Homeਪਟਿਆਲਾ ਅਪਡੇਟਪਟਿਆਲਾ ਕਾਂਗਰਸ ਦੇ ਸੰਗਠਨ ਵਿੱਚ ਵੱਡਾ ਫੇਰਬਦਲ: ਮੋਹਿਤ ਮੋਹਿੰਦਰਾ ਅਤੇ ਨਰੇਸ਼ ਦੁੱਗਲ...

ਪਟਿਆਲਾ ਕਾਂਗਰਸ ਦੇ ਸੰਗਠਨ ਵਿੱਚ ਵੱਡਾ ਫੇਰਬਦਲ: ਮੋਹਿਤ ਮੋਹਿੰਦਰਾ ਅਤੇ ਨਰੇਸ਼ ਦੁੱਗਲ ਨੇ ਨਵ-ਨਿਯੁਕਤ 35 ਮੰਡਲ ਪ੍ਰਧਾਨਾਂ ਨੂੰ ਦਿੱਤੀ ਮੁਬਾਰਕਬਾਦ

 ਮਿਹਨਤੀ ਆਗੂਆਂ ਦੀ ਨਿਯੁਕਤੀ ਨਾਲ ਪਟਿਆਲਾ ਵਿੱਚ ਕਾਂਗਰਸ ਦੀ ਮੁਹਿੰਮ ਨੂੰ ਮਿਲੇਗੀ ਨਵੀਂ ਰਫ਼ਤਾਰ- ਮੋਹਿਤ ਮੋਹਿੰਦਰਾ

ਪਟਿਆਲਾ, 15 ਮਈ :(ਦੀਪਕ ਦੱਤਾ)

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਅਤੇ ਜਿਲ੍ਹਾ ਕਾਂਗਰਸ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਨਰੇਸ਼ ਦੁੱਗਲ ਨੇ ਅੱਜ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਵੱਲੋਂ ਨਿਯੁਕਤ ਹਲਕਾ ਪਟਿਆਲਾ ਦਿਹਾਤੀ ਦੇ 35 ਨਵੇਂ ਮੰਡਲ ਪ੍ਰਧਾਨਾਂ ਦੀ ਸੂਚੀ ਜਾਰੀ ਹੋਣ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਮੋਹਿਤ ਮੋਹਿੰਦਰਾ ਨੇ ਸਮੂਹ ਨਿਯੁਕਤ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਿਯੁਕਤੀਆਂ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਲਈ ਇੱਕ ਅਹਿਮ ਕਦਮ ਹਨ।

ਮੋਹਿਤ ਮੋਹਿੰਦਰਾ ਨੇ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਵੱਲੋਂ ਨਿਯੁਕਤ ਕੀਤੇ ਗਏ ਹਲਕਾ ਪਟਿਆਲਾ ਦਿਹਾਤੀ ਦੇ ਸਮੂਹ ਮੰਡਲ ਪ੍ਰਧਾਨਾਂ ਨੂੰ ਮੁਬਾਰਕਾਂ ਦਿਤੀਆਂ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਨਵ ਨਿਯੁਕਤ ਅਹੁਦੇਦਾਰ ਪਾਰਟੀ ਦੀਆਂ ਉਮੀਦਾਂ ‘ਤੇ ਖ਼ਰੇ ਉਤਰਨਗੇ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਤੇ ਵਫ਼ਾਦਾਰੀ ਨਾਲ ਨਿਭਾਉਣਗੇ। ਉਨ੍ਹਾਂ ਵਿਸ਼ੇਸ਼ ਤੌਰ ਤੇ ਕਿਹਾ ਕਿ ਇਸ ਨਿਯੁਕਤੀ ਨਾਲ ਸੰਗਠਨ ਪਹਿਲਾਂ ਨਾਲੋਂ ਕਿਤੇ ਵੱਧ ਮਜ਼ਬੂਤ ਹੋਵੇਗਾ।”
ਨਿਯੁਕਤ ਕੀਤੇ ਗਏ ਮੰਡਲ ਪ੍ਰਧਾਨਾਂ ਦੇ ਨਾਮ:
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀ ਮੋਹਿਤ ਮੋਹਿੰਦਰਾ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਰੋਹਟਾ ਮੰਡਲ ਤੋਂ ਮਿਹਰਬਾਨ ਸ਼ਿਵ ਕੰਵਰ ਸਿੰਘ ਬਾਜਵਾ, ਮੰਡੌਰ ਮੰਡਲ ਤੋਂ ਜਗਦੀਪ ਸਿੰਘ ਜੱਗੀ, ਹਿਆਣਾ ਕਲਾਂ ਤੋਂ ਜਗਪਾਲ ਸਿੰਘ, ਲੁਬਾਣਾ ਤੋਂ ਸੁਖਚੈਨ ਸਿੰਘ, ਅਜਨੌਦਾ ਕਲਾਂ ਤੋਂ ਸੁਰਿੰਦਰ ਸਿੰਘ, ਐਲੋਵਾਲ ਤੋਂ ਭਜਨ ਸਿੰਘ, ਡੰਡਰਾਲਾ ਤੋਂ ਦਰਸ਼ਨ ਸਿੰਘ (ਹੈਪੀ), ਵਿਕਾਸ ਨਗਰ ਤੋਂ ਰਮੇਸ਼ ਸਿੰਘ ਰਾਵਤ, ਸਿੱਧੂਵਾਲ ਤੋਂ ਸੁਖਵਿੰਦਰ ਸਿੰਘ, ਜੱਸੋਵਾਲ ਤੋਂ ਕੇਵਲ ਸਿੰਘ, ਰਣਜੀਤ ਨਗਰ ਤੋਂ ਜਗਦੀਪ ਸ਼ਰਮਾ, ਬਾਰਨ ਤੋਂ ਗੁਰਸੇਵਕ ਸਿੰਘ, ਲੰਗ ਮੰਡਲ ਤੋਂ ਸੁੱਚਾ ਸਿੰਘ, ਚਲੈਲਾ ਤੋਂ ਸੁਰਜੀਤ ਸਿੰਘ, ਫੱਗਣ ਮਾਜਰਾ ਤੋਂ ਸੁਖਵਿੰਦਰ ਸਿੰਘ, ਆਦਰਸ਼ ਕਲੋਨੀ ਤੋਂ ਸਤਿੰਦਰ ਪਾਲ, ਅਨੰਦ ਨਗਰ-ਬੀ ਤੋਂ ਲਵਜੋਤ ਸਿੰਘ, ਦਸ਼ਮੇਸ਼ ਨਗਰ ਤੋਂ ਪਰਦੀਪ ਕੁਮਾਰ ਸ਼ਰਮਾ, ਹਰਿੰਦਰ ਨਗਰ ਤੋਂ ਜਤਿੰਦਰ ਕੌਰ, ਝਿੱਲ ਮੰਡਲ ਤੋਂ ਜਸਵੰਤ ਸਿੰਘ, ਮੇਹਰ ਸਿੰਘ ਕਲੋਨੀ ਤੋਂ ਗੁਰਜੀਤ ਸਿੰਘ (ਬੰਟੀ), ਰਤਨ ਨਗਰ ਤੋਂ ਸਦਾ ਰਾਮ, ਤ੍ਰਿਪੜੀ ਤੋਂ ਪ੍ਰਵੀਨ ਕਾਲੜਾ, ਜੁਝਾਰ ਨਗਰ ਤੋਂ ਮਨੋਜ ਸ਼ਰਮਾ, ਸੁੰਦਰ ਨਗਰ ਤੋਂ ਲਲਿਤਾ ਰਾਣੀ, ਪੁਰਾਣਾ ਬਿਸ਼ਨ ਨਗਰ ਤੋਂ ਨਵਦੀਪ ਸ਼ਰਮਾ, ਆਜ਼ਾਦ ਨਗਰ ਤੋਂ ਸੇਵਾ ਸਿੰਘ, ਅਨਾਜ ਮੰਡੀ ਤੋਂ ਗੌਰਵ ਬਾਂਸਲ, ਹੀਰਾ ਬਾਗ ਤੋਂ ਬਲਦੇਵ ਚੰਦ ਬਿੱਟੂ, ਤਫਜ਼ਲਪੁਰਾ ਤੋਂ ਗੁਲਾਬ ਰਾਏ ਗਰਗ, ਗੁਰੂ ਨਾਨਕ ਨਗਰ ਤੋਂ ਤਰਨਵੀਰ ਸਿੰਘ ਕੋਹਲੀ, ਡੀ.ਐਮ.ਡਬਲਯੂ ਤੋਂ ਸੋਨੂੰ, ਬਾਜਵਾ ਕਲੋਨੀ ਤੋਂ ਅਨੀਤਾ ਕੁਮਾਰੀ, ਫੈਕਟਰੀ ਏਰੀਆ ਤੋਂ ਜਗਦੀਪ ਸਿੰਘ ਅਤੇ ਅਰਬਨ ਸਟੇਟ ਮੰਡਲ ਤੋਂ ਭੂਪਿੰਦਰ ਸਿੰਘ ਦੇ ਨਾਮ ਸ਼ਾਮਲ ਹਨ। ਇਹਨਾਂ ਸਾਰੇ ਆਗੂਆਂ ਨੂੰ ਆਪਣੇ-ਆਪਣੇ ਖੇਤਰ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਮੋਹਿਤ ਮੋਹਿੰਦਰਾ ਨੇ ਜਿਲ੍ਹਾ ਕਾਂਗਰਸ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਨਰੇਸ਼ ਦੁੱਗਲ ਅਤੇ ਸਾਰੇ ਮੰਡਲ ਪ੍ਰਧਾਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਅੱਗੇ ਕਿਹਾ ਕਿ ਇਹਨਾਂ ਨਿਯੁਕਤੀਆਂ ਦਾ ਮੁੱਖ ਮਕਸਦ ਕਾਂਗਰਸ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਪਟਿਆਲਾ ਦੇ ਹਰ ਘਰ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਇਹ ਨਵੇਂ ਚੁਣੇ ਗਏ ਪ੍ਰਧਾਨ ਆਪਣੇ-ਆਪਣੇ ਇਲਾਕਿਆਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਸਮੂਹ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਇੱਕਜੁੱਟ ਹੋ ਕੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਸ਼ੁਰੂ ਕਰਨ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments