Home ਪਟਿਆਲਾ ਅਪਡੇਟ ਪ੍ਰੋ. ਬਡੂੰਗਰ ਵੱਲੋਂ ਪੰਥ ਦੇ ਉਘੇ ਸਾਹਿਤਕਾਰ ਅਤੇ ਮਹਾਨ ਵਿਦਵਾਨ ਭਾਈ ਹਰਸਿਮਰਨ...

ਪ੍ਰੋ. ਬਡੂੰਗਰ ਵੱਲੋਂ ਪੰਥ ਦੇ ਉਘੇ ਸਾਹਿਤਕਾਰ ਅਤੇ ਮਹਾਨ ਵਿਦਵਾਨ ਭਾਈ ਹਰਸਿਮਰਨ ਸਿੰਘ ਦੀ ਅਚਾਨਕ ਮੌਤ ਤੇ ਕੀਤਾ ਦੁੱਖ ਦਾ ਪ੍ਰਗਟਾਵਾ

0
ਪਟਿਆਲਾ, 27 ਫਰਵਰੀ ()
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੰਥ ਦੇ ਉਘੇ ਸਾਹਿਤਕਾਰ ਅਤੇ ਮਹਾਨ ਵਿਦਵਾਨ ਭਾਈ ਹਰਸਿਮਰਨ ਸਿੰਘ ਦੀ ਅਚਾਨਕ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਈ ਸਾਹਿਬ ਦੇ  ਚਲੇ ਜਾਣ ਨਾਲ ਉਨ੍ਹਾਂ ਨੂੰ ਨਾਲ ਭਾਰੀ ਸਦਮਾ ਪੁਜਿਆ ਹੈ। ਉਨ੍ਹਾਂ ਕਿਹਾ ਕਿ ਭਾਈ ਸਾਹਿਬ ਨੇ ਗੁਰਮਤਿ ਸਿਧਾਂਤ ਬਾਰੇ 19 ਪੁਸਤਕਾਂ ਲਿਖਕੇ ਪੰਥ ਦੀ ਝੋਲੀ ਵਿਚ ਪਾਈਆਂ ਹਨ ਜੋ ਭਵਿੱਖ ਵਿਚ ਸਾਡੇ ਖੋਜਾਰਥੀਆਂ ਲਈ ਇਕ ਧਾਹੋਹਰ ਸਿੱਧ ਹੋਣਗੀਆਂ। ਉਨ੍ਹਾਂ ਪਰਮਾਤਮਾ ਦੇ ਚਰਨਾਂ ਵਿਚ ਅਰਦਾਸ ਕਰਦਿਆ ਕਿਹਾ ਹੈ ਭਾਈ ਸਾਹਿਬ ਨੂੰ ਆਵਾਗਵਨ ਦੇ ਚੱਕਰ ਤੋਂ ਮੁਕਤ ਕਰਕੇ ਆਪਣੇ ਚਰਨ-ਕਮਲਾਂ ਵਿਚ ਨਿਵਾਸ ਬਖਸ਼ਣ ਅਤੇ ਪਿੰਡ, ਪਰਿਵਾਰ, ਸਕੇ-ਸਬੰਧੀਆਂ ਅਤੇ ਸਾਹਿਤਕ ਪ੍ਰੇਮੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Exit mobile version