ਭਗਵਾਨ ਸ੍ਰੀ ਰਾਮ ਜੀ ਦੇ ਭਜਨਾਂ ਦੀਆਂ ਧੁਨਾਂ ‘ਤੇ ਝੂਮੇ ਸੈਂਕੜੇ ਸ਼ਰਧਾਲੂ
ਅਯੁੱਧਿਆ ਵਿੱਚ ਸ਼ਾਨਦਾਰ ਮੰਦਰ ਦੀ ਉਸਾਰੀ ਨਾਲ ਹਰ ਸਨਾਤਨੀ ਦਾ ਸਿਰ ਮਾਣ ਨਾਲ ਉੱਚਾ ਹੋਇਆ: ਲਾਲ ਚੰਦ ਜਿੰਦਲ

ਪਟਿਆਲਾ: (ਮਨੋਜ ਵਰਮਾ) :ਸ੍ਰੀ ਸਨਾਤਨ ਧਰਮ ਸਭਾ (ਰਜਿ.), ਪਟਿਆਲਾ ਦੇ ਸਹਿਯੋਗ ਨਾਲ ਐਸ.ਡੀ.ਐਸ.ਈ. ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚ ਕਰਵਾਈ ਜਾ ਰਹੀ ਸੱਤ ਰੋਜ਼ਾ ਸ੍ਰੀ ਰਾਮ ਕਥਾ ਦੇ ਤੀਜੇ ਦਿਨ ਸਾਰਾ ਵਾਤਾਵਰਣ ਰਾਮਮਈ ਹੋ ਗਿਆ। ਅੱਜ ਦੀ ਕਥਾ ਦਾ ਮੁੱਖ ਆਕਰਸ਼ਣ ਭਗਵਾਨ ਸ੍ਰੀ ਰਾਮ ਜੀ ਦਾ ਪ੍ਰਗਟ ਉਤਸਵ ਰਿਹਾ, ਜਿਸ ਨੂੰ ਹਾਜ਼ਰ ਸ਼ਰਧਾਲੂਆਂ ਨੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। ਇਸ ਪਵਿੱਤਰ ਮੌਕੇ ‘ਤੇ ਸਭਾ ਦੇ ਪ੍ਰਧਾਨ ਸ੍ਰੀ ਲਾਲ ਚੰਦ ਜਿੰਦਲ ਨੇ ਸਮੂਹ ਸ਼ਰਧਾਲੂਆਂ ਨੂੰ ਰਾਮ ਜਨਮ ਉਤਸਵ ਦੀ ਵਧਾਈ ਦਿੰਦਿਆਂ ਕਿਹਾ ਕਿ ਯੁੱਗਾਂ ਦੇ ਸੰਘਰਸ਼ ਤੋਂ ਬਾਅਦ ਅਯੁੱਧਿਆ ਵਿੱਚ ਪ੍ਰਭੂ ਸ੍ਰੀ ਰਾਮ ਜੀ ਦੇ ਸ਼ਾਨਦਾਰ ਮੰਦਰ ਦੀ ਉਸਾਰੀ ਅਤੇ ਰਾਮਲੱਲਾ ਦੀ ਪ੍ਰਾਣ-ਪ੍ਰਤਿਸ਼ਠਾ ਨਾਲ ਅੱਜ ਦੁਨੀਆ ਭਰ ਦੇ ਸਨਾਤਨੀਆਂ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ। ਉਨ੍ਹਾਂ ਨੇ ਪ੍ਰਭੂ ਰਾਮ ਦੇ ਆਦਰਸ਼ਾਂ ਨੂੰ ਜੀਵਨ ਵਿੱਚ ਅਪਣਾਉਣ ਦਾ ਸੱਦਾ ਦਿੱਤਾ।
ਕਥਾ ਵਾਚਕ ਪਰਮ ਸਤਿਕਾਰਯੋਗ ਸੰਜੀਵ ਗੁਰੂ ਜੀ ਮਹਾਰਾਜ ਨੇ ਤੀਜੇ ਦਿਨ ਅੰਮ੍ਰਿਤ ਵਰਖਾ ਕਰਦਿਆਂ ‘ਨਾਰਦ ਮੋਹ’ ਅਤੇ ‘ਰਾਮ ਜਨਮ’ ਦੇ ਪ੍ਰਸੰਗਾਂ ਦੀ ਵਿਸਤ੍ਰਿਤ ਵਿਆਖਿਆ ਕੀਤੀ। ਗੁਰੂ ਜੀ ਨੇ ਨਾਰਦ ਜੀ ਦੇ ਅਭਿਮਾਨ ਦੀ ਕਥਾ ਰਾਹੀਂ ਸਮਝਾਇਆ ਕਿ ਪ੍ਰਭੂ ਦੀ ਮਾਇਆ ਅਪਾਰ ਹੈ ਅਤੇ ਭਗਤੀ ਦੇ ਮਾਰਗ ਵਿੱਚ ਹੰਕਾਰ ਸਭ ਤੋਂ ਵੱਡੀ ਰੁਕਾਵਟ ਹੈ। ਜਦੋਂ ਨਾਰਦ ਜੀ ਨੂੰ ਆਪਣੀ ਤਪੱਸਿਆ ਅਤੇ ਕਾਮਦੇਵ ‘ਤੇ ਜਿੱਤ ਦਾ ਮਾਣ ਹੋਇਆ, ਤਾਂ ਦਇਆਵਾਨ ਭਗਵਾਨ ਵਿਸ਼ਨੂੰ ਨੇ ਆਪਣੀ ਮਾਇਆ ਨਾਲ ਉਨ੍ਹਾਂ ਦੇ ਇਸ ਭਰਮ ਨੂੰ ਤੋੜ ਕੇ ਉਨ੍ਹਾਂ ਦਾ ਕਲਿਆਣ ਕੀਤਾ। ਮਹਾਰਾਜ ਜੀ ਨੇ ਦੱਸਿਆ ਕਿ ਭਗਵਾਨ ਵਿਸ਼ਨੂੰ ਨੇ ਆਪਣੇ ਸੱਤਵੇਂ ਅਵਤਾਰ ਵਜੋਂ ਸ੍ਰੀ ਰਾਮ ਦਾ ਰੂਪ ਇਸ ਲਈ ਧਾਰਿਆ ਤਾਂ ਜੋ ਉਹ ਮਰਿਆਦਾ ਪੁਰਸ਼ੋਤਮ ਦੇ ਰੂਪ ਵਿੱਚ ਸੱਚ, ਤਿਆਗ ਅਤੇ ਧਰਮ ਦੀ ਮੁੜ ਸਥਾਪਨਾ ਕਰ ਸਕਣ। ਰਾਵਣ ਵਰਗੇ ਅਧਰਮੀ ਦਾ ਨਾਸ਼ ਕਰਕੇ ਉਨ੍ਹਾਂ ਨੇ ਇੱਕ ਆਦਰਸ਼ ਪੁੱਤਰ, ਭਰਾ, ਪਤੀ ਅਤੇ ਰਾਜੇ ਵਜੋਂ ਸਮਾਜ ਦੇ ਸਾਹਮਣੇ ਨੈਤਿਕ ਕਦਰਾਂ-ਕੀਮਤਾਂ ਦੀ ਅਜਿਹੀ ਮਿਸਾਲ ਪੇਸ਼ ਕੀਤੀ, ਜੋ ਸਦੀਆਂ ਤੱਕ ਮਨੁੱਖਤਾ ਦਾ ਮਾਰਗਦਰਸ਼ਨ ਕਰਦੀ ਰਹੇਗੀ।
ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਸਵੇਰ ਦੇ ਸੈਸ਼ਨ ਵਿੱਚ ਸ੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਸ਼੍ਰੀ ਲਾਲ ਚੰਦ ਜਿੰਦਲ, ਦਿਨੇਸ਼ ਜਿੰਦਲ ਅਤੇ ਉਹਨਾਂ ਦੀ ਧਰਮਪਤਨੀ ਅਦਿੱਤੀ ਜਿੰਦਲ, ਸ਼੍ਰੀ ਪਵਨ ਕੁਮਾਰ ਜਿੰਦਲ, ਅਦਿੱਤਯ ਜਿੰਦਲ ਅਤੇ ਉਹਨਾਂ ਦੀ ਧਰਮਪਤਨੀ ਕ੍ਰਿਤੀ ਜਿੰਦਲ ਦੇ ਨਾਲ ਨਾਲ ਸ਼੍ਰੀ ਰਾਕੇਸ਼ ਕੁਮਾਰ ਅਤੇ ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਮਧੂ ਵੱਲੋਂ ਮੁੱਖ ਯਜਮਾਨ ਦੀ ਭੂਮਿਕਾ ਨਿਭਾਉਂਦੇ ਹੋਏ ਵਿਧੀ-ਵਿਧਾਨ ਅਨੁਸਾਰ ਪੂਜਾ-ਅਰਚਨਾ ਨਾਲ ਹੋਈ। ਵੈਦਿਕ ਮੰਤਰਾਂ ਅਤੇ ਸ਼ੰਖ ਦੀ ਆਵਾਜ਼ ਦੇ ਵਿਚਕਾਰ ਪ੍ਰਭੂ ਦੇ ਬਾਲ ਸਰੂਪ ਦਾ ਸਵਾਗਤ ਕੀਤਾ ਗਿਆ, ਜਿਸ ਨਾਲ ਸਾਰਾ ਕੰਪਲੈਕਸ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਲਾਲ ਚੰਦ ਜਿੰਦਲ, ਚੇਅਰਮੈਨ ਡਾ. ਰਾਜਿੰਦਰ ਕੁਮਾਰ, ਸੀਨੀਅਰ ਉਪ ਪ੍ਰਧਾਨ ਵਿਜੇ ਮੋਹਨ ਗੁਪਤਾ, ਉਪ ਪ੍ਰਧਾਨ ਨਰੇਸ਼ ਜੈਨ, ਪਵਨ ਜਿੰਦਲ, ਰਾਕੇਸ਼ ਕੁਮਾਰ, ਤ੍ਰਿਭੁਵਨ ਗੁਪਤਾ, ਮੈਨੇਜਰ ਇੰਜੀਨੀਅਰ ਐਮ. ਐਮ. ਸਿਆਲ, ਰਾਜਿੰਦਰ ਜਿੰਦਲ, ਦਕਸ਼ ਕੁਮਾਰ ਖੰਨਾ, ਡਾ. ਐਨ.ਕੇ. ਸ਼ਰਮਾ, ਰਾਜਕੁਮਾਰ ਜੋਸ਼ੀ, ਧੀਰਜ ਅਗਰਵਾਲ, ਵਿਵੇਕਸ਼ੀਲ ਗੋਇਲ, ਸੰਜੀਵ ਗੁਪਤਾ, ਮੁਕੇਸ਼ ਪੁਰੀ, ਭੁਪਿੰਦਰ ਜਿੰਦਲ, ਸੰਜੇ ਜਿੰਦਲ, ਸੰਜੀਵ ਗੁਪਤਾ, ਰਾਜੀਵ ਬੰਸਲ, ਰਾਜੀਵ ਗੋਇਲ ਅਤੇ ਰਾਜੀਵ ਗਰਗ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।
ਇਨ੍ਹਾਂ ਦੇ ਨਾਲ ਹੀ ਸ੍ਰੀ ਰਾਮ ਨੌਮੀ ਸ਼ੋਭਾ ਯਾਤਰਾ ਕਮੇਟੀ ਦੇ ਕੋਆਰਡੀਨੇਟਰ ਵਰੁਣ ਜਿੰਦਲ, ਸਹਿ-ਕੋਆਰਡੀਨੇਟਰ ਸੁਸ਼ੀਲ ਨਈਅਰ, ਅਨੁਰਾਗ ਸ਼ਰਮਾ, ਨਿਖਿਲ ਕਾਕਾ, ਲੋਕੇਸ਼ ਸ਼ਰਮਾ ਅਤੇ ਐਸ.ਡੀ.ਐਸ.ਈ. ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਰਿਪੁਦਮਨ ਸਿੰਘ ਸਮੇਤ ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਨੇ ਵੀ ਇਸ ਪਵਿੱਤਰ ਕਥਾ ਦਾ ਅਨੰਦ ਮਾਣਿਆ। ਅਜਿਹੇ ਧਾਰਮਿਕ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੀ ਸ਼ਾਨਦਾਰ ਸੰਸਕ੍ਰਿਤੀ ਅਤੇ ਸੰਸਕਾਰਾਂ ਨਾਲ ਜੋੜਨ ਦਾ ਸਭ ਤੋਂ ਵਧੀਆ ਸਾਧਨ ਹਨ। ਕਥਾ ਦੀ ਸਮਾਪਤੀ ਪ੍ਰਭੂ ਸ੍ਰੀ ਰਾਮ ਚੰਦਰ ਜੀ ਅਤੇ ਸ੍ਰੀ ਰਾਮਾਇਣ ਜੀ ਦੀ ਭਾਵਪੂਰਤ ਆਰਤੀ ਨਾਲ ਹੋਈ, ਜਿਸ ਉਪਰੰਤ ਸ਼ਰਧਾਲੂਆਂ ਵਿੱਚ ਪ੍ਰਸਾਦ ਵੰਡਿਆ ਗਿਆ।
ਜਾਰੀਕਰਤਾ: ਧੀਰਜ ਅਗਰਵਾਲ ਪ੍ਰੈਸ ਸਕੱਤਰ, ਸ੍ਰੀ ਸਨਾਤਨ ਧਰਮ ਸਭਾ (ਰਜਿ.), ਪਟਿਆਲਾ।
ਮੋਬਾਈਲ ਨੰਬਰ: 9814405990









