Home ਦੇਸ਼ ਸਿਆਸੀ ਹੜਕੰਪ: ਨਾਬਾਲਗ ਦੇ ਸ਼ੋਸ਼ਣ ਮਾਮਲੇ ‘ਚ ਘਿਰੇ ਅਕਾਲੀ ਆਗੂ ਜਸਕਰਨਜੀਤ ਦਿਓਲ,...

ਸਿਆਸੀ ਹੜਕੰਪ: ਨਾਬਾਲਗ ਦੇ ਸ਼ੋਸ਼ਣ ਮਾਮਲੇ ‘ਚ ਘਿਰੇ ਅਕਾਲੀ ਆਗੂ ਜਸਕਰਨਜੀਤ ਦਿਓਲ, ‘ਆਪ’ ਆਗੂ ਬਲਤੇਜ ਪੰਨੂ ਨੇ ਸੁਖਬੀਰ ਬਾਦਲ ‘ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

0

 ਚੰਡੀਗੜ੍ਹ:18 ਮਈ (ਛਤਰਪਾਲ ਸਿੰਘ):ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਅਤੇ ਸੀਨੀਅਰ ਆਗੂ ਜਸਕਰਨਜੀਤ ਸਿੰਘ ਦਿਓਲ ਵਿਰੁੱਧ ਨਾਬਾਲਗ ਲੜਕੀ ਦੇ ਸ਼ੋਸ਼ਣ ਦੇ ਮਾਮਲੇ ਵਿੱਚ ਦਰਜ ਹੋਏ ਕੇਸ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੀ ਕਾਰਜਸ਼ੈਲੀ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ।

ਬਲਤੇਜ ਪੰਨੂ ਨੇ ਲਾਏ ਬੇਹੱਦ ਗੰਭੀਰ ਇਲਜ਼ਾਮ

ਮੀਡੀਆ ਸਾਹਮਣੇ ਆਏ ‘ਆਪ’ ਆਗੂ ਬਲਤੇਜ ਪੰਨੂ ਨੇ ਮਾਮਲੇ ਦੇ ਮੁਲਜ਼ਮਾਂ ਬਾਰੇ ਬੋਲਦਿਆਂ ਕਿਹਾ ਕਿ ਇਹੋ ਜਿਹੇ ‘ਹੀਰੇ’ ਸਿਰਫ਼ ਸੁਖਬੀਰ ਸਿੰਘ ਬਾਦਲ ਨੂੰ ਹੀ ਮਿਲ ਸਕਦੇ ਹਨ, ਜਿਸ ਨੂੰ ਹੁਣ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੰਨੂ ਨੇ ਇਲਜ਼ਾਮ ਲਾਇਆ ਕਿ ਜਸਕਰਨਜੀਤ ਦਿਓਲ ਨੇ ਪਹਿਲਾਂ ਲੁਧਿਆਣਾ ਦੇ ਇੱਕ ਵਿਅਕਤੀ ਦੀ ਪਤਨੀ ਨੂੰ ਆਪਣੇ ਕੋਲ ਰੱਖਿਆ ਅਤੇ ਫਿਰ ਉਸਦੀ ਨਾਬਾਲਗ ਧੀ ਨਾਲ ਵੀ ਬੇਹੱਦ ਇਤਰਾਜ਼ਯੋਗ ਅਤੇ ਸ਼ਰਮਨਾਕ ਹਰਕਤਾਂ ਕੀਤੀਆਂ।

ਅਕਾਲੀ ਦਲ ਦੀ ਲੀਡਰਸ਼ਿਪ ‘ਤੇ ਸਾਧਿਆ ਨਿਸ਼ਾਨਾ

ਅਕਾਲੀ ਦਲ ਦੀ ਰਣਨੀਤੀ ‘ਤੇ ਸਵਾਲ ਖੜ੍ਹੇ ਕਰਦਿਆਂ ਬਲਤੇਜ ਪੰਨੂ ਨੇ ਕਿਹਾ, “ਅਕਾਲੀ ਦਲ ਵਿੱਚ ਕਦੇ ਵੇਸਵਾਵਾਂ ਦੇ ਪਰਿਵਾਰਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ, ਕਦੇ ਗੈਂਗਸਟਰਾਂ ਨੂੰ ਅਤੇ ਹੁਣ ਅਜਿਹੇ ਕਿਰਦਾਰ ਵਾਲੇ ਆਗੂਆਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਇੰਨੇ ਗੰਭੀਰ ਦੋਸ਼ ਲੱਗਣ ਅਤੇ ਗ੍ਰਿਫ਼ਤਾਰੀ ਹੋਣ ਦੇ ਬਾਵਜੂਦ ਜਸਕਰਨਜੀਤ ਦਿਓਲ ਅਜੇ ਵੀ ਅਕਾਲੀ ਦਲ ਬਾਦਲ ਦੇ ਮੈਂਬਰ ਅਤੇ ਆਗੂ ਬਣੇ ਹੋਏ ਹਨ ਅਤੇ ਉਨ੍ਹਾਂ ਨੂੰ ਹਲਕਾ ਇੰਚਾਰਜ ਦੇ ਅਹੁਦੇ ਤੋਂ ਵੀ ਨਹੀਂ ਹਟਾਇਆ ਗਿਆ ਹੈ।

“ਟਿਕਟ ਦੇਣ ਦਾ ਕੰਮ ਅਕਾਲੀ ਦਲ ਹੀ ਕਰ ਸਕਦਾ ਹੈ”

ਬਲਤੇਜ ਪੰਨੂ ਨੇ ਵਿਅੰਗਮਈ ਲਹਿਜੇ ਵਿੱਚ ਕਿਹਾ ਕਿ ਅਜਿਹੇ ਦਲੇਰ ਨੌਜਵਾਨਾਂ ਨੂੰ ਸਿਰਫ਼ ਅਕਾਲੀ ਦਲ ਹੀ ਲੱਭ ਕੇ ਲਿਆ ਸਕਦਾ ਹੈ। ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਆਖਿਆ ਕਿ ਅਜਿਹੇ ਸੰਗੀਨ ਮਾਮਲਿਆਂ ਵਿੱਚ ਘਿਰੇ ਬੰਦੇ ਨੂੰ ਪਾਰਟੀ ਵਿੱਚ ਅਹਿਮ ਜ਼ਿੰਮੇਵਾਰੀਆਂ ਅਤੇ ਟਿਕਟਾਂ ਦੇਣ ਦਾ ਕੰਮ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਹਲਕਾ ਦਾਖਾ ਸਹਿਤ ਪੂਰੇ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਅਕਾਲੀ ਦਲ ਬੈਕਫੁੱਟ ‘ਤੇ ਨਜ਼ਰ ਆ ਰਿਹਾ ਹੈ।

Exit mobile version