ਪਟਿਆਲਾ: 22 ਮਾਰਚ, 2026 (ਮਨੋਜ ਵਰਮਾ):
ਕਰੋਨਾ ਕਾਲ ਕਿਸੇ ਨੂੰ ਭੁੱਲਿਆ ਨਹੀਂ ਹੈ ਮਿਤੀ 24 ਮਾਰਚ, 2020 ਵਿੱਚ ਸ਼ੁਰੂ ਹੋਏ ਕਰੋਨਾ ਕੋਵਿਡ ਕਾਲ ਨੂੰ ਸਾਲ ਹੋਣ ਵਾਲਾ ਹੈ। ਉਸ ਸਮੇਂ ਦੇਸ਼ ਹੀ ਨਹੀਂ ਪੂਰੇ ਸੰਸਾਰ ਵਿੱਚ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿਚ ਲੋਕਾਂ ਦੀ ਜਾਨ ਗਈ ਸੀ। ਲੋਕਾਂ ਦੀਆਂ ਲਾਸ਼ਾਂ (Dead Bodies) ਰੁਲ ਰਹੀਆਂ ਸਨ। ਪਰਿਵਾਰਾਂ ਦੇ ਪਰਿਵਾਰ ਆਪਣੇ ਹੀ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਨੂੰ ਲਾਵਾਰਸਾਂ ਵਾਂਗ ਛੱਡ ਕੇ ਆਪਣੇ—ਆਪਣੇ ਘਰਾਂ ਵਿਚ ਬੰਦ ਹੋ ਗਏ ਸਨ। ਇੱਕ ਦੂਜੇ ਨੂੰ ਮਿਲਣ ਨਹੀਂ ਜਾਂਦੇ ਸਨ ਤਾਂ ਜੋ ਉਹਨਾਂ ਨੂੰ ਜਾਂ ਉਹਨਾਂ ਦੇ ਬੱਚਿਆਂ ਨੂੰ ਇਨਫੈਕਸ਼ਨ ਹੀ ਨਾ ਹੋ ਜਾਵੇ।
ਉਸ ਸਮੇਂ ਉਹਨਾਂ ਦੀਆਂ ਲਾਸ਼ਾਂ ਨੂੰ ਸੰਭਾਲਣ ਵਾਲੇ ਦਲਿਤ (ਸੇਵਾਦਾਰ/ਸਫਾਈ ਵਾਲੇ) ਲੋਕਾਂ ਨੇ ਅੱਗੇ ਆ ਕੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਉਹਨਾਂ ਲਾਵਾਰਸ ਪਈਆਂ ਲਾਸ਼ਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਟਿਕਾਣੇ ਪਹੁੰਚਾਈਆਂ ਤੇ ਕਈਆਂ ਦਾ ਸੰਸਕਾਰ ਵੀ ਕੀਤਾ। ਲੋਕਾਂ ਦੇ ਘਰਾਂ ਵਿਚ ਗਾਰਬੇਜ਼ ਅਤੇ ਲਾਸ਼ਾਂ ਦੀ ਸਾਂਭ ਸੰਭਾਲ ਕੀਤੀ। ਜਦ ਕਿ ਉਹਨਾਂ ਦੇ ਵੀ ਪਰਿਵਾਰ ਸਨ ਉਹਨਾਂ ਨੇ ਇਸਦੀ ਵੀ ਪਰਵਾਹ ਨਹੀਂ ਕੀਤੀ ਅਤੇ ਲੋਕਾਂ ਦੀ ਮਦਦ ਹੀ ਆਪਣਾ ਫਰਜ਼ ਸਮਝਿਆ।
ਅਜਿਹੇ ਕਰੋਨਾ ਹੀਰੋਜ਼ ਨੂੰ ਲੋਕਾਂ ਨੇ ਸਨਮਾਨ ਤਾਂ ਦਿੱਤਾ ਲੋਕਾਂ ਨੇ ਤਾੜੀਆਂ ਵੀ ਵਜਾਈਆਂ ਤੇ ਆਪਣੇ ਘਰਾਂ ਦੇ ਕੋਠਿਆਂ ਤੋਂ ਹੀ ਹਾਰ ਉਹਨਾਂ ਉਪਰ ਸੁੱਟੇ ਕੋਲ ਜਾ ਕੇ ਧੰਨਵਾਦ ਵੀ ਨਹੀਂ ਕੀਤਾ।
ਮੈਂ ਪਵਨ ਕੁਮਾਰ ਘਾਵਰੀ ਵੀ ਉਸ ਵਕਤ ਕਰੋਨਾ ਕਾਲ ਵਿਚ ਆਪਣੇ ਬੱਚਿਆਂ ਤੋਂ ਬਗੈਰ ਆਪਣੀ ਸਰਵਿਸ ਦੌਰਾਨ ਪ੍ਰਿੰਸੀਪਲ ਪੁਲਿਸ ਟ੍ਰੇਨਿੰਗ ਕਾਲਜ, ਭਿਲਈ (ਛਤੀਸਗੜ੍ਹ) ’ਚ ਫਸਿਆ ਹੋਇਆ ਸੀ। ਮੈਂ ਆਪ ਇਹ ਸਭ ਕੁਝ ਦੇਖਿਆ। ਮੈਂ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ, ਡੀ.ਸੀ. ਸਾਹਿਬ ਅਤੇ ਐਮ.ਐਲ.ਏ ਸਾਹਿਬ ਨੂੰ ਪੁਰਜ਼ੋਰ ਬੇਨਤੀ ਕਰਦਾ ਹਾਂ ਕਿ ਅਜਿਹੇ ਕਰੋਨਾ ਕਾਲ ਦੇ ਹੀਰੋਜ਼ (ਲੇਡੀਜ਼/ਜੈਂਟਸ) ਨੂੰ ਆਪਣੇ ਹੱਥੀਂ ਸਨਮਾਨਿਤ ਕੀਤਾ ਜਾਵੇ ਅਤੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਜਾਵੇ।
ਬੇਨਤੀ ਕਰਤਾ:
ਪਵਨ ਕੁਮਾਰ ਘਾਵਰੀ
(ਰਿਟਾ. ਸੀਨੀਅਰ ਕਮਾਂਡੈਂਟ/ਐਸ.ਐਸ.ਪੀ
ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ
ਮੈਂਬਰ ਡਿਸਟਕ੍ਰਿਟ ਬਾਰ ਐਸੋਸੀਏਸ਼ਨ ਪਟਿਆਲਾ
7447088917
