HomeVideoਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਸ਼ਾਨਦਾਰ ਪਟਿਆਲਾ ਦੇ ਪਲੇਅ—ਵੇਅ ਸੀਨੀ.ਸੈਕ.ਸਕੂਲ ਦੇ...

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਸ਼ਾਨਦਾਰ ਪਟਿਆਲਾ ਦੇ ਪਲੇਅ—ਵੇਅ ਸੀਨੀ.ਸੈਕ.ਸਕੂਲ ਦੇ ਬੱਚਿਆਂ ਨੇ ਕੀਤਾ ਨਾਂਅ ਰੌਸ਼ਨ

ਪਟਿਆਲਾ ਜ਼ਿਲ੍ਹੇ ਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਮਾਰੀ ਬਾਜ਼ੀ 

ਪਟਿਆਲਾ: 15 ਮਈ 2026 (ਛਤਰਪਾਲ ਸਿੰਘ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਇਸ ਸਾਲ ਪਟਿਆਲਾ ਜ਼ਿਲ੍ਹੇ ਨੇ ਸੂਬੇ ਭਰ ਵਿੱਚੋਂ ਸਭ ਤੋਂ ਵੱਧ ਮੈਰਿਟ ਹੋਲਡਰ ਦੇ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸੂਬੇ ਦੀ ਕੁੱਲ ਮੈਰਿਟ ਸੂਚੀ ਵਿੱਚ ਆਏ 278 ਵਿਦਿਆਰਥੀਆਂ ਵਿੱਚੋਂ ਇਕੱਲੇ ਪਟਿਆਲਾ ਜ਼ਿਲ੍ਹੇ ਦੇ 59 ਵਿਦਿਆਰਥੀਆਂ ਨੇ ਆਪਣੀ ਜਗ੍ਹਾ ਬਣਾਈ ਹੈ।

ਲੜਕੀਆਂ ਨੇ ਗੱਡੇ ਸਫ਼ਲਤਾ ਦੇ ਝੰਡੇ

ਜ਼ਿਲ੍ਹੇ ਦੀ ਮੈਰਿਟ ਸੂਚੀ ਵਿੱਚ ਲੜਕੀਆਂ ਦਾ ਦਬਦਬਾ ਦੇਖਣ ਨੂੰ ਮਿਲਿਆ। ਕੁੱਲ 59 ਮੈਰਿਟ ਹੋਲਡਰਾਂ ਵਿੱਚੋਂ 37 ਲੜਕੀਆਂ ਹਨ, ਜਦੋਂ ਕਿ 22 ਲੜਕਿਆਂ ਨੇ ਸੂਬਾ ਪੱਧਰੀ ਮੈਰਿਟ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਜ਼ਿਲ੍ਹੇ ਦੀ ਕੁੱਲ ਪਾਸ ਪ੍ਰਤੀਸ਼ਤਤਾ 91.40% ਰਹੀ। ਪ੍ਰੀਖਿਆ ਵਿੱਚ ਬੈਠੇ 17,671 ਵਿਦਿਆਰਥੀਆਂ ਵਿੱਚੋਂ 16,152 ਵਿਦਿਆਰਥੀ ਸਫ਼ਲ ਰਹੇ ਹਨ।

ਜ਼ਿਲ੍ਹੇ ਦੇ ਟੌਪਰ ਵਿਦਿਆਰਥੀ

  • ਅਫਰੀਨ ਅਜ਼ੀਮ (ਪਲੇਅ-ਵੇਅ ਸੀਨੀਅਰ ਸੈਕੰਡਰੀ ਸਕੂਲ): 500 ਵਿੱਚੋਂ 499 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿੱਚੋਂ ਚੌਥਾ ਅਤੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ।

  • ਨਵਨੀਤ ਕੌਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਾਦਸ਼ਾਹਪੁਰ): 495 ਅੰਕਾਂ ਨਾਲ ਜ਼ਿਲ੍ਹੇ ਵਿੱਚੋਂ ਦੂਜਾ ਅਤੇ ਸੂਬੇ ਵਿੱਚੋਂ ਛੇਵਾਂ ਸਥਾਨ ਪ੍ਰਾਪਤ ਕੀਤਾ।

  • ਸਮਰੀਨ ਕੋਸ਼ਿਸ਼ (ਪਲੇਅ-ਵੇਅ ਸਕੂਲ): 494 ਅੰਕਾਂ ਨਾਲ ਜ਼ਿਲ੍ਹੇ ਵਿੱਚ ਤੀਜਾ ਸਥਾਨ ਹਾਸਲ ਕੀਤਾ।

  • ਗੈਵਿਨ ਸ਼ਰਮਾ (ਪਲੇਅ-ਵੇਅ ਸਕੂਲ): 494 ਅੰਕਾਂ ਨਾਲ ਜ਼ਿਲ੍ਹੇ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ।

  • ਸਪਨਾ (ਮੈਰੀਟੋਰੀਅਸ ਸਕੂਲ, ਪਟਿਆਲਾ): 493 ਅੰਕਾਂ ਨਾਲ ਜ਼ਿਲ੍ਹੇ ਵਿੱਚੋਂ ਪੰਜਵੇਂ ਸਥਾਨ ‘ਤੇ ਰਹੀ।


ਪਲੇਅ-ਵੇਅ ਸਕੂਲ ਦੀ ਇਤਿਹਾਸਕ ਪ੍ਰਾਪਤੀ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਸ਼ਾਨਦਾਰ ਪਟਿਆਲਾ ਦੇ ਪਲੇਅ—ਵੇਅ ਸੀਨੀ.ਸੈਕ.ਸਕੂਲ ਦੇ ਬੱਚਿਆਂ ਨੇ ਨਾਂਅ ਰੌਸ਼ਨ ਕੀਤਾ। ਡਾ. ਰਾਜਬੀਰ ਸਿੰਘ ਚੇਅਰਮੈਨ ਪਲੇਅ—ਵੇਅ ਸਕੂਲ ਨੇ ਦੱਸਿਆ ਕਿ ਪਟਿਆਲਾ ਦੇ ਪਲੇਅ-ਵੇਅ ਸੀਨੀਅਰ ਸੈਕੰਡਰੀ ਸਕੂਲ ਨੇ ਇਸ ਵਾਰ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਇਕੱਲੇ ਇਸ ਸਕੂਲ ਦੇ 36 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਥਾਂ ਬਣਾਈ ਹੈ, ਜਿਸ ਨਾਲ ਇਹ ਸਕੂਲ ਪੰਜਾਬ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ ਵਿੱਚੋਂ ਇੱਕ ਬਣ ਕੇ ਉਭਰਿਆ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments