Homeਪੰਜਾਬਮਲੋਟ: ਭਾਜਪਾ ਆਗੂ ਰਾਘਵ ਗੋਇਲ ਦੇ ਘਰ CBI ਦੀ ਵੱਡੀ ਛਾਪੇਮਾਰੀ; ਰਿਸ਼ਵਤਖੋਰੀ...

ਮਲੋਟ: ਭਾਜਪਾ ਆਗੂ ਰਾਘਵ ਗੋਇਲ ਦੇ ਘਰ CBI ਦੀ ਵੱਡੀ ਛਾਪੇਮਾਰੀ; ਰਿਸ਼ਵਤਖੋਰੀ ਮਾਮਲੇ ਨਾਲ ਜੁੜੇ ਤਾਰ

ਡੀ.ਐਸ.ਪੀ. ਪਵਿੱਤਰ ਸਿੰਘ ਦੀ ਅਗਵਾਈ ਹੇਠ ਦੇਰ ਰਾਤ ਤੱਕ ਚੱਲੀ ਜਾਂਚ; 20 ਲੱਖ ਦੀ ਰਿਸ਼ਵਤ ਅਤੇ ਹੋਟਲ ਡੀਲ ਦਾ ਮਾਮਲਾ ਆਇਆ ਸਾਹਮਣੇ

ਮਲੋਟ, 12 ਮਈ (ਛਤਰਪਾਲ ਸਿੰਘ): ਮਲੋਟ ਦੇ ਵਾਟਰ ਵਰਕਸ ਰੋਡ ‘ਤੇ ਸਥਿਤ ਭਾਜਪਾ ਆਗੂ ਰਾਘਵ ਗੋਇਲ ਦੇ ਗ੍ਰਹਿ ਵਿਖੇ ਬੀਤੀ ਦੇਰ ਸ਼ਾਮ ਚੰਡੀਗੜ੍ਹ ਸੀ.ਬੀ.ਆਈ. (CBI) ਦੀ ਟੀਮ ਵੱਲੋਂ ਵੱਡੀ ਛਾਪੇਮਾਰੀ ਕੀਤੀ ਗਈ। ਡੀ.ਐਸ.ਪੀ. ਪਵਿੱਤਰ ਸਿੰਘ ਦੀ ਅਗਵਾਈ ਹੇਠ ਹੋਈ ਇਸ ਕਾਰਵਾਈ ਨੇ ਇਲਾਕੇ ਦੀ ਸਿਆਸਤ ਵਿੱਚ ਭਾਰੀ ਹਲਚਲ ਪੈਦਾ ਕਰ ਦਿੱਤੀ ਹੈ।

ਦੇਰ ਰਾਤ ਤੱਕ ਚੱਲੀ ਤਲਾਸ਼ੀ

ਜਾਣਕਾਰੀ ਅਨੁਸਾਰ, ਇਹ ਛਾਪੇਮਾਰੀ ਸੀ.ਬੀ.ਆਈ. ਥਾਣਾ ਚੰਡੀਗੜ੍ਹ ਵਿੱਚ ਦਰਜ ਐਫ.ਆਈ.ਆਰ. ਨੰਬਰ 12/26 (ਮਿਤੀ 12.05.2026), ਜੋ ਕਿ ਭ੍ਰਿਸ਼ਟਾਚਾਰ ਰੋਕੂ ਐਕਟ (PC Act) ਤਹਿਤ ਦਰਜ ਹੈ, ਦੇ ਸਿਲਸਿਲੇ ਵਿੱਚ ਕੀਤੀ ਗਈ। ਸੀ.ਬੀ.ਆਈ. ਦੀ ਟੀਮ ਨੇ ਰਾਤ ਕਰੀਬ 1 ਵਜੇ ਤੱਕ ਘਰ ਦੀ ਬਾਰੀਕੀ ਨਾਲ ਤਲਾਸ਼ੀ ਲਈ। ਦੱਸਿਆ ਜਾ ਰਿਹਾ ਹੈ ਕਿ ਛਾਪੇਮਾਰੀ ਦੌਰਾਨ ਰਾਘਵ ਗੋਇਲ ਅਤੇ ਉਨ੍ਹਾਂ ਦੇ ਪਿਤਾ ਵਿਕਾਸ ਗੋਇਲ ਘਰ ਵਿੱਚ ਮੌਜੂਦ ਨਹੀਂ ਸਨ। ਟੀਮ ਆਪਣੇ ਨਾਲ ਕੁਝ ਅਹਿਮ ਦਸਤਾਵੇਜ਼ ਲੈ ਕੇ ਰਵਾਨਾ ਹੋਈ ਹੈ।

ਕੀ ਹੈ ਮਾਮਲਾ?

ਸੂਤਰਾਂ ਮੁਤਾਬਕ, ਭਾਜਪਾ ਆਗੂ ਰਾਘਵ ਗੋਇਲ ਅਤੇ ਉਨ੍ਹਾਂ ਦੇ ਪਿਤਾ ਵਿਕਾਸ ਕੁਮਾਰ ਉਰਫ਼ ਵਿੱਕੀ ਗੋਇਲ ਦਾ ਨਾਮ ਇੱਕ ਪੰਜ ਸਿਤਾਰਾ ਹੋਟਲ ਦੀ ਡੀਲ ਅਤੇ 20 ਲੱਖ ਰੁਪਏ ਦੀ ਰਿਸ਼ਵਤ ਨਾਲ ਜੁੜੇ ਵਿਜੀਲੈਂਸ ਮਾਮਲੇ ਵਿੱਚ ਸਾਹਮਣੇ ਆਇਆ ਹੈ। ਚਰਚਾ ਹੈ ਕਿ ਇਸ ਮਾਮਲੇ ਦੇ ਤਾਰ ਪੰਜਾਬ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਵੀ ਜੁੜੇ ਹੋ ਸਕਦੇ ਹਨ। ਕਾਰਵਾਈ ਦੌਰਾਨ ਕੁਝ ਵਿਅਕਤੀਆਂ ਨੂੰ ਕਾਬੂ ਕਰਨ ਅਤੇ ਨਕਦੀ ਬਰਾਮਦ ਹੋਣ ਦੀਆਂ ਵੀ ਖ਼ਬਰਾਂ ਹਨ।

ਸਿਆਸੀ ਗਲਿਆਰਿਆਂ ਵਿੱਚ ਹੜਕੰਪ

ਇਸ ਛਾਪੇਮਾਰੀ ਤੋਂ ਬਾਅਦ ਮਲੋਟ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਜਾਂਚ ਅੱਗੇ ਵਧੇਗੀ, ਇਸ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕੁਝ ਹੋਰ ਵੱਡੇ ਸਿਆਸੀ ਅਤੇ ਪ੍ਰਸ਼ਾਸਨਿਕ ਨਾਂ ਵੀ ਨਸ਼ਰ ਹੋ ਸਕਦੇ ਹਨ। ਫਿਲਹਾਲ ਸੀ.ਬੀ.ਆਈ. ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments