Homeਪੰਜਾਬਚੁਣੇ ਗਏ ਖਿਡਾਰੀਆਂ ਨੂੰ 350 ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਦੀ ਦਰ...

ਚੁਣੇ ਗਏ ਖਿਡਾਰੀਆਂ ਨੂੰ 350 ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਦੀ ਦਰ ਨਾਲ ਖੁਰਾਕ ਸਮੇਤ ਮੁਫਤ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ:

ਜ਼ਿਲ੍ਹਾ/ ਸਬ ਸੈਂਟਰ ਆਫ ਐਕਸੀਲੈਂਸ- ਸਕੂਲ (ਰੈਜੀਡੈਂਸ਼ੀਅਲ) ਵਿੱਚ ਹੋਣਹਾਰ ਖਿਡਾਰੀਆਂ (ਲੜਕੇ) ਨੂੰ ਦਾਖਲ ਕਰਨ ਲਈ ਟਰਾਇਲ 09 ਮਈ ਤੋਂ 10 ਮਈ ਤਕ

ਸੰਗਰੂਰ, 05 ਮਈ:(ਬ੍ਰਿਜਪਾਲ ਜਾਖਲ)

 

ਨਵਦੀਪ ਸਿੰਘ, ਜ਼ਿਲ੍ਹਾ ਖੇਡ ਅਫਸਰ, ਸੰਗਰੂਰ ਨੇ ਸਾਂਝੀ ਕੀਤੀ ਜਾਣਕਾਰੀਖੇਡ ਵਿਭਾਗ ਪੰਜਾਬ ਵੱਲੋਂ ਸਾਲ 2026-27 ਦੇ ਸੈਸ਼ਨ ਦੌਰਾਨ ਪੀ.ਆਈ.ਐਸ. ਦੇ ਜ਼ਿਲ੍ਹਾ/ ਸਬ ਸੈਂਟਰ ਆਫ ਐਕਸੀਲੈਂਸ- ਸਕੂਲ (ਰੈਜੀਡੈਂਸ਼ੀਅਲ)
ਵਿੱਚ ਹੋਣਹਾਰ ਖਿਡਾਰੀਆਂ (ਲੜਕੇ) ਨੂੰ ਦਾਖਿਲ ਕਰਨ ਲਈ ਮਿਤੀ 09.05.2026 ਤੋਂ 10.05.2026 ਤਕ ਟਰਾਇਲ ਲਏ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵਦੀਪ ਸਿੰਘ, ਜ਼ਿਲ੍ਹਾ ਖੇਡ ਅਫਸਰ, ਸੰਗਰੂਰ ਨੇ ਦੱਸਿਆ ਕਿ ਇਹ ਟਰਾਇਲ ਮਿਤੀ: 09.05.2026 ਤੋਂ 10.05.2026 ਤਕ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਅਤੇ ਸੰਗਰੂਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮੰਗਵਾਲ, ਸੰਗਰੂਰ ਵਿਖੇ ਲਏ ਜਾਣਗੇ।

ਇਹਨਾਂ ਲਈ ਖਿਡਾਰੀ ਪੰਜਾਬ ਰਾਜ ਦਾ ਵਸਨੀਕ ਹੋਵੇ। ਭਾਗ ਲੈਣ ਵਾਲੇ ਖਿਡਾਰੀ ਪੰਜਾਬ ਰਾਜ ਦੇ ਵਸਨੀਕ ਹੋਣ ਦੇ ਸਬੂਤ ਵੱਜੋਂ ਆਪਣੇ ਜਨਮ ਸਰਟੀਫਿਕੇਟ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਹਨਾਂ ਦੀਆਂ ਕਾਪੀਆਂ ਸਮੇਤ 2 ਤਾਜ਼ਾ ਪਾਸਪੋਰਟ ਸਾਈਜ਼ ਫੋਟੋਗ੍ਰਾਫ ਲੈ ਕੇ ਆਉਣ।

District/Sub-Center of Excellence- ਸਕੂਲ ਲਈ ਖਿਡਾਰੀ (ਲੜਕੇ) ਦਾ ਜਨਮ ਅੰ-14 ਲਈ 01-01-2013, ਅੰ-17. ਲਈ 01-01-2010 ਅਤੇ ਅੰ- 19 ਲਈ 01-01-2008 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਖਿਡਾਰੀ ਫਿਜ਼ੀਕਲੀ ਅਤੇ ਮੈਡੀਕਲੀ ਫਿੱਟ ਹੋਵੇ। ਯੋਗ ਖਿਡਾਰੀ ਸਬੰਧਤ ਟਰਾਇਲ ਸਥਾਨ ਉੱਤੇ ਸਵੇਰੇ ਠੀਕ 08:00 ਵਜੇ ਪੁਹੰਚਣਗੇ ਅਤੇ ਰਜਿਸਟ੍ਰੇਸ਼ਨ ਲਈ ਸਬੰਧਤ ਗੇਮ ਇੰਚਾਰਜ ਨੂੰ ਰਿਪੋਰਟ ਕਰਨਗੇ।

ਇਹਨਾਂ ਟਰਾਇਲਾਂ ਤਹਿਤ ਵਾਰ ਹੀਰੋਜ਼ ਸਟੇਡੀਅਮ, ਸੰਗਰੂਰ ਵਿਖੇ ਹਾਕੀ (ਲੜਕੇ) ਅਤੇ ਕਬੱਡੀ (ਲੜਕੇ) ਅਤੇ ਸੰਗਰੂਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮੰਗਵਾਲ, ਸੰਗਰੂਰ ਵਿਖੇ ਹੈਂਡਬਾਲ (ਲੜਕੇ) ਦੇ ਟਰਾਇਲ ਹੋਣਗੇ।

ਖਿਡਾਰੀ ਵੱਲੋਂ ਜ਼ਿਲ੍ਹਾ ਪੱਧਰੀ ਕੰਪੀਟੀਸ਼ਨਾਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਵਿਚੋਂ ਕੋਈ ਇੱਕ ਪੁਜੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵਲੋਂ ਸਟੇਟ ਪੱਧਰ ਕੰਪੀਟੀਸ਼ਨ ਵਿੱਚ ਹਿੱਸਾ ਲਿਆ ਹੋਵੇ। ਇਸ ਤੋਂ ਇਲਾਵਾ ਟਰਾਇਲ ਦੇ ਆਧਾਰ ‘ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ। ਚੁਣੇ ਗਏ ਖਿਡਾਰੀਆਂ ਨੂੰ 350/- ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਦੀ ਦਰ ਨਾਲ ਖੁਰਾਕ ਸਮੇਤ ਮੁਫਤ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ।

ਦਾਖਲਾ ਫਾਰਮ ਨਿਰਧਾਰਿਤ ਮਿਤੀ ਨੂੰ ਟਰਾਇਲ ਸਥਾਨ ਉੱਤੇ ਜਾਂ ਇਸ ਤੋਂ ਪਹਿਲਾਂ ਦਫਤਰ ਜ਼ਿਲ੍ਹਾ ਖੇਡ ਅਫਸਰ, ਸੰਗਰੂਰ ਵਲੋਂ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਵਿਭਾਗ ਵਲੋਂ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments