Home ਮਨੋਰੰਜਨ ਚੰਡੀਗੜ੍ਹ ‘ਚ ਵੱਡੀ ਕਾਰਵਾਈ: ਮਸ਼ਹੂਰ ਰੈਪਰ ਬਾਦਸ਼ਾਹ ਦਾ ‘ਸਾਗੋ ਰੈਸਟੂਰੈਂਟ’ ਸੀਲ

ਚੰਡੀਗੜ੍ਹ ‘ਚ ਵੱਡੀ ਕਾਰਵਾਈ: ਮਸ਼ਹੂਰ ਰੈਪਰ ਬਾਦਸ਼ਾਹ ਦਾ ‘ਸਾਗੋ ਰੈਸਟੂਰੈਂਟ’ ਸੀਲ

0
ਚੰਡੀਗੜ੍ਹ,2 ਜੂਨ (ਹਰਸ਼ਪ੍ਰੀਤ ਕੌਰ):ਚੰਡੀਗੜ੍ਹ ਯੂ.ਟੀ. ਪ੍ਰਸ਼ਾਸਨ ਦੇ ਸਟੇਟ ਆਫ਼ਿਸ (Estate Office) ਦੇ ਇਨਫੋਰਸਮੈਂਟ ਵਿੰਗ ਵੱਲੋਂ ਅੱਜ ਸ਼ਹਿਰ ਵਿੱਚ ਇੱਕ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਪ੍ਰਸ਼ਾਸਨਿਕ ਟੀਮ ਨੇ ਸੈਕਟਰ-26 ਵਿੱਚ ਸਥਿਤ ਮਸ਼ਹੂਰ ਪੰਜਾਬੀ ਤੇ ਬਾਲੀਵੁੱਡ ਗਾਇਕ ਅਤੇ ਰੈਪਰ ਬਾਦਸ਼ਾਹ (Badshah) ਦੇ ਮਸ਼ਹੂਰ ‘ਸਾਗੋ ਰੈਸਟੂਰੈਂਟ’ (Sago Restaurant) ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ।
ਸਟੇਟ ਆਫ਼ਿਸ ਦੀ ਇਸ ਅਚਨਚੇਤ ਕਾਰਵਾਈ ਤੋਂ ਬਾਅਦ ਸੈਕਟਰ-26 ਦੇ ਕਲੱਬ ਅਤੇ ਰੈਸਟੂਰੈਂਟ ਬਾਜ਼ਾਰ ਵਿੱਚ ਹੜਕੰਪ ਮਚ ਗਿਆ ਹੈ।
 ਬਿਲਡਿੰਗ ਨਿਯਮਾਂ ਦੀ ਉਲੰਘਣਾ ਪਿਆ ਮਾਰੂ
ਮਿਲੀ ਜਾਣਕਾਰੀ ਮੁਤਾਬਕ, ਇਹ ਸਖ਼ਤ ਪ੍ਰਸ਼ਾਸਨਿਕ ਕਾਰਵਾਈ ਰੈਸਟੂਰੈਂਟ ਦੀ ਇਮਾਰਤ ਵਿੱਚ ਕੀਤੀਆਂ ਗਈਆਂ ਤਕਨੀਕੀ ਗੜਬੜੀਆਂ ਕਾਰਨ ਕੀਤੀ ਗਈ ਹੈ:
  • ਨਿਯਮਾਂ ਦੀ ਧੱਜੀਆਂ ਉਡਾਈਆਂ: ਕਲੱਬ ਦੀ ਇਮਾਰਤ ਵਿੱਚ ਬਿਲਡਿੰਗ ਬਾਈਲਾਜ਼ (Building Rules/By-laws) ਦੀ ਕਥਿਤ ਤੌਰ ‘ਤੇ ਵੱਡੀ ਉਲੰਘਣਾ ਕੀਤੀ ਜਾ ਰਹੀ ਸੀ।
  • ਮੌਕੇ ‘ਤੇ ਜੜੇ ਤਾਲੇ: ਇਨਫੋਰਸਮੈਂਟ ਵਿੰਗ ਦੀ ਵਿਸ਼ੇਸ਼ ਟੀਮ ਨੇ ਅੱਜ ਪੁਲਿਸ ਫੋਰਸ ਦੇ ਨਾਲ ਮੌਕੇ ‘ਤੇ ਪਹੁੰਚ ਕੇ ਸਾਰੀਆਂ ਖ਼ਾਮੀਆਂ ਦਾ ਜਾਇਜ਼ਾ ਲਿਆ ਅਤੇ ਤੁਰੰਤ ਕਾਰਵਾਈ ਕਰਦਿਆਂ ਰੈਸਟੂਰੈਂਟ ਨੂੰ ਅਧਿਕਾਰਤ ਤੌਰ ‘ਤੇ ਤਾਲੇ ਲਗਾ ਕੇ ਸੀਲ ਕਰ ਦਿੱਤਾ।
 ਪ੍ਰਸ਼ਾਸਨ ਦੀ ਵਪਾਰਕ ਸੰਸਥਾਵਾਂ ਨੂੰ ਸਖ਼ਤ ਚੇਤਾਵਨੀ

“ਚੰਡੀਗੜ੍ਹ ਸਟੇਟ ਆਫ਼ਿਸ ਦੇ ਅਧਿਕਾਰੀਆਂ ਮੁਤਾਬਕ ਸ਼ਹਿਰ ਦੀ ਖ਼ੂਬਸੂਰਤੀ ਅਤੇ ਸੁਰੱਖਿਆ ਨਿਯਮਾਂ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਵਪਾਰਕ ਸੰਸਥਾਵਾਂ, ਕਲੱਬਾਂ ਅਤੇ ਹੋਟਲਾਂ ਖ਼ਿਲਾਫ਼ ਲਗਾਤਾਰ ਸਖ਼ਤੀ ਵਰਤੀ ਜਾ ਰਹੀ ਹੈ ਅਤੇ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ।”

ਦੱਸਿਆ ਜਾ ਰਿਹਾ ਹੈ ਕਿ ਰੈਸਟੂਰੈਂਟ ਪ੍ਰਬੰਧਕਾਂ ਨੂੰ ਇਸ ਸਬੰਧੀ ਪਹਿਲਾਂ ਵੀ ਨੋਟਿਸ ਦਿੱਤੇ ਗਏ ਸਨ, ਪਰ ਨਿਯਮਾਂ ਵਿੱਚ ਸੁਧਾਰ ਨਾ ਕੀਤੇ ਜਾਣ ਕਰਕੇ ਅੱਜ ਇਹ ਅੰਤਿਮ ਕਾਰਵਾਈ ਕੀਤੀ ਗਈ।

Exit mobile version