Homeਹਰਿਆਣਾਕਰਨਾਲ ਪ੍ਰਸ਼ਾਸਨ ਦੀ ਬੇਰੁਖ਼ੀ ਮੂਹਰੇ ਸਿੱਖ ਜਥੇਬੰਦੀਆਂ ਨੇ ਦਿਖਾਈ ਇਨਸਾਨੀਅਤ; ਰੋਦੇ ਹੋਏ...

ਕਰਨਾਲ ਪ੍ਰਸ਼ਾਸਨ ਦੀ ਬੇਰੁਖ਼ੀ ਮੂਹਰੇ ਸਿੱਖ ਜਥੇਬੰਦੀਆਂ ਨੇ ਦਿਖਾਈ ਇਨਸਾਨੀਅਤ; ਰੋਦੇ ਹੋਏ ਬਜ਼ੁਰਗ ਦਰਬਾਰਾ ਸਿੰਘ ਦੀ ਫੜੀ ਬਾਂਹ

ਕਰਨਾਲ, 25 ਅਪ੍ਰੈਲ (ਮਨੋਜ ਵਰਮਾ): ਕਰਨਾਲ ਬੱਸ ਸਟੈਂਡ ਦੇ ਪਿੱਛੇ ਨਗਰ ਨਿਗਮ ਅਤੇ ਹੁੱਡਾ ਵਿਭਾਗ ਵੱਲੋਂ ਕੀਤੀ ਗਈ ਤੋੜਫੋੜ ਦੀ ਕਾਰਵਾਈ ਦੌਰਾਨ ਪ੍ਰਸ਼ਾਸਨ ਦਾ ਬੇਰਹਿਮ ਚਿਹਰਾ ਸਾਹਮਣੇ ਆਇਆ ਹੈ। ਆਪਣੀ ਰੋਜ਼ੀ-ਰੋਟੀ ਲਈ ਚਾਹ ਦੀ ਰੇਹੜੀ ਲਗਾਉਣ ਵਾਲੇ ਇੱਕ ਇਕੱਲੇ ਬਜ਼ੁਰਗ ਸਿੱਖ, ਦਰਬਾਰਾ ਸਿੰਘ ਦਾ ਖੋਖਾ ਪ੍ਰਸ਼ਾਸਨ ਨੇ ਮਿੰਟਾਂ ਦੀ ਮੁਹਲਤ ਦਿੱਤੇ ਬਿਨਾਂ ਤੋੜ ਦਿੱਤਾ। ਪਰ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇਸ਼-ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਨੇ ਬਜ਼ੁਰਗ ਦੀ ਬਾਂਹ ਫੜ ਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ।

ਪ੍ਰਸ਼ਾਸਨ ਦੀ ਬੇਰਹਿਮੀ: ਰੋਦਾ ਰਿਹਾ ਬਜ਼ੁਰਗ, ਨਹੀਂ ਪਿਘਲਿਆ ਦਿਲ

ਤੋੜਫੋੜ ਦੌਰਾਨ ਬਜ਼ੁਰਗ ਦਰਬਾਰਾ ਸਿੰਘ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅੱਗੇ ਵਾਸਤੇ ਪਾਉਂਦਿਆਂ ਸਿਰਫ਼ 10 ਮਿੰਟ ਦੀ ਮੁਹਲਤ ਮੰਗੀ ਸੀ ਤਾਂ ਜੋ ਉਹ ਆਪਣਾ ਸਾਮਾਨ ਸਮੇਟ ਸਕੇ। ਪਰ ਅਧਿਕਾਰੀਆਂ ਨੇ ਉਸ ਦੀ ਇੱਕ ਨਾ ਸੁਣੀ ਅਤੇ ਉਸ ਦਾ ਖੋਖਾ ਤਹਿਸ-ਨਹਿਸ ਕਰ ਦਿੱਤਾ। ਬਜ਼ੁਰਗ ਦਾ ਫੁੱਟ-ਫੁੱਟ ਕੇ ਰੋਂਦੇ ਹੋਏ ਦਾ ਵੀਡੀਓ ਜਦੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ, ਤਾਂ ਪੂਰੀ ਦੁਨੀਆ ਵਿੱਚ ਪ੍ਰਸ਼ਾਸਨ ਦੀ ਨਿੰਦਾ ਹੋਈ।

ਮਦਦ ਲਈ ਅੱਗੇ ਆਈਆਂ ਜਥੇਬੰਦੀਆਂ

ਬਜ਼ੁਰਗ ਦੀ ਹਾਲਤ ਦੇਖ ਕੇ ਦਿੱਲੀ ਅਤੇ ਪੰਜਾਬ ਤੋਂ ਕਈ ਸਮਾਜ ਸੇਵੀ ਕਰਨਾਲ ਪਹੁੰਚੇ:

  • ਹਰਮੀਤ ਸਿੰਘ ਪਿੰਕਾ (ਦਿੱਲੀ): ਵਿਸ਼ੇਸ਼ ਤੌਰ ‘ਤੇ ਕਰਨਾਲ ਪਹੁੰਚ ਕੇ 31,000 ਰੁਪਏ ਦੀ ਆਰਥਿਕ ਸਹਾਇਤਾ ਕੀਤੀ।

  • ਹਰਜੀਤ ਸਿੰਘ ਵਿਰਕ (ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਹਰਿਆਣਾ ਇਕਾਈ): 11,000 ਰੁਪਏ ਦੀ ਮਦਦ ਦਿੱਤੀ ਅਤੇ ਹਰ ਮੋੜ ‘ਤੇ ਨਾਲ ਖੜ੍ਹਨ ਦਾ ਭਰੋਸਾ ਦਿੱਤਾ।

  • ਬਰਦਰ ਫ਼ਾਊਂਡੇਸ਼ਨ (ਦਿੱਲੀ): ਮਨਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਦੀ ਟੀਮ ਨੇ ਪਹੁੰਚ ਕੇ ਸਹਾਇਤਾ ਰਾਸ਼ੀ ਭੇਟ ਕੀਤੀ।

  • ਯਮੁਨਾਨਗਰ ਦੇ ਸਮਾਜ ਸੇਵੀ: ਵੀਡੀਓ ਦੇਖ ਕੇ ਪਹੁੰਚੇ ਸੱਜਣਾਂ ਨੇ 11,000 ਰੁਪਏ ਦੀ ਮਦਦ ਦਿੱਤੀ।

ਹੁਣ ‘ਛੋਟੇ ਹਾਥੀ’ ‘ਤੇ ਸਜੇਗੀ ਚਾਹ ਦੀ ਦੁਕਾਨ

ਸਿੱਖ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਹੈ ਕਿ ਬਜ਼ੁਰਗ ਦਰਬਾਰਾ ਸਿੰਘ ਨੂੰ ਹੁਣ ਰੇਹੜੀ ਦੀ ਬਜਾਏ ਇੱਕ ‘ਛੋਟਾ ਹਾਥੀ’ (ਵੈਨ) ਤਿਆਰ ਕਰਕੇ ਦਿੱਤੀ ਜਾਵੇਗੀ। ਇਸ ਨੂੰ ਇੱਕ ਚਲਦੀ-ਫਿਰਦੀ ਦੁਕਾਨ ਵਜੋਂ ਡਿਜ਼ਾਈਨ ਕੀਤਾ ਜਾਵੇਗਾ ਤਾਂ ਜੋ ਪ੍ਰਸ਼ਾਸਨ ਮੁੜ ਉਨ੍ਹਾਂ ਦਾ ਨੁਕਸਾਨ ਨਾ ਕਰ ਸਕੇ ਅਤੇ ਬਜ਼ੁਰਗ ਆਸਾਨੀ ਨਾਲ ਆਪਣਾ ਰੋਜ਼ਗਾਰ ਚਲਾ ਸਕੇ।

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿੰਦਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਵੀ ਫ਼ੋਨ ‘ਤੇ ਬਜ਼ੁਰਗ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਪ੍ਰਸ਼ਾਸਨ ਦੀ ਇਸ ਕਾਰਵਾਈ ਨੂੰ ‘ਘਿਨੋਣੀ ਹਰਕਤ’ ਕਰਾਰ ਦਿੰਦਿਆਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਬਜ਼ੁਰਗ ਦਰਬਾਰਾ ਸਿੰਘ ਨੇ ਹੱਥ ਜੋੜ ਕੇ ਸਮੁੱਚੀਆਂ ਜਥੇਬੰਦੀਆਂ ਅਤੇ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਸਰਕਾਰ ਨੇ ਉਸ ਨੂੰ ਸੜਕ ‘ਤੇ ਲਿਆ ਦਿੱਤਾ ਸੀ, ਤਾਂ ਸਮਾਜ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਨਵਾਂ ਜੀਵਨ ਦਿੱਤਾ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments