Homeਪਟਿਆਲਾ ਅਪਡੇਟਕਿਰਾਏ ਦੇ ਖ਼ਰਚੇ ਤੋਂ ਮਿਲੇਗੀ ਨਿਜਾਤ, ਨਿਗਮ ਨੇ 63 ਲੱਖ ਦੀ ਆਪਣੀ...

ਕਿਰਾਏ ਦੇ ਖ਼ਰਚੇ ਤੋਂ ਮਿਲੇਗੀ ਨਿਜਾਤ, ਨਿਗਮ ਨੇ 63 ਲੱਖ ਦੀ ਆਪਣੀ ਨਵੀਂ ‘ਪੋਕਲੇਨ’ ਮਸ਼ੀਨ ਖਰੀਦੀ

– ਮੇਅਰ ਕੁੰਦਨ ਗੋਗੀਆ ਨੇ ਨਿਗਮ ਮੁਲਾਜ਼ਮਾਂ ਨਾਲ ਮਿਲ ਕੇ ਮਸ਼ੀਨ ਨੂੰ ਲੋਕ-ਅਰਪਣ ਕੀਤਾ 
ਪਟਿਆਲਾ, 25 ਅਪ੍ਰੈਲ: (ਮਨੋਜ ਵਰਮਾ) : ਸ਼ਾਹੀ ਸ਼ਹਿਰ ਪਟਿਆਲਾ ਨੂੰ ਸਾਫ਼-ਸੁਥਰਾ ਬਣਾਉਣ ਅਤੇ ਬਰਸਾਤਾਂ ਦੌਰਾਨ ਪਾਣੀ ਦੀ ਨਿਕਾਸੀ ਨੂੰ ਸੁਚਾਰੂ ਰੱਖਣ ਲਈ ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠ ਨਗਰ ਨਿਗਮ ਨੇ ਇੱਕ ਇਤਿਹਾਸਕ ਕਦਮ ਚੁੱਕਿਆ ਹੈ। ਨਗਰ ਨਿਗਮ ਪਟਿਆਲਾ ਨੇ ਪਹਿਲੀ ਵਾਰ ਆਪਣੀ ਨਵੀਂ ਪੋਕਲੇਨ ਮਸ਼ੀਨ ਖਰੀਦ ਲਈ ਹੈ, ਜਿਸ ਦੀ ਸ਼ੁਰੂਆਤ ਅੱਜ ਮੇਅਰ ਨੇ ਨਿਗਮ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨਾਲ ਮਿਲ ਕੇ ਕੀਤੀ।
ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਨਗਰ ਨਿਗਮ ਵੱਲੋਂ ਨਦੀ-ਨਾਲਿਆਂ ਦੀ ਸਫ਼ਾਈ ਲਈ ਪ੍ਰਾਈਵੇਟ ਕੰਪਨੀਆਂ ਤੋਂ ਮਸ਼ੀਨਾਂ ਕਿਰਾਏ ‘ਤੇ ਲਈਆਂ ਜਾਂਦੀਆਂ ਸਨ, ਜਿਸ ਲਈ ਲਗਭਗ 70 ਲੱਖ ਰੁਪਏ ਤੱਕ ਦਾ ਭਾਰੀ ਕਿਰਾਇਆ ਅਦਾ ਕਰਨਾ ਪੈਂਦਾ ਸੀ। ਹੁਣ ਨਿਗਮ ਨੇ ਸਿਰਫ਼ 63 ਲੱਖ ਰੁਪਏ ਦੀ ਲਾਗਤ ਨਾਲ ਆਪਣੀ ਨਵੀਂ ਮਸ਼ੀਨ ਖਰੀਦ ਲਈ ਹੈ। ਇਸ ਨਾਲ ਨਾ ਸਿਰਫ਼ ਸਰਕਾਰੀ ਖ਼ਜ਼ਾਨੇ ਦੀ ਬੱਚਤ ਹੋਵੇਗੀ, ਸਗੋਂ ਸਫ਼ਾਈ ਦਾ ਕੰਮ ਵੀ ਬਿਨਾਂ ਕਿਸੇ ਰੁਕਾਵਟ ਦੇ ਸਾਰਾ ਸਾਲ ਚੱਲ ਸਕੇਗਾ।
– 42 ਫੁੱਟ ਦੂਰੀ ਤੱਕ ਸਫ਼ਾਈ ਕਰਨ ਦੀ ਰੱਖਦੀ ਹੈ ਸਮਰੱਥਾ- ਮੇਅਰ 
ਇਹ ਮਸ਼ੀਨ ਆਧੁਨਿਕ ਤਕਨੀਕ ਨਾਲ ਲੈਸ ਹੈ ਅਤੇ ਇਸ ਦੀ ਖ਼ਾਸੀਅਤ ਇਹ ਹੈ ਕਿ ਇਹ 42 ਫੁੱਟ ਦੀ ਦੂਰੀ ਤੱਕ ਨਦੀਆਂ ਅਤੇ ਵੱਡੇ ਨਾਲਿਆਂ ਦੀ ਸਫ਼ਾਈ ਬੇਹੱਦ ਪ੍ਰਭਾਵਸ਼ਾਲੀ ਤਰੀਕੇ ਨਾਲ ਕਰ ਸਕਦੀ ਹੈ। ਮੇਅਰ ਨੇ ਕਿਹਾ ਕਿ ਮਾਨਸੂਨ ਦੇ ਮੌਸਮ ਤੋਂ ਪਹਿਲਾਂ ਵੱਡੇ ਨਾਲਿਆਂ ਅਤੇ ਨਦੀਆਂ ਵਿੱਚੋਂ ਗਾਰ ਕੱਢਣ ਲਈ ਇਹ ਮਸ਼ੀਨ ਮੀਲ ਦਾ ਪੱਥਰ ਸਾਬਤ ਹੋਵੇਗੀ ਅਤੇ ਸ਼ਹਿਰ ਵਾਸੀਆਂ ਨੂੰ ਹੜ੍ਹਾਂ ਵਰਗੀ ਸਥਿਤੀ ਤੋਂ ਬਚਾਉਣ ਵਿੱਚ ਮਦਦਗਾਰ ਰਹੇਗੀ।
ਮਸ਼ੀਨ ਦੀ ਸ਼ੁਰੂਆਤ ਮੌਕੇ ਨਗਰ ਨਿਗਮ ਦੇ ਮੁਲਾਜ਼ਮਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ। ਮੇਅਰ ਨੇ ਖ਼ੁਦ ਮੁਲਾਜ਼ਮਾਂ ਨਾਲ ਮਿਲ ਕੇ ਇਸ ਪ੍ਰੋਜੈਕਟ ਨੂੰ ਹਰੀ ਝੰਡੀ ਦਿੱਤੀ। ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਪਟਿਆਲਾ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਨਗਰ ਨਿਗਮ ਦੇ ਬੇੜੇ ਵਿੱਚ ਅਜਿਹੀਆਂ ਹੋਰ ਮਸ਼ੀਨਾਂ ਸ਼ਾਮਲ ਕੀਤੀਆਂ ਜਾਣਗੀਆਂ ਤਾਂ ਜੋ ਪਟਿਆਲਾ ਨੂੰ ਨੰਬਰ ਇੱਕ ਸ਼ਹਿਰ ਬਣਾਇਆ ਜਾ ਸਕੇ। ਇਸ ਮੌਕੇ ਨਗਰ ਨਿਗਮ ਦੇ ਸਿਹਤ ਸ਼ਾਖਾ ਅਤੇ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀ ਅਤੇ ਭਾਰੀ ਗਿਣਤੀ ਵਿੱਚ ਸਫ਼ਾਈ ਸੇਵਕ ਮੌਜੂਦ ਸਨ।
ਫੋਟੋ – ਪੋਕਲੇਨ ਮਸ਼ੀਨ ਤੋਂ ਕੰਮ ਸ਼ੁਰੂ ਕਰਵਾਉਂਦੇ ਹੋਏ ਨਿਗਮ ਮੇਅਰ ਅਤੇ ਹੋਰ ਅਧਿਕਾਰੀ
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments