Homeਪਟਿਆਲਾ ਅਪਡੇਟਸਮਾਣਾ 'ਚ ਕਵਰੇਜ ਦੌਰਾਨ ਪੱਤਰਕਾਰਾਂ ਨਾਲ ਬਦਸਲੂਕੀ; ਲੀਡਰਾਂ ਨੇ ਕੀਤੀ ਤੂੰ-ਤੜਕ, ਮੋਬਾਈਲ...

ਸਮਾਣਾ ‘ਚ ਕਵਰੇਜ ਦੌਰਾਨ ਪੱਤਰਕਾਰਾਂ ਨਾਲ ਬਦਸਲੂਕੀ; ਲੀਡਰਾਂ ਨੇ ਕੀਤੀ ਤੂੰ-ਤੜਕ, ਮੋਬਾਈਲ ਖੋਹਣ ਦੇ ਵੀ ਆਰੋਪ

ਸਮਾਣਾ (ਪਟਿਆਲਾ):26ਮਈ (ਛਤਰਪਾਲ ਸਿੰਘ):ਸਮਾਣਾ ਵਿਖੇ ਇੱਕ ਸਿਆਸੀ ਪ੍ਰੋਗਰਾਮ ਦੌਰਾਨ ਕਵਰੇਜ ਕਰਨ ਪਹੁੰਚੇ ਮੀਡੀਆ ਕਰਮੀਆਂ ਨਾਲ ਕੁਝ ਸਿਆਸੀ ਆਗੂਆਂ ਵੱਲੋਂ ਬਦਸਲੂਕੀ ਅਤੇ ਗਾਲੀ-ਗਲੋਚ ਕਰਨ ਦਾ ਬੇਹੱਦ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ, ਇਨ੍ਹਾਂ ਸਿਆਸੀ ਲੀਡਰਾਂ ਨੇ ਖ਼ੁਦ ਹੀ ਪੱਤਰਕਾਰਾਂ ਨੂੰ ਕਵਰੇਜ ਦੇ ਲਈ ਸੱਦਿਆ ਸੀ, ਪਰ ਮੌਕੇ ‘ਤੇ ਕਿਸੇ ਗੱਲ ਨੂੰ ਲੈ ਕੇ ਉਹ ਮੀਡੀਆ ਕਰਮੀਆਂ ਨਾਲ ਹੀ ਉਲਝ ਗਏ ਅਤੇ ਤੂੰ-ਤੜਕ ‘ਤੇ ਉਤਰ ਆਏ।

ਮੋਬਾਈਲ ਖੋਹੇ, ਅੰਦਰਲੀਆਂ ਖੌਫ਼ਨਾਕ ਤਸਵੀਰਾਂ ਆਈਆਂ ਸਾਹਮਣੇ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ, ਇਸ ਹੰਗਾਮੇ ਦੌਰਾਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਲੀਡਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਨਾ ਸਿਰਫ਼ ਪੱਤਰਕਾਰਾਂ ਨਾਲ ਗਾਲੀ-ਗਲੋਚ ਕੀਤਾ ਗਿਆ, ਸਗੋਂ ਕਥਿਤ ਤੌਰ ‘ਤੇ ਮੌਕੇ ਦੀ ਵੀਡੀਓ ਬਣਾ ਰਹੇ ਕੁਝ ਮੀਡੀਆ ਕਰਮੀਆਂ ਦੇ ਮੋਬਾਈਲ ਫ਼ੋਨ ਵੀ ਖੋਹ ਲਏ ਗਏ। ਸਮਾਣਾ ਦੇ ਅੰਦਰੋਂ ਸਾਹਮਣੇ ਆਈਆਂ ਇਸ ਘਟਨਾ ਦੀਆਂ ਖੌਫ਼ਨਾਕ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਸਿਆਸੀ ਆਗੂਆਂ ਦਾ ਵਤੀਰਾ ਸਾਫ਼ ਦੇਖਿਆ ਜਾ ਸਕਦੀ ਹੈ।

ਪੱਤਰਕਾਰਾਂ ਦੇ ਹੱਕ ਵਿੱਚ ਨਾ ਖੜ੍ਹਨ ‘ਤੇ ਉੱਠੇ ਸਵਾਲ: “ਦਫ਼ਤਰਾਂ ‘ਚ ਬੈਠੇ ਰਹੇ ਆਕਾ”

ਇਸ ਘਟਨਾ ਤੋਂ ਬਾਅਦ ਜਿੱਥੇ ਸਿਆਸੀ ਗਲਿਆਰਿਆਂ ਅਤੇ ਮੀਡੀਆ ਜਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉੱਥੇ ਹੀ ਵੱਡੇ ਮੀਡੀਆ ਹਾਊਸਾਂ ਅਤੇ ਪ੍ਰਬੰਧਕਾਂ ਦੇ ਵਤੀਰੇ ‘ਤੇ ਵੀ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਫੀਲਡ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਦਾ ਕਹਿਣਾ ਹੈ ਕਿ ਲੀਡਰਾਂ ਦੇ ਮਗਰ ਤਾਂ ਪੱਤਰਕਾਰ ਹਮੇਸ਼ਾ ਹਿੱਕ ਡਾਹ ਕੇ ਖੜ੍ਹ ਜਾਂਦੇ ਹਨ ਅਤੇ ਹਰ ਛੋਟੀ-ਵੱਡੀ ਖ਼ਬਰ ਨੂੰ ਜਨਤਾ ਤੱਕ ਪਹੁੰਚਾਉਂਦੇ ਹਨ, ਪਰ ਜਦੋਂ ਅੱਜ ਫੀਲਡ ਵਿੱਚ ਪੱਤਰਕਾਰਾਂ ‘ਤੇ ਬਿਪਤਾ ਆਈ ਅਤੇ ਉਨ੍ਹਾਂ ਨਾਲ ਬਦਸਲੂਕੀ ਹੋਈ, ਤਾਂ ਉਨ੍ਹਾਂ ਦੀ ਪਿੱਠ ‘ਤੇ ਖੜ੍ਹਨ ਵਾਲੇ ਵੱਡੇ ਅਧਿਕਾਰੀ ਅਤੇ ਦਫ਼ਤਰੀ ਆਕਾ ਆਪਣੇ ਏਸੀ ਕਮਰਿਆਂ ਅਤੇ ਦਫ਼ਤਰਾਂ ਵਿੱਚ ਹੀ ਬੈਠੇ ਰਹੇ।

ਮੀਡੀਆ ਭਾਈਚਾਰੇ ਵੱਲੋਂ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀ ਲੀਡਰਾਂ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments