Homeਪਟਿਆਲਾ ਅਪਡੇਟਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ...

ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਯਾਦਗਾਰੀ ਸਮਾਗਮ 23 ਮਈ ਨੂੰ

ਪਟਿਆਲਾ/ਸਰਾਭਾ, 8 ਅਪ੍ਰੈਲ:(ਮਨੋਜ ਵਰਮਾ): ਭਾਸ਼ਾ ਵਿਭਾਗ ਪੰਜਾਬ ਵੱਲੋਂ ਗਦਰ ਲਹਿਰ ਦੇ ਮਹਾਨ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਵਿਸ਼ੇਸ਼ ਸਮਾਗਮ 23 ਮਈ 2026 ਨੂੰ ਉਨ੍ਹਾਂ ਦੇ ਜੱਦੀ ਪਿੰਡ ਸਰਾਭਾ (ਲੁਧਿਆਣਾ) ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਸ਼ਹੀਦ ਸਰਾਭਾ ਦੇ ਜੀਵਨ ਅਤੇ ਗਦਰ ਲਹਿਰ ‘ਤੇ ਅਧਾਰਤ ਸੈਮੀਨਾਰ ਅਤੇ ਕਵੀ ਦਰਬਾਰ ਖਿੱਚ ਦਾ ਕੇਂਦਰ ਹੋਣਗੇ।

ਸਮਾਗਮ ਦੀ ਰੂਪ-ਰੇਖਾ:

ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਸ਼ਹੀਦ ਸਰਾਭਾ ਦਾ ਜਨਮ ਦਿਨ 24 ਮਈ ਨੂੰ ਹੈ। ਵਿਭਾਗ ਵੱਲੋਂ ਇਸ ਤੋਂ ਇੱਕ ਦਿਨ ਪਹਿਲਾਂ, ਸ਼ਨੀਵਾਰ 23 ਮਈ ਨੂੰ ਸਵੇਰੇ 10 ਵਜੇ ਤੋਂ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਵਿੱਚ:

  • ਇਲਾਕੇ ਦੇ ਵਿਦਿਆਰਥੀ ਸ਼ਹੀਦ ਸਰਾਭਾ ਦੀਆਂ ਕਾਵਿ ਰਚਨਾਵਾਂ ਦਾ ਗਾਇਨ ਕਰਨਗੇ।

  • ਵਿਦਵਾਨਾਂ ਵੱਲੋਂ ਗਦਰ ਲਹਿਰ ਦੇ ਸਾਹਿਤ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ।

  • ਨਾਮਵਰ ਕਵੀ ਆਪਣੀਆਂ ਦੇਸ਼ ਭਗਤੀ ਦੀਆਂ ਕਵਿਤਾਵਾਂ ਪੇਸ਼ ਕਰਨਗੇ।

  • ਦੋਵੇਂ ਦਿਨ (23 ਤੇ 24 ਮਈ) ਪੁਸਤਕ ਪ੍ਰਦਰਸ਼ਨੀ ਲਗਾਈ ਜਾਵੇਗੀ।


ਸਭ ਤੋਂ ਛੋਟੀ ਉਮਰ ਦੇ ਜਰਨੈਲ ਨੂੰ ਸ਼ਰਧਾਂਜਲੀ

ਸ. ਜ਼ਫ਼ਰ ਨੇ ਸਰਾਭਾ ਦੇ ਜੀਵਨ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਕਿਵੇਂ 16 ਸਾਲ ਦੀ ਉਮਰ ਵਿੱਚ ਕੈਲੀਫੋਰਨੀਆ ਪੜ੍ਹਨ ਗਏ ਕਰਤਾਰ ਸਿੰਘ ਸਰਾਭਾ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਗਏ। ਉਹ ਪੰਜਾਬੀ ਦੇ ਸਭ ਤੋਂ ਛੋਟੀ ਉਮਰ ਦੇ ਅਜਿਹੇ ਪੱਤਰਕਾਰ ਸਨ ਜੋ ਅਖ਼ਬਾਰ ਲਿਖਣ ਤੋਂ ਲੈ ਕੇ ਉਸ ਦੀ ਛਪਾਈ ਤੱਕ ਦਾ ਸਾਰਾ ਕੰਮ ਹੱਥੀਂ ਕਰਦੇ ਸਨ। ਮਹਿਜ਼ 19 ਸਾਲ ਦੀ ਉਮਰ ਵਿੱਚ ਦੇਸ਼ ਲਈ ਫਾਂਸੀ ਦਾ ਰੱਸਾ ਚੁੰਮਣ ਵਾਲੇ ਇਸ ਨਾਇਕ ਦੀ ਕੁਰਬਾਨੀ ਲਾਮਿਸਾਲ ਹੈ।

ਸਮਾਗਮ ਵਿੱਚ ਸ਼ਮੂਲੀਅਤ ਲਈ ਸੰਪਰਕ:

ਵਿਭਾਗ ਨੇ ਸਮੂਹ ਸਾਹਿਤ ਪ੍ਰੇਮੀਆਂ ਅਤੇ ਵਿਦਿਆਰਥੀਆਂ ਨੂੰ 23 ਮਈ ਨੂੰ ਸਵੇਰੇ 10 ਵਜੇ ਪਿੰਡ ਸਰਾਭਾ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਭਾਗ ਲੈਣ ਦੇ ਚਾਹਵਾਨ ਵਿਦਵਾਨ ਅਤੇ ਕਵੀ ਹੇਠ ਲਿਖੇ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ:

  • ਡਾ. ਸੁਖਦਰਸ਼ਨ ਸਿੰਘ ਚਹਿਲ (ਖੋਜ ਅਫ਼ਸਰ): 97795-90575

  • ਡਾ. ਸੰਦੀਪ ਸ਼ਰਮਾ (ਜ਼ਿਲ੍ਹਾ ਭਾਸ਼ਾ ਅਫਸਰ): 88720-00423

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments