Homeਪੰਜਾਬ"ਸਮਝੌਤੇ ਕਰਨ ਦੀ ਆਦਤ ਤੁਹਾਨੂੰ ਹੈ, ਮੈਨੂੰ ਨਹੀਂ": ਰਾਜਾ ਵੜਿੰਗ ਦਾ ਸੁਖਬੀਰ...

“ਸਮਝੌਤੇ ਕਰਨ ਦੀ ਆਦਤ ਤੁਹਾਨੂੰ ਹੈ, ਮੈਨੂੰ ਨਹੀਂ”: ਰਾਜਾ ਵੜਿੰਗ ਦਾ ਸੁਖਬੀਰ ਬਾਦਲ ‘ਤੇ ਤਿੱਖਾ ਪਲਟਵਾਰ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਾਏ ਗਏ ਦੋਸ਼ਾਂ ਦਾ ਕਰਾਰਾ ਜਵਾਬ ਦਿੱਤਾ ਹੈ। ਵੜਿੰਗ ਨੇ ਸੁਖਬੀਰ ਬਾਦਲ ‘ਤੇ ‘ਆਮ ਆਦਮੀ ਪਾਰਟੀ’ (AAP) ਨਾਲ ਗੁਪਤ ਸਮਝੌਤੇ ਕਰਨ ਦੇ ਗੰਭੀਰ ਦੋਸ਼ ਲਾਉਂਦਿਆਂ ਕਈ ਸਵਾਲ ਖੜ੍ਹੇ ਕੀਤੇ ਹਨ।
‘ਸੁੱਖ ਵਿਲਾਸ’ ਅਤੇ ਮਜੀਠੀਆ ਦਾ ਜ਼ਿਕਰ
ਰਾਜਾ ਵੜਿੰਗ ਨੇ ਕਿਹਾ ਕਿ ਸੁਖਬੀਰ ਬਾਦਲ ਦਾ ‘ਆਪ’ ਸਰਕਾਰ ਨਾਲ ਸਮਝੌਤਾ ਬਹੁਤ ਪੁਰਾਣਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਸਰਕਾਰ ਨੇ ਨਿਯਮਾਂ ਦੇ ਉਲਟ ਬਣੇ ‘ਸੁੱਖ ਵਿਲਾਸ’ ਨੂੰ ਢਾਹੁਣ ਦੀ ਗੱਲ ਕੀਤੀ ਸੀ, ਤਾਂ ਸੁਖਬੀਰ ਬਾਦਲ ਨੇ ਸਮਝੌਤਾ ਕਰਕੇ ਆਪਣੇ ਹੋਟਲ ਨੂੰ ਬਚਾਇਆ ਅਤੇ ਆਪਣੇ ਸਾਲੇ ਬਿਕਰਮ ਮਜੀਠੀਆ ਨੂੰ ਜੇਲ੍ਹ ਭੇਜ ਦਿੱਤਾ।
ਬੱਸ ਮਾਫ਼ੀਆ ਅਤੇ ਚੋਣਾਂ ਵਿੱਚ ‘ਮਿਲੀਭੁਗਤ’
ਵੜਿੰਗ ਨੇ ਹੋਰ ਕਈ ਮੁੱਦਿਆਂ ‘ਤੇ ਬਾਦਲ ਪਰਿਵਾਰ ਨੂੰ ਘੇਰਿਆ:
  • ਬੱਸ ਮਾਫ਼ੀਆ: ਵੜਿੰਗ ਅਨੁਸਾਰ, ਕਾਂਗਰਸ ਸਰਕਾਰ ਵੇਲੇ ਉਨ੍ਹਾਂ ਨੇ ਬਾਦਲਾਂ ਦੀਆਂ ਬੱਸਾਂ ‘ਤੇ ਕਾਰਵਾਈ ਕੀਤੀ ਸੀ, ਪਰ ਮੌਜੂਦਾ ਸਰਕਾਰ ਦੇ 4 ਸਾਲਾਂ ਦੌਰਾਨ ਸਮਝੌਤੇ ਤਹਿਤ ਉਨ੍ਹਾਂ ਦੀ ਇੱਕ ਵੀ ਬੱਸ ਜ਼ਬਤ ਨਹੀਂ ਹੋਈ।
  • ਉਪ-ਚੋਣਾਂ: ਉਨ੍ਹਾਂ ਦੋਸ਼ ਲਾਇਆ ਕਿ ਲੋਕ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ, ਅਕਾਲੀ ਦਲ ਨੇ ਜਾਣਬੁੱਝ ਕੇ ਉਪ-ਚੋਣਾਂ ਵਿੱਚ ਉਮੀਦਵਾਰ ਨਹੀਂ ਉਤਾਰੇ ਤਾਂ ਜੋ ‘ਆਪ’ ਨੂੰ ਫ਼ਾਇਦਾ ਪਹੁੰਚਾਇਆ ਜਾ ਸਕੇ।
ਸੁਖਬੀਰ ਬਾਦਲ ਨੂੰ ਖੁੱਲ੍ਹਾ ਚੈਲੇਂਜ
ਰਾਜਾ ਵੜਿੰਗ ਨੇ ਸੁਖਬੀਰ ਬਾਦਲ ਨੂੰ ਵੰਗਾਰਦਿਆਂ ਕਿਹਾ:

“ਮੈਂ ਤੁਹਾਨੂੰ ਚੈਲੇਂਜ ਕਰਦਾ ਹਾਂ ਕਿ ਤੁਸੀਂ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਜਾ ਕੇ ਸਹੁੰ ਖਾ ਕੇ ਦੱਸੋ ਕਿ ਕੀ ਤੁਸੀਂ ਗਿੱਦੜਬਾਹਾ ਉਪ-ਚੋਣਾਂ ਵਿੱਚ ‘ਝਾੜੂ’ ਦੇ ਉਮੀਦਵਾਰ ਡਿੰਪੀ ਢਿੱਲੋਂ ਨੂੰ ਵੋਟਾਂ ਨਹੀਂ ਪਵਾਈਆਂ?”

ਬੇਅਦਬੀ ਅਤੇ ਕੈਪਟਨ ਨਾਲ ਸਾਂਝ ਦੇ ਦੋਸ਼
ਵੜਿੰਗ ਨੇ ਇਹ ਵੀ ਸਵਾਲ ਕੀਤਾ ਕਿ ਕੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦਾ ਸਮਝੌਤਾ ਨਹੀਂ ਸੀ, ਜਿਸ ਕਾਰਨ ਬੇਅਦਬੀ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਹੋਈ? ਉਨ੍ਹਾਂ ਅੱਗੇ ਕਿਹਾ ਕਿ ਬਰਗਾੜੀ ਬੇਅਦਬੀ ਅਤੇ ਗੋਲੀਕਾਂਡ ਮਾਮਲੇ ਵਿੱਚ ਵੀ ਮੌਜੂਦਾ ਸਰਕਾਰ ਵੱਲੋਂ ਕੀਤੀ ਜਾ ਰਹੀ ਦੇਰੀ ਪਿੱਛੇ ਅੰਦਰੂਨੀ ਸਮਝੌਤੇ ਹੀ ਜ਼ਿੰਮੇਵਾਰ ਹਨ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments