Homeਪਟਿਆਲਾ ਅਪਡੇਟਭਾਸ਼ਾ ਵਿਭਾਗ ਪੰਜਾਬ ਦੇ ਪੰਜਾਬੀ ਰਸਾਲਿਆਂ ਦਾ ਪ੍ਰਕਾਸ਼ਨ ਨਿਯਮਤ ਰੂਪ ’ਚ ਸ਼ੁਰੂ:

ਭਾਸ਼ਾ ਵਿਭਾਗ ਪੰਜਾਬ ਦੇ ਪੰਜਾਬੀ ਰਸਾਲਿਆਂ ਦਾ ਪ੍ਰਕਾਸ਼ਨ ਨਿਯਮਤ ਰੂਪ ’ਚ ਸ਼ੁਰੂ:

ਪਟਿਆਲਾ 13 ਮਈ:(ਛਤਰਪਾਲ ਸਿੰਘ)

ਸ਼ਹੀਦ ਭਗਤ ਸਿੰਘ, ਡਾ. ਜਗਤਾਰ ਤੇ ਡਾ. ਹਰਿਭਜਨ ਸਿੰਘ ਬਾਰੇ ਰਸਾਲਿਆਂ ਦੇ ਵਿਸ਼ੇਸ਼ ਅੰਕ ਪ੍ਰਕਾਸ਼ਤ

ਭਾਸ਼ਾ ਵਿਭਾਗ ਪੰਜਾਬ ਦੇ ਪੰਜਾਬੀ ਰਸਾਲੇ ‘ਜਨ ਸਾਹਿਤ’ ਅਤੇ ‘ਪੰਜਾਬੀ ਦੁਨੀਆ’ ਦਾ ਪ੍ਰਕਾਸ਼ਨ ਫਿਰ ਤੋਂ ਨਿਯਮਤ ਰੂਪ ਵਿੱਚ ਸ਼ੁਰੂ ਹੋ ਗਿਆ ਹੈ। ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਪਿਛਲੇ ਕਾਫ਼ੀ ਅਰਸੇ ਤੋਂ ਉਕਤ ਰਸਾਲੇ ਵੱਖ-ਵੱਖ ਕਾਰਨਾਂ ਕਰਕੇ, ਸਮੇਂ ਸਿਰ ਛਪ ਨਹੀਂ ਰਹੇ ਸਨ। ਵਿਭਾਗ ਦੀ ਟੀਮ ਵੱਲੋਂ ਕੀਤੇ ਗਏ ਉਪਰਾਲਿਆਂ ਸਦਕਾ ਹੁਣ ਇਹ ਰਸਾਲੇ ਸਮੇਂ ਸਿਰ ਅਤੇ ਨਿਯਮਤ ਰੂਪ ਵਿੱਚ ਛਪਣੇ ਸ਼ੁਰੂ ਹੋ ਗਏ ਹਨ। ਪਿਛਲੇ ਸਮੇਂ ਦੇ ਬਕਾਇਆ ਪਏ ਰਸਾਲਿਆਂ ਦੇ ਜ਼ਿਆਦਾਤਰ ਅੰਕ ਛਪ ਕੇ ਵਿਭਾਗ ’ਚ ਪੁੱਜ ਗਏ ਹਨ ਜੋ ਜਲਦੀ ਹੀ ਪਾਠਕਾਂ ਕੋਲ ਪੁੱਜ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲਾ ਇਹ ਰਸਾਲੇ ਪੰਜਾਬ ਸਰਕਾਰ ਦੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਦੁਆਰਾ ਛਾਪੇ ਜਾਂਦੇ ਸਨ, ਵਿਭਾਗਾਂ ਦੇ ਆਪਸੀ ਤਾਲਮੇਲ ਜਾਂ ਵਿੱਤੀ ਸਾਧਨਾਂ ਦੀ ਘਾਟ ਕਰਕੇ ਜਾਂ ਹੋਰ ਕਾਰਨਾ ਕਰਕੇ ਇਨ੍ਹਾਂ ਦੀ ਛਪਾਈ ’ਚ ਦੇਰੀ ਹੋ ਜਾਂਦੀ ਸੀ। ਹੁਣ ਭਾਸ਼ਾ ਵਿਭਾਗ ਨੇ ਇਨ੍ਹਾਂ  ਦੀ ਛਪਾਈ ਦਾ ਕਾਰਜ ਆਪਣੇ ਹੱਥਾਂ ’ਚ ਲੈ ਲਿਆ ਹੈ। ਜਿਸ ਕਾਰਨ ਇਨ੍ਹਾਂ ਦੀ ਨਿਯਮਤ ਤੇ ਸਮੇਂ ਸਿਰ ਛਪਾਈ ਹੋਣੀ ਯਕੀਨੀ ਬਣਾਈ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਵਿਭਾਗੀ ਰਸਾਲਿਆਂ ਦੀ ਸਮੱਗਰੀ ਵਿੱਚ ਵੀ ਕੁਝ ਬਦਲਾਅ ਲਿਆਂਦੇ ਗਏ ਹਨ। ਦਾਨਿਸ਼ਵਰ ਸ਼ਖ਼ਸੀਅਤਾਂ ਬਾਰੇ ਵਿਸ਼ੇਸ਼ ਅੰਕਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ’ਤੇ ਕਰਵਾਏ ਜਾਂਦੇ ਸੈਮੀਨਾਰਾਂ, ਗੋਸ਼ਟੀਆਂ ਤੇ ਵਿਸ਼ੇਸ਼ ਭਾਸ਼ਣਾਂ ਦੌਰਾਨ ਪੜ੍ਹੇ ਜਾਣ ਵਾਲੇ ਪਰਚਿਆਂ ’ਤੇ ਅਧਾਰਤ ਵੀ ਰਸਾਲਿਆਂ ਦੇ ਵਿਸ਼ੇਸ਼ ਅੰਕ ਛਾਪਣੇ ਸ਼ੁਰੂ ਕੀਤੇ ਹਨ। ਜਿਸ ਨਾਲ ਇਨ੍ਹਾਂ ਦੀ ਗੁਣਵੱਤਾ ਅਤੇ ਪਾਠਕਾਂ ਦਾ ਦਾਇਰਾ ਵਧੇਗਾ। ਉਨ੍ਹਾਂ ਦੱਸਿਆ ਕਿ ਤਾਜ਼ਾ ਪ੍ਰਕਾਸ਼ਤ ਹੋਏ ਵਿਸ਼ੇਸ਼ ਅੰਕਾਂ ’ਚ ਸ਼ਹੀਦ ਭਗਤ ਸਿੰਘ, ਡਾ. ਜਗਤਾਰ ਤੇ ਡਾ. ਹਰਿਭਜਨ ਸਿੰਘ ਵਿਸ਼ੇਸ਼ ਅੰਕ ਸ਼ਾਮਲ ਹਨ। ਜਲਦੀ ਹੀ ਇਨ੍ਹਾਂ ਰਸਾਲਿਆਂ ਦੇ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਤੇ ਡਾ. ਗੁਰਮੇਲ ਕੌਰ ਜੋਸ਼ੀ ਵਿਸ਼ੇਸ਼ ਅੰਕ ਵੀ ਪਾਠਕਾਂ ਦੇ ਹੱਥਾਂ ’ਚ ਹੋਣਗੇ। ਇਨ੍ਹਾਂ ਰਸਾਲਿਆਂ ਦੇ ਸੰਪਾਦਕ ਡਾ. ਸੰਤੋਖ ਸਿੰਘ ਸੁੱਖੀ ਨੇ ਦੱਸਿਆ ਕਿ ‘ਜਨ ਸਾਹਿਤ’ ਰਸਾਲੇ ਵਿੱਚ ਸਿਰਜਣਾਤਮਕ ਸਾਹਿਤ ਨਾਲ ਸਬੰਧਤ ਰਚਨਾਵਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ ਅਤੇ ‘ਪੰਜਾਬੀ ਦੁਨੀਆ’ ਰਸਾਲੇ ਵਿੱਚ ਵੱਖ-ਵੱਖ ਵਿਸ਼ਿਆਂ ਤੇ ਸ਼ਖ਼ਸੀਅਤਾਂ ਬਾਰੇ ਖੋਜ ਭਰਪੂਰ ਲੇਖ ਛਾਪੇ ਜਾਂਦੇ ਹਨ। ਉਨ੍ਹਾਂ ਲੇਖਕਾਂ ਤੇ ਖੋਜਾਰਥੀਆਂ ਨੂੰ ਅਪੀਲ ਕੀਤੀ ਹੈ ਕਿ ਆਪਣੀਆਂ ਵੱਧ ਤੋਂ ਵੱਧ ਲਿਖਤਾਂ ਤੇ ਖੋਜ ਪੱਤਰ ਇਨ੍ਹਾਂ ਰਸਾਲਿਆਂ ਲਈ ਭੇਜੇ ਜਾਣ।
ਤਸਵੀਰ: ਭਾਸ਼ਾ ਵਿਭਾਗ ਦੇ ਨਵੇਂ ਛਪੇ ਰਸਾਲਿਆਂ ਦੀ ਤਸਵੀਰ

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments