Home ਪਟਿਆਲਾ ਅਪਡੇਟ ਸੁਖਬੀਰ ਬਾਦਲ ਦੀ ਪੰਜਾਬ ਬਚਾਓ ਰੈਲੀ ਪਟਿਆਲਾ ’ਚ ਦਿਖਿਆ ਭਾਰੀ ਇਕੱਠ

ਸੁਖਬੀਰ ਬਾਦਲ ਦੀ ਪੰਜਾਬ ਬਚਾਓ ਰੈਲੀ ਪਟਿਆਲਾ ’ਚ ਦਿਖਿਆ ਭਾਰੀ ਇਕੱਠ

0

ਪਟਿਆਲਾ ਦਿਹਾਤੀ ਵਿਖੇ ਪੰਜਾਬ ਬਚਾਓ ਰੈਲੀਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਸਾਧੇ ਤਿੱਖੇ ਨਿਸ਼ਾਨੇ

ਪਟਿਆਲਾ: 5 ਅਪ੍ਰੈਲ 2026 (ਗੁਰਤੇਜ ਅਤਲਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਟਿਆਲਾ ਦਿਹਾਤੀ ਹਲਕੇ ਵਿੱਚ ਆਯੋਜਿਤ ‘ਪੰਜਾਬ ਬਚਾਓ ਰੈਲੀ’ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ‘ਤੇ ਹੁਣ ਤੱਕ ਦਾ ਸਭ ਤੋਂ ਤਿੱਖਾ ਹਮਲਾ ਬੋਲਿਆ ਹੈ। ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਸਿੱਧੀ ਚੁਣੌਤੀ ਦਿੱਤੀ ਕਿ ਉਹ ਬਿਨਾਂ ਸੁਰੱਖਿਆ ਘੇਰੇ ਦੇ ਪੰਜਾਬ ਦੇ ਪਿੰਡਾਂ ਵਿੱਚ ਵਿਚਰ ਕੇ ਦਿਖਾਉਣ।

ਕਿੱਕਲੀਆਂ ਪਾਉਣ ਨਾਲ ਹੁਣ ਫਾਇਦਾ ਨਹੀਂ ਮਿਲਣਾ”

ਮੁੱਖ ਮੰਤਰੀ ਵੱਲੋਂ ਅਕਾਲੀ ਦਲ ‘ਤੇ ਕੀਤੇ ਜਾਂਦੇ ਵਿਅੰਗਾਂ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ, “ਭਗਵੰਤ ਮਾਨ ਮੇਰੇ ‘ਤੇ ਜਿੰਨੀਆਂ ਮਰਜ਼ੀ ਕਿੱਕਲੀਆਂ ਪਾ ਲਵੇ, ਪਰ ਹੁਣ ਪੰਜਾਬ ਦੇ ਲੋਕ ਉਸ ਦੀਆਂ ਗੱਲਾਂ ਵਿੱਚ ਨਹੀਂ ਆਉਣ ਵਾਲੇ। ਇਨ੍ਹਾਂ ਕਿੱਕਲੀਆਂ ਦਾ ਹੁਣ ਉਸ ਨੂੰ ਕੋਈ ਸਿਆਸੀ ਫਾਇਦਾ ਨਹੀਂ ਮਿਲਣਾ ਕਿਉਂਕਿ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਅੱਕ ਚੁੱਕੇ ਹਨ।”

ਸੁਰੱਖਿਆ ਨੂੰ ਲੈ ਕੇ ਘੇਰਿਆ

ਮੁੱਖ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਚੈਲੰਜ ਕੀਤਾ, “ਮੈਂ ਤੈਨੂੰ (ਭਗਵੰਤ ਮਾਨ ਨੂੰ) ਚੈਲੰਜ ਕਰਦਾ ਹਾਂ ਕਿ ਤੂੰ ਬਿਨਾਂ ਸੁਰੱਖਿਆ ਤੋਂ ਪੰਜਾਬ ਦੇ ਕਿਸੇ ਵੀ ਇੱਕ ਪਿੰਡ ਵਿੱਚ ਜਾ ਕੇ ਦਿਖਾ। ਜੇਕਰ ਤੂੰ ਬਿਨਾਂ ਪੁਲਿਸ ਦੇ ਪਿੰਡ ਵੜਿਆ ਤਾਂ ਪੰਜਾਬੀ ਤੈਨੂੰ ਤੇਰੀ ਘਟੀਆ ‘ਕਿੱਕਲੀ’ ਹਮੇਸ਼ਾ ਲਈ ਭੁਲਾ ਦੇਣਗੇ।” ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦਾ ਵਿਸ਼ਵਾਸ ਖੋ ਚੁੱਕੀ ਹੈ ਅਤੇ ਹੁਣ ਸਿਰਫ਼ ਡਰਾਮੇਬਾਜ਼ੀ ਦਾ ਸਹਾਰਾ ਲੈ ਰਹੀ ਹੈ।

ਪੰਜਾਬ ਬਚਾਓ ਰੈਲੀ ਵਿੱਚ ਭਾਰੀ ਉਤਸ਼ਾਹ

ਪਟਿਆਲਾ ਦਿਹਾਤੀ ਹਲਕੇ ਵਿੱਚ ਪਹੁੰਚੀਆਂ ਸੰਗਤਾਂ ਅਤੇ ਵਰਕਰਾਂ ਦੇ ਭਾਰੀ ਇਕੱਠ ਨੂੰ ਦੇਖਦਿਆਂ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਲਹਿਰ ਚੱਲ ਪਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਪੰਜਾਬ ਦੇ ਹਿੱਤਾਂ ਨੂੰ ਵੱਡੀ ਸੱਟ ਮਾਰੀ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਇਸ ਦਾ ਮੂੰਹ-ਤੋੜ ਜਵਾਬ ਦੇਣਗੇ।

ਇਸ ਮੌਕੇ ਅਕਾਲੀ ਦਲ ਦੇ ਕਈ ਸੀਨੀਅਰ ਆਗੂ ਅਤੇ ਸਥਾਨਕ ਇਕਾਈ ਦੇ ਅਹੁਦੇਦਾਰ ਵੀ ਹਾਜ਼ਰ ਸਨ, ਜਿਨ੍ਹਾਂ ਨੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਅਤੇ ਵਿਕਾਸ ਦੇ ਮੁੱਦਿਆਂ ‘ਤੇ ਸਰਕਾਰ ਨੂੰ ਘੇਰਿਆ।

Exit mobile version