Homeਪਟਿਆਲਾ ਅਪਡੇਟਪਟਿਆਲਾ ਨੂੰ ਹੜ੍ਹਾਂ ਤੋਂ ਮਿਲੇਗੀ ਪੱਕੀ ਰਾਹਤ, ਵੱਡੀ ਨਦੀ ਦੇ ਬੰਨ੍ਹ ਮਜ਼ਬੂਤ...

ਪਟਿਆਲਾ ਨੂੰ ਹੜ੍ਹਾਂ ਤੋਂ ਮਿਲੇਗੀ ਪੱਕੀ ਰਾਹਤ, ਵੱਡੀ ਨਦੀ ਦੇ ਬੰਨ੍ਹ ਮਜ਼ਬੂਤ ਕਰਕੇ ਕੰਢਿਆਂ ‘ਤੇ ਬੂਟੇ ਲਗਾਏ ਜਾਣਗੇ ਡਾ. ਬਲਬੀਰ ਸਿੰਘ

ਤ੍ਰਿਪੜੀ ‘ਚ ਸੜਕਾਂ ਬਣਾਉਣ ਤੇ ਪਿੰਡ ਹਿਆਣਾ ਕਲਾਂ ਦੇ ਛੱਪੜ ਦਾ ਮਸਲਾ ਹੱਲ ਕਰਨ ਦੇ ਨਿਰਦੇਸ਼

ਪਟਿਆਲਾ, 14 ਮਈ:(ਛਤਰਪਾਲ ਸਿੰਘ)

 

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪਟਿਆਲਾ ਨੂੰ ਹੜ੍ਹਾਂ ਤੋਂ ਪੱਕੀ ਰਾਹਤ ਦਿਵਾਉਣ ਦੀ ਯੋਜਨਾ ਉਪਰ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੌਲਤਪੁਰ ਤੋਂ ਲੈਕੇ ਡਕਾਲਾ ਰੋਡ ਤੱਕ ਵੱਡੀ ਨਦੀ ਦੇ ਬੰਨ੍ਹ ਮਜ਼ਬੂਤ ਕਰਨ ਸਮੇਤ ਡਕਾਲਾ ਰੋਡ ਤੋਂ ਘੱਗਰ ਤੱਕ 4 ਕਿਲੋਮੀਟਰ ਲੰਬਾਈ ਨੂੰ ਵੀ ਹੋਰ ਡੂੰਘਾ ਕਰਕੇ ਇਸ ਦੀ ਪਾਣੀ ਲਿਜਾਣ ਦੀ ਸਮਰੱਥਾ ਵਧਾਈ ਜਾ ਰਹੀ ਹੈ।

ਸਿਹਤ ਮੰਤਰੀ ਵੱਲੋਂ ਪਟਿਆਲਾ ਦਿਹਾਤੀ ਹਲਕੇ ‘ਚ ਵਿਕਾਸ ਕੰਮਾਂ ਦਾ ਜਾਇਜ਼ਾ

ਡਾ. ਬਲਬੀਰ ਸਿੰਘ, ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਸਮੇਤ ਹੋਰ ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਕਰ ਰਹੇ ਸਨ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਜਨਮ ਦਿਨ ਦੇ ਸਬੰਧ ਵਿੱਚ ਇਕੱਲੇ ਪਟਿਆਲਾ ਜ਼ਿਲ੍ਹੇ ਵਿੱਚ ਹੀ 6.5 ਲੱਖ ਬੂਟੇ ਲਾਏ ਜਾਣੇ ਹਨ, ਜਿਸ ਵਿੱਚੋਂ ਵੱਡੀ ਗਿਣਤੀ ਬੂਟੇ ਵੱਡੀ ਨਦੀ ਦੇ ਬੰਨ੍ਹ ਮਜ਼ਬੂਤ ਕਰਕੇ ਇਸਦੇ ਕਿਨਾਰਿਆਂ ‘ਤੇ ਲਗਾਏ ਜਾਣ ਦੀ ਤਜਵੀਜ਼ ਹੈ, ਜਿਸ ਲਈ ਜੰਗਲਾਤ ਵਿਭਾਗ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਵੱਡੀ ਨਦੀ ਦੇ ਕਿਨਾਰੇ ਦੌਲਤਪੁਰ ਤੇ ਸਨੀ ਇੰਨਕਲੇਵ ਨੇੜੇ 87 ਕਰੋੜ ਰੁਪਏ ਦੀ ਲਾਗਤ ਨਾਲ ਲੱਗ ਰਹੇ ਦੋਵੇਂ ਐਸ.ਟੀ.ਪੀਜ਼ ‘ਚੋਂ ਪਾਣੀ ਨੂੰ ਟਰੀਟ ਕਰਕੇ ਇਸ ਨੂੰ ਸਿੰਚਾਈ ਲਈ ਵਰਤਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਇਸ ਮੌਕੇ ਹਿਆਣਾ ਕਲਾਂ ਛੱਪੜ ‘ਚ ਮਰੀਆਂ ਮੱਛੀਆਂ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਅਤੇ ਸਬੰਧਤ ਵਿਭਾਗਾਂ ਨੂੰ ਤੁਰੰਤ ਲੋੜੀਂਦੀ ਕਾਰਵਾਈ ਕਰਕੇ ਇਸ ਛੱਪੜ ਦੀ ਸਫ਼ਾਈ ਦੇ ਨਿਰਦੇਸ਼ ਦਿੱਤੇ।

ਸਿਹਤ ਮੰਤਰੀ ਨੇ ਤ੍ਰਿਪੜੀ ਇਲਾਕੇ ਵਿੱਚ ਡੀ.ਐਲ. ਐਫ. ਕਲੋਨੀ ਨੇੜੇ ਟੁੱਟੀਆਂ ਸੜਕਾਂ ਦਾ ਗੰਭੀਰ ਨੋਟਿਸ ਲੈਂਦਿਆਂ ਨਗਰ ਨਿਗਮ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਇਸ ਸੜਕ ਦੀ ਸਮੱਸਿਆ ਦਾ ਇਸੇ ਹਫ਼ਤੇ ਦੇ ਅੰਦਰ-ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਇਰਾਨ-ਇਜ਼ਰਾਇਲ ਜੰਗ ਕਰਕੇ ਲੁਕ ਦਾ ਸੰਕਟ ਆਉਣ ਨਾਲ ਸੜਕਾਂ ਦੇ ਕੰਮ ‘ਚ ਕੁਝ ਦੇਰੀ ਹੋਈ ਹੈ ਪਰੰਤੂ ਅਗਲੇ ਕੁਝ ਦਿਨਾਂ ਦੇ ਅੰਦਰ ਪਟਿਆਲਾ ਦਿਹਾਤੀ ਹਲਕੇ ਦੀਆਂ 10 ਮੁੱਖ ਸੜਕਾਂ ਦਾ ਕੰਮ ਮੁਕੰਮਲ ਕਰਵਾ ਦਿੱਤਾ ਜਾਵੇਗਾ।

ਡਾ. ਬਲਬੀਰ ਸਿੰਘ ਨੇ ਇਸ ਦੌਰਾਨ ਐਲ.ਐਂਡ.ਟੀ ਵੱਲੋਂ ਪਾਣੀ ਦੀਆਂ ਪਾਇਪਾਂ ਪਾਉਣ ਕਰਕੇ ਟੁੱਟੀਆਂ ਸੜਕਾਂ, ਪਟਿਆਲਾ ਦਿਹਾਤੀ ਹਲਕੇ ‘ਚ 42 ਪਿੰਡਾਂ ‘ਚ ਲੋੜਵੰਦਾਂ ਨੂੰ 5 ਮਰਲੇ ਦੇ ਪਲਾਟ ਦੇਣ ਸਮੇਤ ਪਿੰਡਾਂ ‘ਚ ਲਾਲ ਲਕੀਰ ਦੇ ਅੰਦਰ ਮਾਲਕਾਨਾ ਹੱਕ ਦੇਣ ਅਤੇ ਬਾਰਨ, ਘਮਰੌਦਾ ਤੇ ਮੰਡੌੜ ਦੇ ਛੱਪੜਾਂ ਦੀ ਸਫ਼ਾਈ ਦੇ ਨਵੀਨੀਕਰਨ ਦੇ ਕੰਮ ਵੀ ਜਾਇਜ਼ਾ ਲਿਆ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments