Homeਪੰਜਾਬਪੰਜਾਬ ਵਿਧਾਨ ਸਭਾ ਚੋਣਾਂ 2027 ਵਿੱਚ ਤੈਅ ਸ਼ਡਿਊਲ ਅਨੁਸਾਰ ਹੀ ਹੋਣਗੀਆਂ -...

ਪੰਜਾਬ ਵਿਧਾਨ ਸਭਾ ਚੋਣਾਂ 2027 ਵਿੱਚ ਤੈਅ ਸ਼ਡਿਊਲ ਅਨੁਸਾਰ ਹੀ ਹੋਣਗੀਆਂ – ਰਿਪੋਰਟ

punjab-assembly-elections-to-be-held-as-per-schedule-in-2027-report

ਪੰਜਾਬ, 17 ਜੂਨ, (ਹਰਸ਼ਪ੍ਰੀਤ ਕੌਰ): ਪੰਜਾਬ ਵਿਧਾਨ ਸਭਾ ਚੋਣਾਂ ਫਰਵਰੀ 2027 ਵਿੱਚ ਆਪਣੇ ਤੈਅ ਸ਼ਡਿਊਲ (ਸਮੇਂ) ਮੁਤਾਬਕ ਹੀ ਹੋਣਗੀਆਂ। ਇਹ ਦਾਅਵਾ ‘ਦਿ ਟ੍ਰਿਬਿਊਨ’ ਦੀ ਇੱਕ ਰਿਪੋਰਟ ਵਿੱਚ ਕੀਤਾ ਗਿਆ ਹੈ।

ਆਪਣੇ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਰਦਮਸ਼ੁਮਾਰੀ (Census) ਦਾ ਦੂਜਾ ਪੜਾਅ, ਜੋ ਕਿ ਫਰਵਰੀ ਵਿੱਚ ਹੋਣਾ ਤੈਅ ਹੈ, ਉਸ ਨੂੰ ਥੋੜ੍ਹਾ ਅੱਗੇ ਵਧਾਇਆ (ਪਹਿਲਾਂ ਕਰਵਾਇਆ) ਜਾ ਸਕਦਾ ਹੈ ਤਾਂ ਜੋ ਚੋਣਾਂ ਅਤੇ ਮਰਦਮਸ਼ੁਮਾਰੀ ਦਾ ਸਮਾਂ ਆਪਸ ਵਿੱਚ ਨਾ ਟਕਰਾਏ।

ਰਿਪੋਰਟ ਮੁਤਾਬਕ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਦੀਆਂ ਵਿਧਾਨ ਸਭਾ ਚੋਣਾਂ ਫਰਵਰੀ ਅਤੇ ਮਾਰਚ 2027 ਵਿੱਚ ਤੈਅ ਸ਼ਡਿਊਲ ਅਨੁਸਾਰ ਹੀ ਕਰਵਾਈਆਂ ਜਾਣਗੀਆਂ ਅਤੇ ਇਹਨਾਂ ਚੋਣਾਂ ਨੂੰ ਸਮੇਂ ਤੋਂ ਪਹਿਲਾਂ ਕਰਵਾਉਣ ਦੀ ਕੋਈ ਤਜਵੀਜ਼ ਨਹੀਂ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments