Homeਪਟਿਆਲਾ ਅਪਡੇਟਪੈਥੋਲੋਜਿਸਟਾਂ ਵੱਲੋਂ ਹੀਮਾਟੋਲੋਜੀ ਤੇ ਸਾਇਟੋਲੋਜੀ ‘ਚ ਤਰੱਕੀ 'ਤੇ ਅਕਾਦਮਿਕ ਚਰਚਾ

ਪੈਥੋਲੋਜਿਸਟਾਂ ਵੱਲੋਂ ਹੀਮਾਟੋਲੋਜੀ ਤੇ ਸਾਇਟੋਲੋਜੀ ‘ਚ ਤਰੱਕੀ ‘ਤੇ ਅਕਾਦਮਿਕ ਚਰਚਾ

ਪਟਿਆਲਾ, 12 ਅਪ੍ਰੈਲ: (ਮਨੋਜ ਵਰਮਾ)
ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਦੇ ਪੈਥੋਲੋਜੀ ਵਿਭਾਗ ਨੇ ਪੰਜਾਬ ਮੈਡੀਕਲ ਕੌਂਸਲ ਦੀ ਅਗਵਾਈ ਹੇਠ “ਹੀਮੇਟੋ-ਸਾਈਟੋ ਅਪਡੇਟਸ 2026” ਵਿਸ਼ੇ ‘ਤੇ ਇੱਕ ਦਿਨਾਂ ਨਿਰੰਤਰ ਮੈਡੀਕਲ ਸਿੱਖਿਆ (ਸੀਐਮਈ) ਪ੍ਰੋਗਰਾਮ ਕਰਵਾਇਆ। ਇਸ ਦੌਰਾਨ ਪੈਥੋਲੋਜਿਸਟਾਂ ਵੱਲੋਂ ਹੀਮਾਟੋਲੋਜੀ ਅਤੇ ਸਾਇਟੋਲੋਜੀ ਵਿੱਚ ਤਰੱਕੀ ‘ਤੇ ਕੇਂਦ੍ਰਿਤ ਅਕਾਦਮਿਕ ਚਰਚਾ ਕੀਤੀ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਅਤੇ ਮੁਖੀ ਪੈਥੋਲੋਜੀ ਤੇ ਸੀਐਮਈ ਦੇ ਪ੍ਰਬੰਧਕੀ ਚੇਅਰਮੈਨ, ਡਾ. ਹਰਪਾਲ ਸਿੰਘ ਨੇ ਦੱਸਿਆ ਕਿ
ਇਸ ਪ੍ਰੋਗਰਾਮ ਵਿੱਚ ਪੰਜਾਬ ਸਮੇਤ ਨਾਲ ਲੱਗਦੇ ਖੇਤਰਾਂ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਹੋਰ ਪੈਥੋਲੋਜਿਸਟਾਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਸ ਨਿਰੰਤਰ ਮੈਡੀਕਲ ਸਿੱਖਿਆ (ਸੀਐਮਈ) ਪ੍ਰੋਗਰਾਮ ਦੇ ਤਹਿਤ ਹਿੱਸਾ ਲੈਣ ਵਾਲਿਆਂ ਨੂੰ ਪੰਜਾਬ ਮੈਡੀਕਲ ਕੌਂਸਲ ਵੱਲੋਂ ਤਿੰਨ ਕ੍ਰੈਡਿਟ ਘੰਟਿਆਂ ਨਾਲ ਮਾਨਤਾ ਦਿੱਤੀ ਗਈ ਸੀ।
ਡਾ ਹਰਪਾਲ ਸਿੰਘ ਨੇ ਦੱਸਿਆ ਕਿ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਡਾਇਰੈਕਟਰ ਡਾ. ਅਵਨੀਸ਼ ਕੁਮਾਰ, ਜੁਆਇੰਟ ਡੀਆਰਐਮਈ ਡਾ. ਰੁਪਿੰਦਰ ਬਖਸ਼ੀ, ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ ਅਤੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਦੀ ਸਰਪ੍ਰਸਤੀ ਹੇਠ ਸੰਪੰਨ ਹੋਈ ਇਸ ਸੀਐਮਈ ਮੌਕੇ ਡਾ. ਵਿਜੇ ਬੋਦਲ ਪੀ.ਐਮ.ਸੀ. ਦੇ ਆਬਜ਼ਰਵਰ ਵਜੋਂ ਮੌਜੂਦ ਸਨ।
ਸੀ.ਐਮ.ਈ. ਦੌਰਾਨ ਪੈਥੋਲੋਜੀ ਵਿਭਾਗ ਦੀ ਪੂਰੀ ਫੈਕਲਟੀ ਮੌਜੂਦ ਰਹੀ ਅਤੇ ਇਸ ਦੌਰਾਨ ਪੈਥਾਲੋਜੀ ਦੇ ਖੇਤਰ ਵਿੱਚ ਨਵੀਆਂ ਖੋਜਾਂ ਉਤੇ ਚਰਚਾ ਕੀਤੀ ਗਈ। ਵਿਗਿਆਨਕ ਸੈਸ਼ਨਾਂ ਵਿੱਚ ਪ੍ਰਸਿੱਧ ਸੰਸਥਾਵਾਂ ਦੇ ਉੱਘੇ ਪ੍ਰੋਫੈਸਰ ਡਾ. ਤੇਜਿੰਦਰ ਸਿੰਘ, ਡਾ. ਰਜਨੀ ਯਾਦਵ, ਡਾ. ਜਯੋਤਿੰਦਰ ਪੂਨੀਆ ਅਤੇ ਡਾ. ਨਵੀਨ ਕੱਕੜ ਦੀ ਮੁਹਾਰਤ ਦੇ ਖੇਤਰਾਂ ਬਾਰੇ ਭਾਸ਼ਣ ਕਰਵਾਏ ਗਏ ਸਨ। ਇਸ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਲਗਭਗ 250 ਪੈਥਾਲੋਜੀ ਮਾਹਿਰਾਂ ਨੇ ਅਕਾਦਮਿਕ ਪ੍ਰੋਗਰਾਮ ‘ਚ ਹਿੱਸਾ ਲਿਆ। ਪੋਸਟਰ ਪੇਸ਼ਕਾਰੀ ਮੁਕਾਬਲੇ ‘ਚ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਡਾ. ਨਵਨੀਤ ਕੌਰ ਅਤੇ ਡਾ. ਮੋਹਨਵੀਰ ਕੌਰ ਨੇ ਧੰਨਵਾਦ ਕੀਤਾ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments