Homeਪਟਿਆਲਾ ਅਪਡੇਟਥਿਆਰ ਤਸਕਰੀ ਮਾਡਿਊਲ ਨਾਲ ਸਬੰਧਤ ਬਿਹਾਰ-ਅਧਾਰਤ ਹਥਿਆਰ ਸਪਲਾਇਰ ਸਮੇਤ ਚਾਰ ਦੋਸ਼ੀ ਕਾਬੂ...

ਥਿਆਰ ਤਸਕਰੀ ਮਾਡਿਊਲ ਨਾਲ ਸਬੰਧਤ ਬਿਹਾਰ-ਅਧਾਰਤ ਹਥਿਆਰ ਸਪਲਾਇਰ ਸਮੇਤ ਚਾਰ ਦੋਸ਼ੀ ਕਾਬੂ ,10 ਸੈਲਫ਼-ਲੋਡਿੰਗ ਹਥਿਆਰ ਬਰਾਮਦ

ਪਟਿਆਲਾ, 2 ਅਪ੍ਰੈਲ:(ਅਮਨਦੀਪ ਸੱਭਰਵਾਲ)

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਤਹਿਤ ਪਟਿਆਲਾ ਪੁਲਿਸ ਨੇ ਅੰਤਰ-ਰਾਜੀ ਗੈਰ-ਕਾਨੂੰਨੀ ਹਥਿਆਰ ਸਪਲਾਈ ਮਾਡਿਊਲ ਨਾਲ ਸਬੰਧਤ ਚਾਰ ਦੋਸ਼ੀਆਂ ਨੂੰ 10 ਆਧੁਨਿਕ ਸੈਲਫ-ਲੋਡਿੰਗ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ । ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।

ਗੋਲਡੀ ਢਿੱਲੋਂ ਨਾਲ ਜੁੜੇ ਇੱਕ ਵਿਰੋਧੀ ਅਪਰਾਧੀ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ ਗ੍ਰਿਫ਼ਤਾਰ ਕੀਤੇ ਦੋਸ਼ੀ: ਡੀਜੀਪੀ ਗੌਰਵ ਯਾਦਵ

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੌਰਭ ਕੁਮਾਰ ਵਾਸੀ ਪਿੰਡ ਜਾਰੰਗ ਦੀਹ , ਮੁਜੱਫਰਪੁਰ (ਬਿਹਾਰ), ਸਾਜਨ ਵਾਸੀ ਸੋਹਾਣਾ( ਐਸਏਐਸ ਨਗਰ), ਅਭਿਸ਼ੇਕ ਉਰਫ਼ ਕਾਕਾ ਵਾਸੀ ਗੁਰਦੀਪ ਕਲੋਨੀ ਅਬਲੋਵਾਲ, ਪਟਿਆਲਾ ਅਤੇ ਇੰਦਰਜੀਤ ਸਿੰਘ ਉਰਫ਼ ਰੋਹਿਤ ਵਾਸੀ ਪੁਰਾਣਾ ਬਿਸ਼ਨ ਨਗਰ,ਪਟਿਆਲਾ ਵਜੋਂ ਹੋਈ ਹੈ।

ਬਿਹਾਰ-ਅਧਾਰਤ ਸੌਰਭ ਕੁਮਾਰ ਮੁਜ਼ੱਫਰਪੁਰ ਦੀਆਂ ਕੁਝ ਗੈਰ-ਕਾਨੂੰਨੀ ਹਥਿਆਰ ਨਿਰਮਾਣ ਯੂਨਿਟਾਂ ਤੋਂ ਕਰਦਾ ਸੀ ਹਥਿਆਰਾਂ ਦਾ ਪ੍ਰਬੰਧ ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਬਿਹਾਰ ਤੋਂ ਦੇਸੀ ਹਥਿਆਰ ਲਿਆਉਂਦੇ ਸਨ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸੂਬੇ ਵਿੱਚ ਸਪਲਾਈ ਕਰਦੇ ਸਨ। ਉਨ੍ਹਾਂ ਕਿਹਾ ਕਿ ਹੋਰ ਜਾਂਚ ਤੋਂ ਗੈਂਗਵਾਰ ਬਾਰੇ ਵੀ ਸੰਕੇਤ ਮਿਲੇ ਹਨ, ਜਿਸ ਤਹਿਤ ਇਲਾਕੇ ਵਿੱਚ ਦਬਦਬਾ ਕਾਇਮ ਕਰਨ ਲਈ ਗੋਲਡੀ ਢਿੱਲੋਂ ਨੈੱਟਵਰਕ ਨਾਲ ਜੁੜੇ ਇੱਕ ਵਿਰੋਧੀ ਅਪਰਾਧੀ ਨੂੰ ਨਿਸ਼ਾਨਾ ਬਣਾਉਣ ਦੀਆਂ ਯੋਜਨਾਵਾਂ ਸਨ।

ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ ਤਾਂ ਜੋ ਪੂਰੇ ਨੈੱਟਵਰਕ ਨੂੰ ਖਤਮ ਕੀਤਾ ਜਾ ਸਕੇ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments