Homeਪਟਿਆਲਾ ਅਪਡੇਟਅੰਤਰਰਾਸ਼ਟਰੀ ਯੋਗ ਦਿਵਸ 2026 ਮੌਕੇ ਵਿਸ਼ੇਸ਼ ਯੋਗ ਸ਼ਿਵਿਰ ਦਾ ਆਯੋਜਨ 21 ਜੂਨ...

ਅੰਤਰਰਾਸ਼ਟਰੀ ਯੋਗ ਦਿਵਸ 2026 ਮੌਕੇ ਵਿਸ਼ੇਸ਼ ਯੋਗ ਸ਼ਿਵਿਰ ਦਾ ਆਯੋਜਨ 21 ਜੂਨ 2026 ਨੂੰ

“Adopt Yoga, Live a Healthy Life”

“ਯੋਗ ਅਪਣਾਓ, ਤੰਦਰੁਸਤ ਜੀਵਨ ਪਾਓ” – ਯੋਗ ਆਚਾਰਿਆ ਸ਼੍ਰੀ ਕਮਲ ਕੌਸ਼ਿਸ਼ ਜੀ

ਪਟਿਆਲਾ, 20 ਜੂਨ (ਜਗਜੀਤ ਸਿੰਘ): ਅੰਤਰਰਾਸ਼ਟਰੀ ਯੋਗ ਦਿਵਸ 2026 ਦੇ ਮੌਕੇ ‘ਤੇ ਸਿਹਤਮੰਦ ਜੀਵਨ ਸ਼ੈਲੀ, ਮਾਨਸਿਕ ਸ਼ਾਂਤੀ ਅਤੇ ਆਤਮਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਯੋਗ ਸ਼ਿਵਿਰ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਹ ਯੋਗ ਸ਼ਿਵਿਰ 21 ਜੂਨ 2026 (ਐਤਵਾਰ) ਨੂੰ ਸਵੇਰੇ 6:15 ਵਜੇ ਤੋਂ 7:15 ਵਜੇ ਤੱਕ ਜਨਹਿੱਤ ਚਿਲਡਰਨ ਪਾਰਕ, ਰਿੰਕ ਹਾਲ ਦੇ ਸਾਹਮਣੇ, ਬਰਾਦਰੀ ਗਾਰਡਨਜ਼, ਪਟਿਆਲਾ ਵਿਖੇ ਕਰਵਾਇਆ ਜਾਵੇਗਾ।

ਸ਼ਿਵਿਰ ਵਿੱਚ ਪ੍ਰਸਿੱਧ ਯੋਗ ਆਚਾਰਿਆ ਸ਼੍ਰੀ ਕਮਲ ਕੌਸ਼ਿਸ਼ ਜੀ ਦੀ ਰਹਿਨੁਮਾਈ ਹੇਠ ਯੋਗ ਅਭਿਆਸ ਕਰਵਾਇਆ ਜਾਵੇਗਾ। ਇਸ ਮੌਕੇ ਭਾਗੀਦਾਰਾਂ ਨੂੰ ਯੋਗ ਦੇ ਸਰੀਰਕ, ਮਾਨਸਿਕ ਅਤੇ ਆਤਮਿਕ ਲਾਭਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।

ਆਯੋਜਕਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋ ਕੇ ਯੋਗ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਅਤੇ “ਇੱਕ ਧਰਤੀ, ਇੱਕ ਸਿਹਤ (Yoga for One Earth, One Health)” ਦੇ ਸੰਦੇਸ਼ ਨੂੰ ਅੱਗੇ ਵਧਾਉਣ।

ਇਸ ਪ੍ਰੋਗਰਾਮ ਦਾ ਆਯੋਜਨ ਜਨਹਿੱਤ ਸਮਿਤੀ (ਰਜਿ.), ਪਟਿਆਲਾ ਅਤੇ ਪਰਮਾਰਥ ਲੋਕ ਕਲਿਆਣ ਸੰਸਥਾ ਵੱਲੋਂ ਸਾਂਝੇ ਤੌਰ ‘ਤੇ ਕੀਤਾ ਜਾ ਰਿਹਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments