Homeਪਟਿਆਲਾ ਅਪਡੇਟਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਦੇ ਕੰਮ ਦਾ ਨਿਰੀਖਣ 

ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਦੇ ਕੰਮ ਦਾ ਨਿਰੀਖਣ 

ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਜਨਗਣਨਾ ਦੇ ਕਾਰਜ ਵਿੱਚ ਸਹਿਯੋਗ ਕਰਨ ਦੀ ਅਪੀਲ 
ਪਟਿਆਲਾ, 29 ਮਈ (ਦੀਪਕ ਦੱਤਾ) :ਜ਼ਿਲ੍ਹਾ ਪਟਿਆਲਾ ਵਿਖੇ 6 ਤਹਿਸੀਲਾਂ ਰਾਜਪੁਰਾ, ਪਟਿਆਲਾ, ਪਾਤੜਾਂ, ਸਮਾਣਾ, ਦੂਧਨਸਾਧਾਂ ਅਤੇ ਨਾਭਾ ਸਮੇਤ 5 ਨਗਰ ਕੌਸਲਾਂ ਨਾਭਾ, ਰਾਜਪੁਰਾ, ਪਾਤੜਾਂ, ਸਮਾਣਾ, ਸਨੌਰ ਅਤੇ 4 ਨਗਰ ਪੰਚਾਇਤਾਂ ਘਨੌਰ, ਘੱਗਾ, ਭਾਦਸੋਂ ਅਤੇ ਦੇਵੀਗੜ੍ਹ ਵਿੱਚ ਜਨਗਣਨਾ 2027 ਦਾ ਫੀਲਡ ਵਰਕ, ਡਿਪਟੀ ਕਮਿਸ਼ਨਰ-ਪ੍ਰਿੰਸੀਪਲ ਸੈਂਸੇਜ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਅਤੇ ਜ਼ਿਲ੍ਹੇ ਦੇ ਸੈਂਸੇਜ ਨੋਡਲ ਅਫ਼ਸਰ ਤੇ ਏ ਡੀ ਸੀ (ਪੇਂਡੂ ਵਿਕਾਸ) ਦਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ 15 ਮਈ ਤੋਂ ਸ਼ੁਰੂ ਹੋ ਗਿਆ ਹੈ। ਇਸ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਲਗਭਗ 3000 ਗਿਣਤੀਕਾਰਾਂ ਅਤੇ ਸੁਪਰਵਾਈਜਰਾਂ ਦਾ ਸਟਾਫ ਜਨਗਣਨਾ ਦੇ ਕੰਮ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰਨ ਲਈ ਲਗਾਇਆ ਗਿਆ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਕਰਵਾਏ ਜਾ ਰਹੇ ਜਨਗਣਨਾ ਦੇ ਇਸ ਕੰਮ ਵਿਚ ਪੂਰਨ ਸਹਿਯੋਗ ਕਰਨ।
ਜਨਗਣਨਾ ਦੇ ਕੰਮ ਦੀ ਸੰਪੂਰਨਤਾ, ਸਟੀਕਤਾ ਅਤੇ ਉੱਚ ਗੁਣਵੱਤਾ ਨੂੰ ਬਣਾਈ ਰੱਖਣ ਲਈ, ਸਹਾਇਕ ਖੋਜ ਅਫ਼ਸਰ, ਉਪ ਅਰਥ ਅਤੇ ਅੰਕੜਾ ਸਲਾਹਕਾਰ-ਕਮ-ਵਧੀਕ ਜ਼ਿਲ੍ਹਾ ਸੈਸੰਜ ਅਫ਼ਸਰ, ਜਸਵਿੰਦਰ ਕੌਰ ਨੇ ਤਹਿਸੀਲ ਪਟਿਆਲਾ ਦੇ ਪਿੰਡਾਂ ਲਚਕਾਣੀ, ਜੱਸੋਵਾਲ, ਰੌਂਗਲਾ, ਬਖਸ਼ੀਵਾਲਾ ਉਰਫ ਕਿਸ਼ਨਪੁਰਾ ਅਤੇ ਸਿੱਧੂਵਾਲ ਆਦਿ ਵਿੱਚ ਖੁਦ ਜਾ ਕੇ ਸੈਸੰਜ ਦੇ ਕੰਮ ਸਬੰਧੀ ਅਚਨਚੇਤ ਚੈਕਿੰਗ ਕੀਤੀ ਗਈ।
ਇਸ ਦੌਰਾਨ ਉਨ੍ਹਾਂ ਨੇ ਗਿਣਤੀਕਾਰਾਂ ਅਤੇ ਸੁਪਰਵਾਈਜਰਾਂ ਨੂੰ ਹਦਾਇਤ ਕੀਤੀ ਕਿ ਜਨਗਣਨਾ ਭਾਰਤ ਸਰਕਾਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਮਿਤੀ ਬੱਧ ਕੰਮ ਹੈ। ਦੇਸ਼ ਵਿੱਚ ਸਾਰੀਆਂ ਨਵੀਆਂ ਨੀਤੀਆ/ਸਕੀਮਾਂ ਇਸ ਡੇਟਾ ਦੇ ਅਧਾਰ ‘ਤੇ ਬਣਾਈਆਂ ਜਾਣੀਆਂ ਹਨ, ਇਸ ਲਈ ਇਹ ਡੇਟਾ ਉੱਚ ਗੁਣਵੱਤਾ ਵਾਲਾ ਅਤੇ ਸਟੀਕ ਹੋਣਾ ਬਹੁਤ ਜਰੂਰੀ ਹੈ।
ਜਸਵਿੰਦਰ ਕੌਰ ਨੇ ਦੱਸਿਆ ਕਿ ਜਨਗਣਨਾ ਦੇ ਪਹਿਲੇ ਫੇਜ ਵਿੱਚ (15 ਮਈ 2026 ਤੋਂ 13 ਜੂਨ 2026 ਤੱਕ) ਹਾਊਸ ਲਿਸਟਿੰਗ ਵਜੋਂ ਕੰਮ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਿਸ ਵਿੱਚ ਇਨੁਮੀਰੇਟਰ ਲੋਕਾਂ ਦੇ ਘਰ-ਘਰ ਜਾ ਕੇ ਹਾਊਸ ਲਿਸਟਿੰਗ ਦਾ ਕੰਮ ਕਰ ਰਹੇ ਹਨ। ਇਸ ਚੈਕਿੰਗ ਦੌਰਾਨ ਟੈਕਨੀਕਲ ਸਹਾਇਕ ਹਰਵਿੰਦਰ ਸਿੰਘ ਅਤੇ ਸਬੰਧਤ ਗਿਣਤੀਕਾਰ ਅਤੇ ਸੁਪਰਵਾਈਜਰ ਮੌਜੂਦ ਰਹੇ ਹਨ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments