Homeਪੰਜਾਬਮਾਂ ਦੇ ਪਿਆਰ ਅੱਗੇ ਹਰ ਰਿਸ਼ਤਾ ਫਿੱਕਾ : ਮਾਂ ਦਿਵਸ ‘ਤੇ ਵਿਸ਼ੇਸ਼:

ਮਾਂ ਦੇ ਪਿਆਰ ਅੱਗੇ ਹਰ ਰਿਸ਼ਤਾ ਫਿੱਕਾ : ਮਾਂ ਦਿਵਸ ‘ਤੇ ਵਿਸ਼ੇਸ਼:

ਪਟਿਆਲਾ 10 MAY 2026:(ਹਰਸ਼ਲੀਨ ਸਿੰਘ)

ਮਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਮਾਂ ਉਹ ਹਸਤੀ ਹੈ ਜੋ ਅਪਣੇ ਬੱਚਿਆਂ ਦੀ ਖੁਸ਼ੀ ਲਈ ਅਪਣੀ ਹਰ ਖ਼ੁਸ਼ੀ ਕੁਰਬਾਨ ਕਰ ਦਿੰਦੀ ਹੈ। ਬੱਚੇ ਦੇ ਹਰ ਦਰਦ ਨੂੰ ਬਿਨਾਂ ਬੋਲੇ ਸਮਝਣ ਵਾਲੀ ਮਾਂ ਦੀ ਮਮਤਾ, ਤਿਆਗ ਅਤੇ ਅਸੀਸਾਂ ਦਾ ਕੋਈ ਮੁਕਾਬਲਾ ਨਹੀਂ। ਮਾਂ ਦੀਆਂ ਦੁਆਵਾਂ ਉਹ ਤਾਕਤ ਹੁੰਦੀਆਂ ਹਨ ਜੋ ਬੱਚਿਆਂ ਨੂੰ ਜ਼ਿੰਦਗੀ ਦੀਆਂ ਉੱਚਾਈਆਂ ਤੱਕ ਪਹੁੰਚਾਉਂਦੀਆਂ ਹਨ।

ਪ੍ਰੋ. ਮੋਹਨ ਸਿੰਘ ਦੀਆਂ ਲਾਈਨਾਂ —
“ਮਾਂ ਵਰਗਾ ਘਣਛਾਵਾਂ ਬੂਟਾ
ਮੈਨੂੰ ਕਿਧਰੇ ਨਜ਼ਰ ਨਾ ਆਵੇ
ਮਾਂ ਦੇ ਅਥਾਹ ਪਿਆਰ ਅਤੇ ਉਸ ਦੀ ਮਹਾਨਤਾ ਨੂੰ ਬੇਹੱਦ ਖੂਬਸੂਰਤੀ ਨਾਲ ਦਰਸਾਉਂਦੀਆਂ ਹਨ।

ਮਾਂ ਦਿਵਸ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਸਭ ਤੋਂ ਪਹਿਲਾਂ 10 ਮਈ 1908 ਨੂੰ ਅਮਰੀਕਾ ਦੇ ਗਰਾਫਟਨ ਵਿਚ ‘ਐਂਡ੍ਰਿਊਸ ਮੈਥੋਡਿਸਟ ਚਰਚ’ ਵਿੱਚ ਇਹ ਦਿਨ ਮਨਾਇਆ ਗਿਆ ਸੀ। ਬਾਅਦ ਵਿਚ 9 ਮਈ 1914 ਨੂੰ ਅਮਰੀਕੀ ਰਾਸ਼ਟਰਪਤੀ ਵੁਡਰੋ ਵਿਲਸਨ ਨੇ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ‘ਮਦਰਜ਼ ਡੇ’ ਵਜੋਂ ਮਨਾਉਣ ਦਾ ਐਲਾਨ ਕੀਤਾ। ਹੌਲੀ-ਹੌਲੀ ਇਹ ਦਿਨ ਦੁਨੀਆ ਭਰ ਵਿੱਚ ਮਨਾਇਆ ਜਾਣ ਲੱਗਾ ਅਤੇ ਹੁਣ ਭਾਰਤ ਵਿੱਚ ਵੀ ਮਾਂ ਦਿਵਸ ਨੂੰ ਖ਼ਾਸ ਮਹੱਤਤਾ ਮਿਲ ਰਹੀ ਹੈ।

ਮਾਂ ਸਿਰਫ਼ ਜਨਮ ਦੇਣ ਵਾਲੀ ਹੀ ਨਹੀਂ, ਸਗੋਂ ਬੱਚੇ ਦੀ ਪਹਿਲੀ ਅਧਿਆਪਕ, ਮਾਰਗਦਰਸ਼ਕ ਅਤੇ ਸਭ ਤੋਂ ਵੱਡੀ ਹੌਸਲਾ ਅਫਜ਼ਾਈ ਕਰਨ ਵਾਲੀ ਹੁੰਦੀ ਹੈ। ਬੱਚਾ ਜਦੋਂ ਬੋਲਣਾ ਸਿੱਖਦਾ ਹੈ ਤਾਂ ਉਸ ਦੇ ਮੂੰਹ ਵਿਚੋਂ ਸਭ ਤੋਂ ਪਹਿਲਾ ਸ਼ਬਦ ‘ਮਾਂ’ ਹੀ ਨਿਕਲਦਾ ਹੈ। ਮਾਂ ਬੱਚਿਆਂ ਨੂੰ ਚੰਗੇ ਅਤੇ ਮਾੜੇ ਵਿਚ ਫ਼ਰਕ ਸਮਝਾਉਂਦੀ ਹੈ ਅਤੇ ਸਹੀ ਰਸਤੇ ‘ਤੇ ਤੁਰਨ ਦੀ ਸਿੱਖਿਆ ਦਿੰਦੀ ਹੈ।

ਲੇਖ ਵਿਚ ਇਹ ਵੀ ਦਰਸਾਇਆ ਗਿਆ ਕਿ ਮਾਂ ਦੀ ਮਮਤਾ ਸਿਰਫ਼ ਮਨੁੱਖਾਂ ਤੱਕ ਸੀਮਿਤ ਨਹੀਂ, ਸਗੋਂ ਪੰਛੀਆਂ ਅਤੇ ਜਾਨਵਰਾਂ ਵਿੱਚ ਵੀ ਮਾਂ ਦਾ ਤਿਆਗ ਅਤੇ ਸੰਭਾਲ ਸਾਫ਼ ਦਿਖਾਈ ਦਿੰਦੀ ਹੈ। ਹਰ ਮਾਂ ਅਪਣੇ ਬੱਚਿਆਂ ਦੀ ਰੱਖਿਆ ਅਤੇ ਭਵਿੱਖ ਲਈ ਹਰ ਸੰਭਵ ਯਤਨ ਕਰਦੀ ਹੈ।

ਮਾਂ ਦਿਵਸ ਮੌਕੇ ਇਹ ਸੰਦੇਸ਼ ਦਿੱਤਾ ਗਿਆ ਕਿ ਸਿਰਫ਼ ਇੱਕ ਦਿਨ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸਾਂਝੀਆਂ ਕਰਨ ਦੀ ਬਜਾਏ ਸਾਲ ਭਰ ਮਾਂ ਦਾ ਸਤਿਕਾਰ, ਪਿਆਰ ਅਤੇ ਸੇਵਾ ਕਰਨੀ ਹੀ ਅਸਲ ਮਾਂ ਦਿਵਸ ਹੈ। ਮਾਂ ਦੇ ਚਰਨਾਂ ਵਿੱਚ ਹੀ ਅਸਲੀ ਜੰਨਤ ਵੱਸਦੀ ਹੈ ਅਤੇ ਜਿਸ ਵਿਅਕਤੀ ਨੇ ਮਾਂ ਦੀਆਂ ਅਸੀਸਾਂ ਪ੍ਰਾਪਤ ਕਰ ਲਈਆਂ, ਉਸ ਤੋਂ ਵੱਡਾ ਧਨਵਾਨ ਕੋਈ ਨਹੀਂ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments