ਪਟਿਆਲਾ, 13 ਮਈ 2026: (ਮਨੋਜ ਵਰਮਾ):

ਪਟਿਆਲਾ ਨਗਰ ਨਿਗਮ ਵਿਖੇ ਸਵੀਪਰ ਯੂਨੀਅਨ ਵੱਲੋਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ‘ਕੰਮ ਛੋੜ’ ਹੜਤਾਲ ਅੱਜ ਸਰਕਾਰ ਨਾਲ ਹੋਈ ਸਫਲ ਗੱਲਬਾਤ ਤੋਂ ਬਾਅਦ ਖ਼ਤਮ ਕਰ ਦਿੱਤੀ ਗਈ ਹੈ। ਯੂਨੀਅਨ ਦੇ ਨਵ-ਨਿਯੁਕਤ ਪ੍ਰਧਾਨ ਸ੍ਰੀ ਬਾਬੂ ਰਾਮ (ਬੱਬੂ) ਜੀ ਦੀ ਅਗਵਾਈ ਹੇਠ ਇਹ ਫੈਸਲਾ ਲਿਆ ਗਿਆ ਹੈ।
ਮੰਤਰੀਆਂ ਨਾਲ ਹੋਈ ਅਹਿਮ ਮੀਟਿੰਗ
ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ 12 ਮਈ 2026 ਨੂੰ ਇੱਕ ਉੱਚ ਪੱਧਰੀ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ ਹੇਠ ਲਿਖੀਆਂ ਸ਼ਖਸੀਅਤਾਂ ਸ਼ਾਮਲ ਸਨ:
-
ਸ੍ਰ. ਹਰਪਾਲ ਸਿੰਘ ਚੀਮਾ, ਮਾਨਯੋਗ ਵਿੱਤ ਮੰਤਰੀ।
-
ਸ੍ਰੀ ਹਰਜੋਤ ਸਿੰਘ ਬੈਂਸ, ਲੋਕਲ ਬਾਡੀ ਮੰਤਰੀ।
-
ਸ੍ਰੀ ਚੰਦਨ ਗਰੇਵਾਲ, ਸਫਾਈ ਕਮਿਸ਼ਨ ਪੰਜਾਬ।
-
ਵੀਰ ਵਿਜੇ ਦਾਨਵ, ਚੇਅਰਮੈਨ ਦਲਿਤ ਵਿਕਾਸ ਬੋਰਡ।
ਕਮੇਟੀ ਦਾ ਗਠਨ ਅਤੇ ਹੜਤਾਲ ਦੀ ਸਮਾਪਤੀ
ਮੀਟਿੰਗ ਦੌਰਾਨ ਮੰਤਰੀ ਸਾਹਿਬਾਨ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਾਇਜ਼ ਮੰਨਦਿਆਂ ਉਨ੍ਹਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ। ਮੰਗਾਂ ਦੇ ਜਲਦ ਹੱਲ ਲਈ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ।
ਇਸ ਭਰੋਸੇ ਤੋਂ ਬਾਅਦ, 13 ਮਈ 2026 ਨੂੰ ਦੁਪਹਿਰ ਤੋਂ ਬਾਅਦ ਸਮੂਹ ਮੁਲਾਜ਼ਮਾਂ ਨੇ ਆਪਣੀ ਹੜਤਾਲ ਖ਼ਤਮ ਕਰ ਦਿੱਤੀ ਅਤੇ ਵਾਪਸ ਆਪਣੀ ਡਿਊਟੀ ‘ਤੇ ਹਾਜ਼ਰ ਹੋ ਗਏ। ਇਸ ਮੌਕੇ ਵੱਖ-ਵੱਖ ਯੂਨੀਅਨਾਂ ਦੇ ਪ੍ਰਧਾਨ, ਮੈਂਬਰ ਅਤੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਮੌਜੂਦ ਸਨ। ਬੱਬੂ ਪ੍ਰਧਾਨ ਸਵੀਪਰ ਯੂਨੀਅਨ ਪਟਿਆਲਾ ਨੇ ਮੰਗਾਂ ਮੰਨਣ ’ਤੇ ਪੰਜਾਬ ਸਰਕਾਰ ਤੇ ਮੀਟਿੰਗ ਵਿਚ ਮੌਜੂਦ ਸਾਰੇ ਮੰਤਰੀਆਂ ਦਾ, ਸਹਿਯੋਗ ਕਰਨ ਵਾਲੇ ਸਾਰੇ ਯੂਨੀਅਨਾਂ ਦੇ ਮੈਂਬਰਾਂ, ਵਿਸ਼ੇਸ਼ ਤੌਰ ’ਤੇ ਪਵਨ ਕੁਮਾਰ ਘਾਵਰੀ, ਮੀਡੀਆ, ਸ਼ਹੀਦ—ਏ—ਆਜ਼ਮ ਨਿਊਜ਼ ਪਟਿਆਲਾ ਤੇ ਬਾਕੀ ਸਾਰੇ ਸਾਥੀਆਂ ਦਾ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਧੰਨਵਾਦ ਕੀਤਾ।
ਸਰੋਤ: ਜਨਰਲ ਸਕੱਤਰ, ਸਵੀਪਰ ਯੂਨੀਅਨ, ਨਗਰ ਨਿਗਮ ਪਟਿਆਲਾ