HomeLifestyleਮੂੰਹ ਦੇ ਛਾਲਿਆਂ ਦਾ ਕਾਰਨ ਅਤੇ ਹੋਮਿਓਪੈਥਿਕ ਇਲਾਜ

ਮੂੰਹ ਦੇ ਛਾਲਿਆਂ ਦਾ ਕਾਰਨ ਅਤੇ ਹੋਮਿਓਪੈਥਿਕ ਇਲਾਜ

Causes of mouth ulcers

ਸਿਹਤ ਸੰਭਾਲ, 15 ਜੂਨ (ਹਰਸ਼ਪ੍ਰੀਤ ਕੌਰ) : ਮੂੰਹ ਦੇ ਛਾਲੇ ਅਕਸਰ ਪੇਟ ਦੀ ਖਰਾਬੀ ਕਾਰਨ ਵੀ ਹੁੰਦੇ ਹਨ। ਇਹ ਛਾਲੇ ਕਦੇ ਜੀਭ ਦੀ ਨੋਕ ‘ਤੇ ਤਾਂ ਕਦੇ ਪੂਰੀ ਜੀਭ ‘ਤੇ ਨਿਕਲਦੇ ਹਨ। ਛਾਲਿਆਂ ਕਾਰਨ ਮੂੰਹ ਵਿੱਚ ਵਾਰ-ਵਾਰ ਪਾਣੀ ਆਉਂਦਾ ਹੈ। ਜਿਸ ਕਾਰਨ ਇਹਨਾਂ ਛਾਲਿਆਂ ਵਿੱਚ ਜਲਨ ਅਤੇ ਦਰਦ ਹੁੰਦਾ ਹੈ। ਬੁੱਲ੍ਹਾਂ ‘ਤੇ ਵੀ ਛਾਲੇ ਹੋ ਜਾਂਦੇ ਹਨ। ਮੂੰਹ ਵਿੱਚ ਛਾਲੇ ਹੋਣ ਦਾ ਸਿੱਧਾ ਜਿਹਾ ਮਤਲਬ ਹੈ ਕਿ ਤੁਹਾਡਾ ਪੇਟ ਸਾਫ਼ ਨਹੀਂ ਹੋ ਰਿਹਾ ਅਤੇ ਤੁਹਾਡੀ ਵੱਡੀ ਆਂਦਰ ਕੂੜੇ-ਕਚਰੇ ਨਾਲ ਭਰੀ ਹੋਈ ਹੈ। ਉਸਦੇ ਲਈ ਸਭ ਤੋਂ ਸੌਖਾ ਉਪਾਅ ਇਹ ਹੈ ਕਿ ਪਾਣੀ ਨੂੰ ਘੁੱਟ-ਘੁੱਟ ਕਰਕੇ ਪੀਓ। ਜਿਵੇਂ ਹੀ ਵੱਡੀ ਆਂਦਰ ਸਾਫ਼ ਹੋ ਜਾਵੇਗੀ, ਛਾਲੇ ਕਦੇ ਨਹੀਂ ਹੋਣਗੇ।

ਜੇਕਰ ਤੁਹਾਨੂੰ ਇਸ ਨਾਲ ਵੀ ਆਰਾਮ ਨਹੀਂ ਮਿਲ ਰਿਹਾ, ਤਾਂ ਤੁਹਾਨੂੰ ਇੱਕ ਹੋਮਿਓਪੈਥਿਕ ਦਵਾਈ ਦਾ ਨਾਮ ਦੱਸ ਦਿੰਦੇ ਹਾਂ ਜੋ ਤੁਹਾਨੂੰ ਹੋਮਿਓਪੈਥੀ ਦੀ ਦੁਕਾਨ ਤੋਂ ਮਿਲ ਜਾਵੇਗੀ, ਜੋ ਵੱਡੀ ਆਂਦਰ ਨੂੰ ਬਹੁਤ ਜਲਦੀ ਸਾਫ਼ ਕਰਦੀ ਹੈ। ਉਸ ਦਵਾਈ ਦਾ ਨਾਮ ਹੈ ਬੋਰੈਕਸ (Borax), ਜੀ ਹਾਂ Borax। ਇਹ ਦਵਾਈ ਸੁਹਾਗੇ ਤੋਂ ਬਣਾਈ ਗਈ ਹੈ ਜੋ ਪੇਟ ਸਾਫ਼ ਕਰਨ ਵਿੱਚ ਸਭ ਤੋਂ ਤੇਜ਼ੀ ਨਾਲ ਕੰਮ ਕਰਦੀ ਹੈ। ਇਸ ਦੀ ਤੁਸੀਂ 30 ਜਾਂ 200 ਪੋਟੈਂਸੀ (Potency) ਵਿੱਚ ਸਿਰਫ਼ 3 ਹੀ ਖ਼ੁਰਾਕਾਂ ਲਵੋਗੇ ਤਾਂ ਤੁਹਾਡੀ ਵੱਡੀ ਆਂਦਰ ਸਾਫ਼ ਹੋ ਜਾਵੇਗੀ। ਪਾਣੀ ਜੋ ਕੰਮ ਕਰੇਗਾ ਉਹ ਹੌਲੀ-ਹੌਲੀ ਕਰੇਗਾ, ਪਰ ਇਹ ਦਵਾਈ ਬਹੁਤ ਤੇਜ਼ (ਫ਼ਾਸਟ) ਕੰਮ ਕਰਦੀ ਹੈ। ਬਾਗਭੱਟ ਜੀ ਕਹਿੰਦੇ ਹਨ ਕਿ ਬਹੁਤ ਤੇਜ਼ੀ ਦੇ ਚੱਕਰ ਵਿੱਚ ਨਹੀਂ ਪੈਣਾ ਚਾਹੀਦਾ ਕਿਉਂਕਿ ਜਿਹੜੀ ਬੀਮਾਰੀ ਹੌਲੀ-ਹੌਲੀ ਆਈ ਹੈ, ਉਹ ਹੌਲੀ-ਹੌਲੀ ਹੀ ਜਾਵੇਗੀ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments