Homeਪੰਜਾਬਤਰਨਤਾਰਨ 'ਚ ਖ਼ੂਨੀ ਰਿਸ਼ਤੇ: ਜ਼ਮੀਨੀ ਵਿਵਾਦ 'ਚ ਭਤੀਜੇ ਨੇ ਡੰਡੇ ਮਾਰ ਕੇ...

ਤਰਨਤਾਰਨ ‘ਚ ਖ਼ੂਨੀ ਰਿਸ਼ਤੇ: ਜ਼ਮੀਨੀ ਵਿਵਾਦ ‘ਚ ਭਤੀਜੇ ਨੇ ਡੰਡੇ ਮਾਰ ਕੇ ਕੀਤਾ ਚਾਚੇ ਦਾ ਬੇਰਹਿਮੀ ਨਾਲ ਕਤਲ

ਤਰਨਤਾਰਨ/ਸਰਹਾਲੀ:23 ਮਈ (ਛਤਰਪਾਲ ਸਿੰਘ): ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜੌੜਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਰਿਸ਼ਤੇ ਦੇ ਕਤਲ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਕਲਯੁਗੀ ਭਤੀਜੇ ਨੇ ਆਪਣੇ ਚਾਚੇ ਦੇ ਸਿਰ ਵਿੱਚ ਡੰਡੇ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲਿਆ ਅਤੇ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਵੇਰੇ 7 ਵਜੇ ਹੋਇਆ ਝਗੜਾ ਬਣਿਆ ਮੌਤ ਦਾ ਕਾਰਨ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. (DSP) ਰਵੀਸ਼ੇਰ ਸਿੰਘ ਨੇ ਦੱਸਿਆ ਕਿ ਪਿੰਡ ਜੌੜਾ ਦੇ ਰਹਿਣ ਵਾਲੇ ਬਲਬੀਰ ਸਿੰਘ (ਪੁੱਤਰ ਮੱਸਾ ਸਿੰਘ) ਦਾ ਆਪਣੇ ਭਤੀਜੇ ਸੁਰਜੀਤ ਸਿੰਘ ਨਾਲ ਕਾਫ਼ੀ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।

ਸ਼ਨੀਵਾਰ ਸਵੇਰੇ ਲਗਭਗ 7 ਵਜੇ ਇਹ ਵਿਵਾਦ ਉਸ ਸਮੇਂ ਖ਼ੂਨੀ ਰੂਪ ਧਾਰਨ ਕਰ ਗਿਆ, ਜਦੋਂ ਮੁਲਜ਼ਮ ਸੁਰਜੀਤ ਸਿੰਘ ਨੇ ਆਪਣੀ ਪਤਨੀ ਨੂੰ ਨਾਲ ਲਿਆ ਅਤੇ ਚਾਚੇ ਬਲਬੀਰ ਸਿੰਘ ਨਾਲ ਗਾਲੀ-ਗਲੋਚ ਤੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਬਹਿਸਬਾਜ਼ੀ ਦੌਰਾਨ ਤੈਸ਼ ਵਿੱਚ ਆਏ ਸੁਰਜੀਤ ਸਿੰਘ ਨੇ ਬਲਬੀਰ ਸਿੰਘ ਦੇ ਸਿਰ ਵਿੱਚ ਡੰਡਿਆਂ ਨਾਲ ਕਈ ਵਾਰ ਕੀਤੇ। ਸਿਰ ‘ਤੇ ਗੰਭੀਰ ਸੱਟ ਲੱਗਣ ਕਾਰਨ ਬਲਬੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪਤਨੀ ਸਮੇਤ ਮੁਲਜ਼ਮ ‘ਤੇ ਕੇਸ ਦਰਜ ਪੁਲਿਸ ਅਧਿਕਾਰੀਆਂ ਅਨੁਸਾਰ, ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਥਾਣਾ ਸਰਹਾਲੀ ਵਿਖੇ ਮੁਲਜ਼ਮ ਸੁਰਜੀਤ ਸਿੰਘ ਅਤੇ ਉਸ ਦੀ ਪਤਨੀ ਹਰਜੀਤ ਕੌਰ ਦੇ ਖ਼ਿਲਾਫ਼ ਕਾਨੂੰਨੀ ਧਾਰਾਵਾਂ ਤਹਿਤ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਦੋਵਾਂ ਨੂੰ ਜਲਦ ਹੀ ਹਿਰਾਸਤ ਵਿੱਚ ਲੈ ਲਿਆ ਜਾਵੇਗਾ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments