Homeਪਟਿਆਲਾ ਅਪਡੇਟਪਟਿਆਲਾ ਜ਼ਿਲ੍ਹੇ ‘ਚ ਰਾਜਪੁਰਾ, ਨਾਭਾ, ਸਮਾਣਾ ਤੇ ਪਾਤੜਾਂ ਨਗਰ ਕੌਂਸਲਾਂ ਦੀਆਂ ਆਮ ਚੋਣਾਂ ਲਈ 61.02 ਫ਼ੀਸਦੀ ਵੋਟਾਂ...

ਪਟਿਆਲਾ ਜ਼ਿਲ੍ਹੇ ‘ਚ ਰਾਜਪੁਰਾ, ਨਾਭਾ, ਸਮਾਣਾ ਤੇ ਪਾਤੜਾਂ ਨਗਰ ਕੌਂਸਲਾਂ ਦੀਆਂ ਆਮ ਚੋਣਾਂ ਲਈ 61.02 ਫ਼ੀਸਦੀ ਵੋਟਾਂ ਦਾ ਭੁਗਤਾਨ- ਦਮਨਜੀਤ ਸਿੰਘ ਮਾਨ

 

ਪਟਿਆਲਾ,27 ਮਈ (ਮਨੋਜ ਵਰਮਾ):

             ਜ਼ਿਲ੍ਹਾ ਪਟਿਆਲਾ ‘ਚ ਰਾਜਪੁਰਾਨਾਭਾਸਮਾਣਾ ਤੇ ਪਾਤੜਾਂ ਨਗਰ ਕੌਂਸਲ ਦੀਆਂ ਆਮ ਚੋਣਾਂ ਲਈ ਅੱਜ ਪਈਆਂ ਵੋਟਾਂ ਦੌਰਾਨ 61.02 ਫੀਸਦੀ ਵੋਟਰਾਂ ਨੇ ਆਪਣੀਆਂ ਵੋਟਾਂ ਪਾਈਆਂ ਹਨ ਇਹ ਪ੍ਰਗਟਾਵਾ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦਮਨਜੀਤ ਸਿੰਘ ਮਾਨ ਨੇ ਕੀਤਾ ਉਨ੍ਹਾਂ ਦੱਸਿਆ ਕਿ ਇਨ੍ਹਾਂ ਚਾਰੇ ਸ਼ਹਿਰਾਂ ਵਿੱਚ 92 ਵਾਰਡਾਂ ਵਿੱਚ ਕੁਲ 403 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਇਨ੍ਹਾਂ ‘ਚੋਂ 88 ਵਾਰਡਾਂ ਵਿੱਚ ਅੱਜ ਵੋਟਾਂ ਪਈਆਂ ਹਨਕਿਉਂਕਿ ਪਾਤੜਾਂ ਦੀਆਂ ਚਾਰ ਵਾਰਡਾਂ ਵਿੱਚ ਉਮੀਦਵਾਰ ਬਿਨ੍ਹਾਂ ਮੁਕਾਬਲਾ ਜੇਤੂ ਰਹੇ ਸਨ

             ਏ ਡੀ ਸੀ ਨੇ ਦੱਸਿਆ ਕਿ ਇਹਨਾਂ ਚੋਣਾਂ ਲਈ ਕੁੱਲ 228 ਬੂਥ ਸਥਾਪਿਤ ਕੀਤੇ ਗਏ ਸਨ ਅਤੇ ਇਸ ਵਿੱਚ ਤਕਰੀਬਨ ਲੱਖ 15 ਹਜਾਰ ਵੋਟਰ ਵੋਟਾਂ ਪਾਉਣ ਲਈ ਯੋਗ ਸਨਰਾਜਪੁਰਾ ਵਿਖੇ 135 ਉਮੀਦਵਾਰ, ਸਮਾਣਾ ਵਿਖੇ 108, ਨਾਭਾ ਵਿਖੇ 99 ਅਤੇ ਪਾਤੜਾਂ ਵਿਖੇ 61 ਉਮੀਦਵਾਰ ਚੋਣ ਲੜ ਰਹੇ ਸਨ ਉਨ੍ਹਾਂ ਦੱਸਿਆ ਕਿ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਰਾਂ ਨੇ ਪੂਰੇ ਉਤਸ਼ਾਹ ਨਾਲ ਵੋਟਾਂ ਪਾਈਆਂ ਅਤੇ ਪੂਰਾ ਚੋਣ ਅਮਲ ਅਮਨ-ਅਮਾਨ ਤੇ ਸ਼ਾਂਤੀ ਪੂਰਵਕ ਸਫ਼ਲਤਾ ਨਾਲ ਨੇਪਰੇ ਚੜ੍ਹ ਗਿਆ ਹੈ

             ਦਮਨਜੀਤ ਸਿੰਘ ਮਾਨ ਨੇ ਕਿਹਾ ਕਿ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਨਿਗਰਾਨੀ ਅਤੇ ਐਸ.ਐਸ.ਪੀ. ਸ੍ਰੀ ਵਰੁਣ ਸ਼ਰਮਾ ਦੀ ਦੇਖਰੇਖ ਹੇਠ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਇਨ੍ਹਾਂ ਚੋਣਾਂ ਨੂੰ ਨਿਰਪੱਖਸੁਤੰਤਰ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਨਗਰ ਕੌਂਸਲ ਰਾਜਪੁਰਾ ਵਿਖੇ 59.70 ਫੀਸਦੀ ਵੋਟਾਂ ਪਈਆਂ ਹਨਨਾਭਾ ਵਿਖੇ 64.28 ਫੀਸਦੀਸਮਾਣਾ ਵਿਖੇ 55 ਫੀਸਦੀ ਅਤੇ ਨਗਰ ਕੌਂਸਲ ਪਾਤੜਾਂ ਵਿਖੇ 65.10 ਫੀਸਦੀ ਵੋਟਾਂ ਦਾ ਭੁਗਤਾਨ ਹੋਇਆ ਹੈਇਸ ਤੋਂ ਬਿਨ੍ਹਾਂ ਸਮਾਣਾ ਨਗਰ ਕੌਂਸਲ ਦੀ ਵਾਰਡ ਨੰਬਰ 3 ਦੀ ਚੋਣ ਦੁਬਾਰਾ ਕਰਵਾਉਣ ਲਈ ਰਾਜ ਚੋਣ ਕਮਿਸ਼ਨ ਨੂੰ ਲਿਖਿਆ ‌ਗਿਆ ਹੈ

             ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਅਧੀਨ ਮਿਉਂਸਪਲ ਕੌਂਸਲ ਨਾਭਾ ਅਧੀਨ 23 ਵਾਰਡਾਂ ਵਿੱਚ ਐਸ.ਡੀ.ਐਮ ਤੇ ਰਿਟਰਨਿੰਗ ਅਫਸਰ ਅਰਵਿੰਦਪਾਲ ਸਿੰਘ ਸੋਮਲ ਨੇ ਇਹ ਚੋਣ ਕਰਵਾਈਮਿਉਂਸਪਲ ਕੌਂਸਲ ਪਾਤੜਾਂ ਅਧੀਨ 17 ਵਾਰਡਾਂ ਵਿੱਚ ਐਸ.ਡੀ.ਐਮ ਤੇ ਰਿਟਰਨਿੰਗ ਅਫ਼ਸਰ ਕਾਲਾ ਰਾਮ ਕਾਂਸਲ ਨੇਮਿਉਂਸਪਲ ਕੌਂਸਲ ਰਾਜਪੁਰਾ ਅਧੀਨ 31 ਵਾਰਡਾਂ ਵਿੱਚ ਐਸ.ਡੀ.ਐਮ ਤੇ ਰਿਟਰਨਿੰਗ ਅਫ਼ਸਰ ਸੁਖਜਿੰਦਰ ਸਿੰਘ ਟਿਵਾਣਾ ਅਤੇ ਮਿਉਂਸਪਲ ਕਾਉਂਸਲ ਸਮਾਣਾ ਅਧੀਨ 21 ਵਾਰਡਾਂ ਵਿੱਚ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਤੇ ਰਿਟਰਨਿੰਗ ਰਸ਼ਪਿੰਦਰ ਸਿੰਘ ਨੇ ਇਹ ਚੋਣ ਕਰਵਾਈ ਹੈ ਉਨ੍ਹਾਂ ਕਿਹਾ ਕਿ ਪਾਤੜਾਂ ਵਿਖੇ ਵਾਰਡ ਨੰਬਰ 1, 4, 12 ਅਤੇ 17 ਵਿੱਚ ਉਮੀਦਵਾਰ ਬਿਨ੍ਹਾਂ ਮੁਕਾਬਲਾ ਜੇਤੂ ਰਹੇ ਸਨ

             ਦਮਨਜੀਤ ਸਿੰਘ ਮਾਨ ਨੇ ਕਿਹਾ ਕਿ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਸ਼ਡਿਊਲ ਦੇ ਅਨੁਸਾਰਇਨ੍ਹਾਂ ਚੋਣਾਂ ਲਈ ਅੱਜ ਪੋਲ ਹੋਈਆਂ ਵੋਟਾਂ ਦੀ ਗਿਣਤੀ 29.05.2026 (ਸ਼ੁੱਕਰਵਾਰ) ਨੂੰ ਗਿਣਤੀ ਕੇਂਦਰਾਂ ਤੇ ਕੀਤੀ ਜਾਵੇਗੀਨਗਰ ਕੌਂਸਲ ਪਾਤੜਾਂ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਕਿਰਤੀ ਕਾਲਜ ਨਿਆਲ ਵਿਖੇ ਹੋਵੇਗੀ, ਨਾਭਾ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਕਰਵਾਈ ਜਾਵੇਗੀ, ਸਮਾਣਾ ਨਗਰ ਕੌਂਸਲ ਦੀਆਂ ਵੋਟਾਂ ਦੀ ਗਿਣਤੀ ਪਬਲਿਕ ਕਾਲਜ ਸਮਾਣਾ ਅਤੇ ਰਾਜਪੁਰਾ ਨਗਰ ਕੌਂਸਲ ਦੀਆਂ ਵੋਟਾਂ ਦੀ ਗਿਣਤੀ ਐਸ ਡੀ ਐਮ ਦਫ਼ਤਰ ਦੇ ਹਾਲ ਵਿਖੇ ਕਰਵਾਈ ਜਾਵੇਗੀ

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments