ਤੇ ਵਿਗਿਆਨਕ ਤੌਰ ‘ਤੇ ਇਸ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਮੁਤਾਬਕ ਧਰਤੀ ਦੀ ਸਤ੍ਹਾ ਤੋਂ 70 ਕਿਲੋਮੀਟਰ ਤੱਕ ਦੀ ਡੂੰਘਾਈ ਵਾਲੇ ਭੂਚਾਲਾਂ ਨੂੰ ਸ਼ੈਲੋ (ਉਥਲੇ) ਭੂਚਾਲ, 70 ਤੋਂ 300 ਕਿਲੋਮੀਟਰ ਤੱਕ ਵਾਲਿਆਂ ਨੂੰ ਇੰਟਰਮੀਡੀਏਟ, ਜਦਕਿ 300 ਤੋਂ 700 ਕਿਲੋਮੀਟਰ ਤੱਕ ਡੂੰਘਾਈ ਵਾਲਿਆਂ ਨੂੰ ਡੀਪ (ਡੂੰਘੇ) ਭੂਚਾਲ ਕਿਹਾ ਜਾਂਦਾ ਹੈ। ਚੰਬਾ ਵਿੱਚ ਆਇਆ ਇਹ ਭੂਚਾਲ ਸਿਰਫ਼ 5 ਕਿਲੋਮੀਟਰ ਦੀ ਡੂੰਘਾਈ ‘ਤੇ ਦਰਜ ਹੋਇਆ, ਇਸ ਲਈ ਇਹ ਉਥਲੇ ਭੂਚਾਲ ਦੀ ਸ਼੍ਰੇਣੀ ਵਿੱਚ ਆਉਂਦਾ ਹੈ।

 

Exit mobile version